ਦੁਬਈ:ਆਸਟ੍ਰੇਲੀਆ (Australia) ਅਤੇ ਨਿਊਜ਼ੀਲੈਂਡ (New Zealand) ਐਤਵਾਰ ਨੂੰ ਇੱਥੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ (Dubai International Cricket Stadium) ਵਿੱਚ ਆਈਸੀਸੀ ਟੀ-20 ਵਿਸ਼ਵ ਕੱਪ ਦੇ ਫਾਈਨਲ (ICC T20 WORLD CUP Final) ਵਿੱਚ ਖ਼ਿਤਾਬੀ ਲੜਾਈ ਲਈ ਤਿਆਰ ਹਨ। ਜੋ ਵੀ ਟੀਮ ਇਸ ਟੂਰਨਾਮੈਂਟ ਨੂੰ ਜਿੱਤੇਗੀ ਉਹ ਪਹਿਲੀ ਵਾਰ ਖਿਤਾਬ ਜਿੱਤੇਗੀ, ਕਿਉਂਕਿ 2007 ਦੇ ਸੀਜ਼ਨ ਤੋਂ ਹੁਣ ਤੱਕ ਇਨ੍ਹਾਂ ਟੀਮਾਂ ਵਿਚੋਂ ਕਿਸੇ ਨੇ ਵੀ ਇਹ ਟਰਾਫੀ ਨਹੀਂ ਜਿੱਤੀ ਹੈ।
ਇਹ ਵੀ ਪੜੋ:ਟੀ-20 ਵਿਸ਼ਵ ਕੱਪ:ਪਹਿਲੀ ਵਾਰ ਫਾਈਨਲ 'ਚ ਪਹੁੰਚਿਆ ਨਿਊਜੀਲੈਂਡ, ਇੰਗਲੈਂਡ ਨੂੰ ਦਿੱਤੀ ਕਰਾਰੀ ਹਾਰ
ਹੁਣ ਤੱਕ ਇਹ ਦੋਵੇਂ ਟੀਮਾਂ ਟੀ-20 ਵਿਸ਼ਵ ਕੱਪ (ICC T20 WORLD CUP) ਨਹੀਂ ਜਿੱਤ ਸਕੀਆਂ ਹਨ। ਹਾਲਾਂਕਿ ਆਸਟ੍ਰੇਲੀਆ (Australia) 2010 ਵਿੱਚ ਫਾਈਨਲ ਵਿੱਚ ਪਹੁੰਚਿਆ ਸੀ, ਪਰ ਜੇਤੂ ਨਹੀਂ ਬਣ ਸਕਿਆ ਸੀ।
ਨਿਊਜ਼ੀਲੈਂਡ (New Zealand) ਅਤੇ ਆਸਟ੍ਰੇਲੀਆ (Australia) ਨੇ ਸੈਮੀਫਾਈਨਲ (Semifinals) 'ਚ ਚੋਟੀ ਦੀਆਂ ਦੋ ਟੀਮਾਂ ਇੰਗਲੈਂਡ (England) ਅਤੇ ਪਾਕਿਸਤਾਨ (Pakistan) ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਇਨ੍ਹਾਂ ਦੋਵਾਂ ਵਿਚਾਲੇ ਮੈਚ 'ਤੇ ਨਜ਼ਰ ਮਾਰੀਏ ਤਾਂ ਆਸਟ੍ਰੇਲੀਆ (Australia) ਨੇ ਟੀ-20 'ਚ ਨਿਊਜ਼ੀਲੈਂਡ (New Zealand) ਤੋਂ ਜ਼ਿਆਦਾ ਮੈਚ ਜਿੱਤੇ ਹਨ। ਕੰਗਾਰੂਆਂ ਨੇ ਅੱਠ ਅਤੇ ਕੀਵੀਜ਼ ਨੇ ਪੰਜ ਮੈਚ ਜਿੱਤੇ ਹਨ।
ਭਾਰਤ ਵਿੱਚ 2016 ਦੇ ਟੀ-20 ਵਿਸ਼ਵ ਕੱਪ (ICC T20 WORLD CUP) ਸੀਜ਼ਨ ਵਿੱਚ ਨਿਊਜ਼ੀਲੈਂਡ (New Zealand) ਅਤੇ ਆਸਟ੍ਰੇਲੀਆ (Australia) ਇੱਕ-ਦੂਜੇ ਨਾਲ ਆਹਮੋ-ਸਾਹਮਣੇ ਹੋਏ ਸਨ। ਜਿਸ 'ਚ ਕੀਵੀਆਂ ਨੇ ਕੰਗਾਰੂਆਂ ਨੂੰ ਧੂੜ ਚਟਾ ਦਿੱਤੀ ਸੀ। ਇਸ ਮੈਚ ਦਾ ਹੀਰੋ ਮਿਸ਼ੇਲ ਮੈਕਲੇਨਘਨ ਸੀ। ਜਿਸ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ, ਦੋਵੇਂ ਟੀਮਾਂ 2015 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ ਵਿੱਚ ਆਹਮੋ-ਸਾਹਮਣੇ ਹੋਈਆਂ ਸਨ, ਜਦੋਂ ਦੋਵੇਂ ਗੁਆਂਢੀਆਂ ਨੇ ਟੂਰਨਾਮੈਂਟ ਦੀ ਸਹਿ ਮੇਜ਼ਬਾਨੀ ਕੀਤੀ ਸੀ। ਹਾਲਾਂਕਿ ਬ੍ਰੈਂਡਨ ਮੈਕੁਲਮ ਦੀ ਟੀਮ ਮੈਲਬੌਰਨ ਦੇ ਮੈਦਾਨ 'ਤੇ ਮਾਈਕਲ ਕਲਾਰਕ ਦੀ ਟੀਮ ਤੋਂ ਹਾਰ ਗਈ।
ਉਸ ਮੈਚ 'ਚ ਨਿਊਜ਼ੀਲੈਂਡ (New Zealand) ਦੀ ਟੀਮ 183 ਦੌੜਾਂ 'ਤੇ ਸਿਮਟ ਗਈ ਸੀ, ਜਿਸ ਤੋਂ ਬਾਅਦ ਆਸਟ੍ਰੇਲੀਆ (Australia) ਨੇ ਇਹ ਖਿਤਾਬੀ ਮੈਚ ਸੱਤ ਵਿਕਟਾਂ ਨਾਲ ਜਿੱਤ ਕੇ ਪੰਜਵੀਂ ਵਾਰ ਵਿਸ਼ਵ ਕੱਪ ਖਿਤਾਬ 'ਤੇ ਕਬਜ਼ਾ ਕੀਤਾ ਸੀ। ਮੈਚ ਵਿੱਚ ਮਿਸ਼ੇਲ ਜੌਹਨਸਨ ਅਤੇ ਜੇਮਸ ਫਾਕਨਰ ਨੇ ਤਿੰਨ-ਤਿੰਨ ਵਿਕਟਾਂ ਲਈਆਂ ਜਦਕਿ ਮਿਸ਼ੇਲ ਸਟਾਰਕ ਨੇ ਦੋ ਵਿਕਟਾਂ ਲਈਆਂ।