ਨਵੀਂ ਦਿੱਲੀ:ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ (Harbhajan Singh) ਨੇ ਐਤਵਾਰ ਨੂੰ ਆਈਸੀਸੀ ਟੀ-20 ਵਿਸ਼ਵ ਕੱਪ ਦੇ ਸੁਪਰ-12 ਮੈਚ 'ਚ ਨਿਊਜ਼ੀਲੈਂਡ ਹੱਥੋਂ ਭਾਰਤ ਦੀ ਸ਼ਰਮਨਾਕ ਹਾਰ ਤੋਂ ਬਾਅਦ ਵਿਰਾਟ ਕੋਹਲੀ ਨੂੰ ਆਊਟ ਕਰਨ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਦੇ ਕਪਤਾਨ ਨੂੰ ਆਊਟ ਕਰਨ ਦੇ ਨਾਲ ਉਨ੍ਹਾਂ ਦੀ ਹਉਮੈ ਨੂੰ ਵੀ ਠੇਸ ਪਹੁੰਚਾਈ ਹੈ।
ਉਨ੍ਹਾਂ ਨੇ ਅੱਗੇ ਕਿਹਾ, ਭਾਰਤੀ ਕਪਤਾਨ ਨੇ ਐਤਵਾਰ ਨੂੰ ਹੋਏ ਮੈਚ 'ਚ 17 ਗੇਂਦਾਂ 'ਚ ਸਿਰਫ 9 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਆਪਣਾ ਸੁਭਾਵਿਕ ਖੇਡ ਨਹੀਂ ਖੇਡੀ। ਉਹ ਗਲਤ ਸ਼ਾਰਟ ਮਾਰ ਕੇ ਆਊਟ ਹੋ ਗਏ। ਉਨ੍ਹਾਂ ਨੂੰ ਅਜਿਹੇ ਸ਼ਾਰਟਸ ਤੋਂ ਬਚਣਾ ਚਾਹੀਦਾ ਹੈ। ਜੇਕਰ ਉਹ ਉਸੇ ਗੇਂਦ ਨੂੰ ਕਵਰ 'ਤੇ ਮਾਰਦੇ ਜਾਂ ਬਾਹਰ ਨਿੱਕਲ ਕੇ ਖੇਡਦੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਬਿਹਤਰ ਵਿਕਲਪ ਹੁੰਦਾ।