ਪੰਜਾਬ

punjab

ETV Bharat / sports

ਟੀ-20 ਵਿਸ਼ਵ ਕੱਪ: ਨਿਊਜ਼ੀਲੈਂਡ ਨੇ ਨਾਮੀਬੀਆ ਨੂੰ 52 ਦੌੜਾਂ ਨਾਲ ਹਰਾਇਆ - ਨਿਊਜ਼ੀਲੈਂਡ

ਟੀਮ ਲਈ ਮਾਈਕਲ ਵੈਨ ਲਿੰਗੇਨ (25) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਇਸ ਜਿੱਤ ਨਾਲ ਨਿਊਜ਼ੀਲੈਂਡ 6 ਅੰਕਾਂ ਨਾਲ ਆਪਣੇ ਗਰੁੱਪ 'ਚ ਦੂਜੇ ਸਥਾਨ 'ਤੇ ਆ ਗਿਆ ਹੈ। ਨਿਊਜ਼ੀਲੈਂਡ ਲਈ ਟਿਮ ਸਾਊਦੀ ਅਤੇ ਟ੍ਰੇਂਟ ਬੋਲਟ ਨੇ ਦੋ-ਦੋ ਵਿਕਟਾਂ ਲਈਆਂ। ਇਸ ਤੋਂ ਇਲਾਵਾ ਮਿਸ਼ੇਲ ਸੈਂਟਨਰ, ਜੇਮਸ ਨੀਸ਼ਮ ਅਤੇ ਈਸ਼ ਸੋਢੀ ਨੂੰ ਇਕ-ਇਕ ਵਿਕਟ ਮਿਲੀ।

ਟੀ-20 ਵਿਸ਼ਵ ਕੱਪ: ਨਿਊਜ਼ੀਲੈਂਡ ਨੇ ਨਾਮੀਬੀਆ ਨੂੰ 52 ਦੌੜਾਂ ਨਾਲ ਹਰਾਇਆ
ਟੀ-20 ਵਿਸ਼ਵ ਕੱਪ: ਨਿਊਜ਼ੀਲੈਂਡ ਨੇ ਨਾਮੀਬੀਆ ਨੂੰ 52 ਦੌੜਾਂ ਨਾਲ ਹਰਾਇਆ

By

Published : Nov 6, 2021, 7:30 AM IST

ਸ਼ਾਰਜਾਹ: ਆਈਸੀਸੀ ਟੀ-20 ਵਿਸ਼ਵ ਕੱਪ ( T20 WORLD CUP 2021) ਦੇ ਸੁਪਰ 12 ਵਿੱਚ ਸ਼ੁੱਕਰਵਾਰ ਨੂੰ ਇੱਥੇ ਸ਼ਾਰਜਾਹ ਕ੍ਰਿਕਟ ਸਟੇਡੀਅਮ (Sharjah Cricket Stadium) ਵਿੱਚ ਖੇਡੇ ਗਏ ਮੈਚ ਵਿੱਚ ਨਿਊਜ਼ੀਲੈਂਡ ਨੇ ਨਾਮੀਬੀਆ ਨੂੰ 52 ਦੌੜਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 163 ਦੌੜਾਂ ਬਣਾਈਆਂ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਨਾਮੀਬੀਆ ਦੀ ਟੀਮ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 111 ਦੌੜਾਂ ਹੀ ਬਣਾ ਸਕੀ।

ਟੀਮ ਲਈ ਮਾਈਕਲ ਵੈਨ ਲਿੰਗੇਨ (25) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਇਸ ਜਿੱਤ ਨਾਲ ਨਿਊਜ਼ੀਲੈਂਡ 6 ਅੰਕਾਂ ਨਾਲ ਆਪਣੇ ਗਰੁੱਪ 'ਚ ਦੂਜੇ ਸਥਾਨ 'ਤੇ ਆ ਗਿਆ ਹੈ। ਨਿਊਜ਼ੀਲੈਂਡ ਲਈ ਟਿਮ ਸਾਊਦੀ ਅਤੇ ਟ੍ਰੇਂਟ ਬੋਲਟ ਨੇ ਦੋ-ਦੋ ਵਿਕਟਾਂ ਲਈਆਂ। ਇਸ ਤੋਂ ਇਲਾਵਾ ਮਿਸ਼ੇਲ ਸੈਂਟਨਰ, ਜੇਮਸ ਨੀਸ਼ਮ ਅਤੇ ਈਸ਼ ਸੋਢੀ ਨੂੰ ਇਕ-ਇਕ ਵਿਕਟ ਮਿਲੀ।

ਟੀਚੇ ਦਾ ਪਿੱਛਾ ਕਰਨ ਉਤਰੀ ਨਾਮੀਬੀਆਈ ਟੀਮ ਦੀ ਸ਼ੁਰੂਆਤ ਚੰਗੀ ਰਹੀ। ਉਸ ਨੇ ਪਹਿਲੇ ਛੇ ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 36 ਦੌੜਾਂ ਬਣਾਈਆਂ। ਇਸ ਤੋਂ ਬਾਅਦ ਟੀਮ ਨੂੰ ਲਗਾਤਾਰ ਤਿੰਨ ਝਟਕੇ ਲੱਗੇ। ਸਟੀਫਨ ਬਾਰਡ (21) ਮਾਈਕਲ ਵੈਨ ਲਿੰਗੇਨ (25) ਅਤੇ ਕਪਤਾਨ ਗੇਰਹਾਰਡ ਇਰਾਸਮਸ (3) ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤਰ੍ਹਾਂ ਨਾਮੀਬੀਆ ਨੇ 10 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 56 ਦੌੜਾਂ ਜੋੜੀਆਂ।

ਚੌਥੇ ਅਤੇ ਪੰਜਵੇਂ ਸਥਾਨ 'ਤੇ ਆਏ ਗ੍ਰੀਨ ਅਤੇ ਡੇਵਿਡ ਵਾਈਜ਼ ਨੇ ਮਿਲ ਕੇ ਟੀਮ ਦੇ ਸਕੋਰ ਨੂੰ ਅੱਗੇ ਵਧਾਇਆ। ਇਸ ਦੌਰਾਨ ਵਾਈਜ਼ 17 ਗੇਂਦਾਂ 'ਚ ਇਕ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 16 ਦੌੜਾਂ ਬਣਾ ਕੇ ਸਾਊਦੀ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਛੇਵੇਂ ਨੰਬਰ 'ਤੇ ਆਏ ਜੇਜੇ ਸਮਿਥ ਨੇ ਕੁਝ ਚੰਗੇ ਸ਼ਾਰਟਸ ਲਗਾਏ। ਗ੍ਰੀਨ ਇਕ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 23 ਦੌੜਾਂ ਬਣਾ ਕੇ ਆਊਟ ਹੋ ਗਿਆ।

ਇਹ ਵੀ ਪੜ੍ਹੋ: ਸਕਾਟਲੈਂਡ 'ਤੇ ਜ਼ਬਰਦਸਤ ਜਿੱਤ ਤੋਂ ਬਾਅਦ ਅਫਗਾਨਿਸਤਾਨ 'ਤੇ ਹਨ ਭਾਰਤ ਦੀਆਂ ਉਮੀਦਾਂ

ਇਸ ਤੋਂ ਬਾਅਦ ਆਇਆ ਬੱਲੇਬਾਜ਼ ਜਾਨ ਨਿਕੋਲ ਲੋਫਟੀ-ਈਟਨ (0) ਵੀ ਸਸਤੇ 'ਚ ਆਊਟ ਹੋ ਗਿਆ। ਕ੍ਰੇਗ ਵਿਲੀਅਮਜ਼ (0), ਸਮਿਥ (9) ਅਤੇ ਕਾਰਲ ਬਿਰਕੇਨਸਟੌਕ (6) ਦੀਆਂ ਦੌੜਾਂ ਦੀ ਬਦੌਲਤ ਟੀਮ 20 ਓਵਰਾਂ 'ਚ 7 ਵਿਕਟਾਂ 'ਤੇ 111 ਦੌੜਾਂ ਹੀ ਬਣਾ ਸਕੀ।

ਇਸ ਤੋਂ ਪਹਿਲਾਂ ਬੱਲੇਬਾਜ਼ੀ ਲਈ ਉਤਰੀ ਨਿਊਜ਼ੀਲੈਂਡ ਦੀ ਟੀਮ ਦੀ ਸ਼ੁਰੂਆਤ ਚੰਗੀ ਰਹੀ ਕਿਉਂਕਿ ਉਸ ਨੇ ਪਾਵਰਪਲੇ 'ਚ ਇਕ ਵਿਕਟ ਦੇ ਨੁਕਸਾਨ 'ਤੇ 43 ਦੌੜਾਂ ਬਣਾਈਆਂ ਸਨ। ਇਸ ਦੌਰਾਨ ਮਾਰਟਿਨ ਗੁਪਟਿਲ 18 ਗੇਂਦਾਂ ਵਿੱਚ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 18 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਡੈਰਿਲ ਮਿਸ਼ੇਲ (19) ਜਲਦੀ ਹੀ ਬਾਹਰ ਹੋ ਗਏ। ਇਸ ਦੌਰਾਨ ਟੀਮ ਦੀ ਅਗਵਾਈ ਕਪਤਾਨ ਕੇਨ ਵਿਲੀਅਮਸਨ ਅਤੇ ਡੇਵੋਨ ਕੋਨਵੇ ਨੇ ਕੀਤੀ ਅਤੇ ਦੋਵਾਂ ਨੇ 35 ਗੇਂਦਾਂ ਵਿੱਚ 38 ਦੌੜਾਂ ਦੀ ਸਾਂਝੇਦਾਰੀ ਕੀਤੀ।

ਕਪਤਾਨ ਵਿਲੀਅਮਸਨ 25 ਗੇਂਦਾਂ ਵਿੱਚ ਦੋ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 28 ਦੌੜਾਂ ਬਣਾ ਕੇ ਇਰੇਸਮਸ ਦਾ ਸ਼ਿਕਾਰ ਬਣੇ। ਕੁਝ ਦੇਰ ਬਾਅਦ ਕੋਨਵੇ (17) ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਪੰਜਵੇਂ ਅਤੇ ਛੇਵੇਂ ਸਥਾਨ 'ਤੇ ਆਏ ਗਲੇਨ ਫਿਲਿਪਸ ਅਤੇ ਜੇਮਸ ਨੀਸ਼ਾਮ ਨੇ ਟੀਮ ਲਈ ਕੁਝ ਦੌੜਾਂ ਜੋੜ ਕੇ ਟੀਮ ਦੇ ਸਕੋਰ ਨੂੰ 15 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 91 ਦੌੜਾਂ ਤੱਕ ਪਹੁੰਚਾਇਆ।

ਦੋਵਾਂ ਬੱਲੇਬਾਜ਼ਾਂ ਨੇ ਜ਼ੋਰਦਾਰ ਬੱਲੇਬਾਜ਼ੀ ਕਰਦੇ ਹੋਏ 18 ਓਵਰਾਂ 'ਚ 131 ਦੌੜਾਂ ਬਣਾਈਆਂ। ਇਸ ਦੌਰਾਨ ਫਿਲਿਪਸ ਅਤੇ ਨੀਸ਼ਮ ਵਿਚਾਲੇ 36 ਗੇਂਦਾਂ 'ਚ 76 ਦੌੜਾਂ ਦੀ ਸਾਂਝੇਦਾਰੀ ਹੋਈ। ਫਿਲਿਪਸ (39) ਅਤੇ ਨੀਸ਼ਮ (35) ਦੀ ਮਦਦ ਨਾਲ ਟੀਮ ਦਾ ਸਕੋਰ 163 ਦੌੜਾਂ ਤੱਕ ਪਹੁੰਚ ਸਕਿਆ। ਇਸ ਦੇ ਨਾਲ ਹੀ ਨਾਮੀਬੀਆ ਵੱਲੋਂ ਬਰਨਾਰਡ ਸ਼ੋਲਟਜ਼, ਡੇਵਿਡ ਵਾਈਜ਼ ਅਤੇ ਗੇਰਹਾਰਡ ਇਰਾਸਮਸ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।ਦੋਹਾਂ ਬੱਲੇਬਾਜ਼ਾਂ ਨੇ ਜ਼ੋਰਦਾਰ ਬੱਲੇਬਾਜ਼ੀ ਕੀਤੀ। ਜਿਸ ਕਾਰਨ 18 ਓਵਰਾਂ ਵਿੱਚ 131 ਦੌੜਾਂ ਬਣੀਆਂ। ਇਸ ਦੌਰਾਨ ਫਿਲਿਪਸ ਅਤੇ ਨੀਸ਼ਮ ਵਿਚਾਲੇ 36 ਗੇਂਦਾਂ 'ਚ 76 ਦੌੜਾਂ ਦੀ ਸਾਂਝੇਦਾਰੀ ਹੋਈ। ਫਿਲਿਪਸ (39) ਅਤੇ ਨੀਸ਼ਮ (35) ਦੀ ਮਦਦ ਨਾਲ ਟੀਮ ਦਾ ਸਕੋਰ 163 ਦੌੜਾਂ ਤੱਕ ਪਹੁੰਚ ਸਕਿਆ।

ਇਹ ਵੀ ਪੜ੍ਹੋ:ਸੱਟ ਲੱਗਣ ਕਾਰਨ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਟਿਮਲ ਮਿਲਸ ਟੀ-20 ਵਿਸ਼ਵ ਕੱਪ ਤੋਂ ਹੋ ਗਏ ਹਨ ਬਾਹਰ

ABOUT THE AUTHOR

...view details