ਦਿੱਲੀ : ਰੈਸਲਿੰਗ ਵਿੱਚ ਦੇਸ਼ ਦਾ ਨਾਂਅ ਚਮਕਾਉਣ ਵਾਲੇ ਪਹਿਲਵਾਨ ਯੋਗੇਸ਼ਵਰ ਦੱਤ ਡੀਐੱਸਪੀ ਦੇ ਅਹੁਦੇ ਤੋਂ ਬੀਜੇਪੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ।
ਯੋਗੇਸ਼ਵਰ ਦੱਤ ਬੀਜੇਪੀ ਵੱਲੋਂ ਵਿਧਾਨ ਸਭਾ ਚੋਣਾਂ ਵੀ ਲੜ ਸਕਦੇ ਹਨ। ਬੀਜੇਪੀ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਨੇ ਕਿਹਾ ਕਿ ਯੋਗੇਸ਼ਵਰ ਦੱਤ ਉਸ ਨੂੰ ਆ ਕੇ ਮਿਲੇ ਸਨ।
ਉਨ੍ਹਾਂ ਕਿਹਾ ਕਿ ਯੋਗੇਸ਼ਵਰ ਦੱਤ ਡੀਐੱਸਪੀ ਦੇ ਅਹੁਦੇ ਤੋਂ ਬੀਜੇਪੀ ਵਿੱਚ ਸ਼ਾਮਲ ਹੋਣਗੇ। ਉੱਥੇ ਹੀ ਬਰਾਲਾ ਨੇ ਕਿਹਾ ਕਿ ਸਾਰੇ ਲੋਕ ਬਿਨਾਂ ਕਿਸੇ ਸ਼ਰਤ ਦੇ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਹਨ।
ਡੀਐੱਸਪੀ ਦਾ ਅਹੁਦਾ ਛੱਡ ਬੀਜੇਪੀ ਵਿੱਚ ਸ਼ਾਮਲ ਹੋਣਗੇ ਯੋਗੇਸ਼ਵਰ ਦੱਤ ਦੱਸ ਦਈਏ ਕਿ ਯੋਗੇਸ਼ਵਰ ਦੱਤ ਨੇ 2012 ਦੀਆਂ ਲੰਡਨ ਓਲੰਪਿਕ ਖੇਡਾਂ ਵਿੱਚ ਤਾਂਬੇ ਦਾ ਤਮਗ਼ਾ ਦਾ ਜਿੱਤਿਆ ਸੀ। ਇਸ ਤੋਂ ਇਲਾਵਾ ਉਹ ਪਦਮ ਸ਼੍ਰੀ ਨਾਲ ਸਨਮਾਨਿਤ ਵੀ ਕੀਤੇ ਗਏ ਸਨ।
ਯੋਗੇਸ਼ਵਰ ਦੱਤ ਨੇ 2014 ਦੀਆਂ ਕਾਮਨਵੈਲਥ ਖੇਡਾਂ ਵਿੱਚ ਸੋਨ ਤਮਗ਼ਾ ਵੀ ਜਿੱਤਿਆ ਸੀ।
ਐਤਵਾਰ ਨੂੰ ਹਰਿਆਣਾ ਬੀਜੇਪੀ ਚੋਣ ਕਮੇਟੀ ਦੀ ਮੈਰਾਥਨ ਬੈਠਕ ਹੋ ਚੁੱਕੀ ਹੈ, ਜਿਸ ਵਿੱਚ ਉਮੀਦਵਾਰਾਂ ਦੇ ਨਾਮਾਂ ਉੱਤੇ ਪਹਿਲੇ ਦੌਰ ਦੀ ਚਰਚਾ ਹੋਈ ਹੈ।
ਜਾਣਕਾਰੀ ਮੁਤਾਬਕ ਇੰਨ੍ਹਾਂ ਵਿੱਚ ਵਿਧਾਨ ਸਭਾ ਖੇਤਰਾਂ ਵਿੱਚ ਪਾਰਟੀ ਦੇ ਦਾਅਵੇਦਾਰਾਂ ਅਤੇ ਜ਼ਮੀਨੀ ਹਾਲਾਤ, ਉਨ੍ਹਾਂ ਦੇ ਕੰਮਕਾਜ਼ ਦੀ ਚਰਚਾ ਹੋਈ ਹੈ।
ਨਾਲ ਹੀ ਵਰਤਮਾਨ ਵਿਧਾਇਕਾਂ ਦੇ ਕੰਮਕਾਜ਼ਾਂ ਦੀ ਸਮੀਖਿਾ ਹੋਈ ਹੈ ਕਿ ਉਹ ਜਨਤੀ ਦੀਆਂ ਉਮੀਦਾਂ ਉੱਤੇ ਖਰ੍ਹੇ ਉੱਤਰੇ ਹਨ ਜਾਂ ਨਹੀਂ। ਇਹ ਦੇਖਿਆ ਜਾ ਰਿਹਾ ਹੈ ਕਿ ਕਿਹੜੇ ਵਰਤਮਾਨ ਵਿਧਾਇਕਾਂ ਵਿਰੁੱਧ ਜਨਤਾ ਦੀ ਨਾਰਾਜ਼ਗੀ ਹੈ।
FIFA Best Player Award 2019: 'ਬੈਸਟ ਵੂਮਨ ਆਫ ਦੀ ਈਅਰ' ਦਾ ਖ਼ਿਤਾਬ ਮੇਗਨ ਰਿਪਨ ਦੇ ਨਾਂਅ