ਪੰਜਾਬ

punjab

ETV Bharat / sports

ਲੁਧਿਆਣਾ ਦੇ ਗੱਭਰੂ ਦਾ ਕਮਾਲ, 40 ਟਨ ਦਾ ਟਰੱਕ ਖਿੱਚਿਆ - boy pulled 40 ton truck

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦਾ ਨੌਜਵਾਨ ਸ਼ਰਨਦੀਪ ਸਿੰਘ ਨਵਾਂ ਕੀਰਤੀਮਾਨ ਸਥਾਪਿਤ ਕਰਨ ਦੇ ਨੇੜੇ ਹੈ। ਉਸ ਨੇ ਆਪਣੇ ਸਰੀਰ ਦੇ ਨਾਲ 40 ਟਨ ਦਾ ਟਰੱਕ ਖਿੱਚਿਆ।

ਲੁਧਿਆਣਾ ਦੇ ਗੱਭਰੂ ਦਾ ਕਮਾਲ, 40 ਟਨ ਦਾ ਟਰੱਕ ਖਿੱਚਿਆ

By

Published : Oct 29, 2019, 7:54 PM IST

Updated : Oct 29, 2019, 8:02 PM IST

ਲੁਧਿਆਣਾ : ਸਾਡੇ ਦੇਸ਼ ਦੇ ਨੌਜਵਾਨ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ। ਉਹ ਹੁਣ ਕੌਮਾਂਤਰੀ ਪੱਧਰ ਉੱਤੇ ਵੀ ਤਗ਼ਮੇ ਆਪਣੇ ਨਾਂ ਕਰ ਰਹੇ ਹਨ। ਇੱਕ ਅਜਿਹਾ ਹੀ ਨੌਜਵਾਨ ਲੁਧਿਆਣੇ ਦਾ ਸ਼ਰਨਦੀਪ ਸਿੰਘ ਜਿਸ ਨੇ 14 ਸਾਲ ਦੀ ਉਮਰ ਵਿੱਚ ਆਪਣੇ ਹੱਥਾਂ ਨਾਲ ਮੋਟਰਸਾਇਕਲ ਚੱਕਣਾ ਸ਼ੁਰੂ ਕਰ ਦਿੱਤਾ ਸੀ ਅਤੇ ਹੁਣ ਉਹ 40 ਟਨ ਦੀ ਫ਼ਾਇਰ ਬ੍ਰਿਗੇਡ ਦੀ ਗੱਡੀ ਖਿੱਚ ਰਿਹਾ ਹੈ।

130 ਕਿੱਲੋ ਤੋਂ ਵੱਧ ਵਜ਼ਨੀ ਸ਼ਰਨਦੀਪ ਨੇ ਦੱਸਿਆ ਕਿ ਉਸ ਦੀ ਉਮਰ 18 ਸਾਲ ਹੈ ਅਤੇ ਵਿਸ਼ਵ ਰਿਕਾਰਡ ਵਿੱਚ ਉਸ ਦਾ ਨਾਂਅ ਹੁਣ ਦਰਜ ਹੋ ਜਾਵੇਗਾ। ਸ਼ਰਨਦੀਪ ਨੇ ਇਹ ਕੀਰਤੀਮਾਨ ਛੇਵੀਂ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਹਾਸਿਲ ਕੀਤਾ ਹੈ।

ਵੇਖੋ ਵੀਡੀਓ।

ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆ ਸ਼ਰਨਦੀਪ ਨੇ ਦੱਸਿਆ ਕਿ ਉਹ 14 ਸਾਲ ਦੀ ਉਮਰ ਵਿੱਚ ਵੇਟ ਲਿਫਟਿੰਗ ਕਰ ਰਿਹਾ ਹੈ ਅਤੇ ਕੌਮੀ ਪੱਧਰ ਦੇ ਮੁਕਾਬਲੇ ਵਿੱਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਚ ਨੇ ਹੀ ਗੁੱਟ ਮਜ਼ਬੂਤ ਕਰਨ ਲਈ ਉਸ ਨੂੰ ਗੱਡੀ ਖਿੱਚਣ ਲਈ ਆਖਿਆ ਸੀ ਅਤੇ ਛੋਟੀ ਗੱਡੀ ਤੋਂ ਸ਼ੁਰੂਆਤ ਕਰਦਿਆਂ ਅੱਜ ਉਸ ਨੇ 40 ਟਨ ਵਜ਼ਨੀ ਫਾਇਰ ਬ੍ਰਿਗੇਡ ਖਿੱਚ ਦਿੱਤੀ ਹੈ ਜਿਸ ਦੀ ਪਰਮਿਸ਼ਨ ਵੀ ਉਸ ਨੇ ਵਿਭਾਗ ਤੋਂ ਲਈ ਸੀ ਸ਼ਰਨਜੀਤ ਨੇ ਦੱਸਿਆ ਕਿ ਉਹ ਲਗਾਤਾਰ ਕਈ ਸਾਲਾਂ ਤੋਂ ਇਸ ਦੀ ਮਿਹਨਤ ਕਰ ਰਿਹਾ ਹੈ..ਉਹ ਮੋਟਰਸਾਈਕਲਾਂ ਨੂੰ ਚੁੱਕ ਲੈਂਦਾ ਹੈ ਅਤੇ ਹੁਣ ਉਸ ਦਾ ਮੁੱਖ ਟੀਚਾ ਟਰੇਨ ਖਿੱਚਣਾ ਹੈ।

ਇਹ ਵੀ ਪੜ੍ਹੋ : ਸਿੰਘ ਇਜ਼ ਕਿੰਗ, ਜਗਮੀਤ ਸਿੰਘ

Last Updated : Oct 29, 2019, 8:02 PM IST

ABOUT THE AUTHOR

...view details