ਪੰਜਾਬ

punjab

T20 World Cup: ਆਸਟਰੇਲੀਆ ਨੇ ਪਾਕਿਸਤਾਨ ਨੂੰ ਹਰਾ ਫਾਈਨਲ 'ਚ ਮਾਰੀ ਐਂਟਰੀ

By

Published : Nov 12, 2021, 6:44 AM IST

ਆਸਟਰੇਲੀਆ ਨੇ ਪਾਕਿਸਤਾਨ (Pakistan and Australia) ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ। ਹੁਣ ਆਸਟਰੇਲੀਆ ਦਾ ਨਿਊਜ਼ੀਲੈਂਡ ਨਾਲ ਸਾਹਮਣਾ ਹੋਵੇਗਾ।

ਆਸਟਰੇਲੀਆ ਨੇ ਪਾਕਿਸਤਾਨ ਨੂੰ ਹਰਾ ਫਾਈਨਲ 'ਚ ਮਾਰੀ ਐਂਟਰੀ
ਆਸਟਰੇਲੀਆ ਨੇ ਪਾਕਿਸਤਾਨ ਨੂੰ ਹਰਾ ਫਾਈਨਲ 'ਚ ਮਾਰੀ ਐਂਟਰੀ

ਦੁਬਈ:ਪਾਕਿਸਤਾਨ ਅਤੇ ਆਸਟਰੇਲੀਆ (Pakistan and Australia) ਟੀ-20 ਵਿਸ਼ਵ ਕੱਪ 2021 ਦੇ ਦੂਜੇ ਸੈਮੀਫਾਈਨਲ ਦੀ ਦੌੜ ਦੌਰਾਨ ਆਸਟਰੇਲੀਆ ਨੇ ਪਾਕਿਸਤਾਨ (Pakistan and Australia) ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ। ਹੁਣ ਆਸਟਰੇਲੀਆ ਦਾ ਨਿਊਜ਼ੀਲੈਂਡ ਨਾਲ ਸਾਹਮਣਾ ਹੋਵੇਗਾ।

ਇਹ ਵੀ ਪੜੋ:ਟੀ-20 ਵਿਸ਼ਵ ਕੱਪ:ਪਹਿਲੀ ਵਾਰ ਫਾਈਨਲ 'ਚ ਪਹੁੰਚਿਆ ਨਿਊਜੀਲੈਂਡ, ਇੰਗਲੈਂਡ ਨੂੰ ਦਿੱਤੀ ਕਰਾਰੀ ਹਾਰ

ਦੱਸ ਦਈਏ ਕਿ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ 'ਤੇ 176 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਪਾਕਿਸਤਾਨ ਨੇ ਆਪਣੇ ਓਪਨਰ ਮੁਹੰਮਦ ਰਿਜ਼ਵਾਨ (67) ਤੇ ਫਖਰ ਜ਼ਮਾਨ (ਅਜੇਤੂ 55) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਮਦਦ ਨਾਲ ਆਸਟਰੇਲੀਆ ਦੇ ਵਿਰੁੱਧ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਵੀਰਵਾਰ ਨੂੰ 20 ਓਵਰਾਂ ਵਿਚ ਚਾਰ ਵਿਕਟਾਂ 'ਤੇ 176 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ, ਪਰ ਇਸ ਦੇ ਜਵਾਬ 'ਚ ਆਸਟਰੇਲੀਆ ਨੇ 19 ਓਵਰਾਂ ਵਿੱਚ ਪੰਜ ਵਿਕਟਾਂ 'ਤੇ 177 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ।

ਆਸਟਰੇਲੀਆ ਨੂੰ ਸ਼ੁਰੂ ਵਿੱਚ ਤਾਂ ਇੱਕ ਝਟਕਾ ਲੱਗਾ ਪਰ ਫੇਰ ਆਸਟਰੇਲੀਆ ਦੇ ਬੱਲੇਬਾਜ਼ ਨੇ ਗਤੀ ਬਣਾਈ ਰੱਖੀ। ਇਸ ਦੌਰਾਨ ਡੇਵਿਡ ਵਾਰਨਰ (30 ਗੇਂਦਾਂ 'ਤੇ 49 ਦੌੜਾਂ), ਵੇਡ (17 ਗੇਂਦਾਂ ਵਿਚ ਅਜੇਤੂ 41 ਦੌੜਾਂ) ਤੇ ਸਟੋਇੰਸ (31 ਗੇਂਦਾਂ 'ਤੇ ਅਜੇਤੂ 40) ਬਣਾਈਆਂ।

ਆਸਟ੍ਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਗੇਂਦਬਾਜ਼ੀ ਕਰਾਂਗੇ। ਮੈਚ ਦੌਰਾਨ ਵਿਕਟ ਜ਼ਿਆਦਾ ਨਹੀਂ ਬਦਲੇਗੀ। ਖਿਡਾਰੀ ਅਰਾਮਦੇਹ ਹਨ, ਪਰ ਉਹ ਚਿੰਤਤ ਹਨ। ਇਹ ਪਿੱਚ ਆਈਪੀਐਲ ਅਤੇ ਵਿਸ਼ਵ ਕੱਪ ਦੌਰਾਨ ਵਧੀਆ ਖੇਡੀ ਹੈ, ਸਾਡੀ ਟੀਮ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਉਥੇ ਹੀ ਮੈਚ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਕਿਹਾ ਸੀ ਕਿ ਸਾਨੂੰ ਵੱਧ ਤੋਂ ਵੱਧ ਦੌੜਾਂ ਬਣਾਉਣੀਆਂ ਹਨ ਅਤੇ ਫਿਰ ਬਚਾਅ ਕਰਨਾ ਹੋਵੇਗਾ। ਚੰਗੀ ਕ੍ਰਿਕਟ ਖੇਡਣ ਲਈ ਉਤਾਵਲੇ ਖਿਡਾਰੀਆਂ ਦੇ ਇਸ ਸਮੂਹ ਦੀ ਅਗਵਾਈ ਕਰਨਾ ਸਨਮਾਨ ਦੀ ਗੱਲ ਹੈ। ਯੂਏਈ ਸਾਡਾ ਵਿਹੜਾ ਹੈ, ਅਸੀਂ ਇਨ੍ਹਾਂ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਸਾਡੀ ਟੀਮ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਟੀਮਾਂ:

ਆਸਟ੍ਰੇਲੀਆ: ਡੇਵਿਡ ਵਾਰਨਰ, ਐਰੋਨ ਫਿੰਚ (ਕਪਤਾਨ), ਮਿਸ਼ੇਲ ਮਾਰਸ਼, ਸਟੀਵਨ ਸਮਿਥ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਮੈਥਿਊ ਵੇਡ (w), ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ

ਪਾਕਿਸਤਾਨ: ਮੁਹੰਮਦ ਰਿਜ਼ਵਾਨ (w), ਬਾਬਰ ਆਜ਼ਮ (ਕਪਤਾਨ), ਫਖਰ ਜ਼ਮਾਨ, ਮੁਹੰਮਦ ਹਫੀਜ਼, ਸ਼ੋਏਬ ਮਲਿਕ, ਆਸਿਫ ਅਲੀ, ਸ਼ਾਦਾਬ ਖਾਨ, ਇਮਾਦ ਵਸੀਮ, ਹਸਨ ਅਲੀ, ਹਰਿਸ ਰਾਊਫ, ਸ਼ਾਹੀਨ ਅਫਰੀਦੀ

ਇਹ ਵੀ ਪੜੋ:ਟੀ-20 ਵਿਸ਼ਵ ਕੱਪ: ਭਾਰਤ ਨੇ ਨਾਮੀਬੀਆ ਨੂੰ 9 ਵਿਕਟਾਂ ਨਾਲ ਹਰਾ ਕੇ ਜਿੱਤ ਦੇ ਨਾਲ ਸਫ਼ਰ ਕੀਤਾ ਸਮਾਪਤ

ABOUT THE AUTHOR

...view details