ਹਾਰਟਫ਼ਾਰਡ : ਵਿਸ਼ਵ ਰੈਸਲਿੰਗ ਐਂਟਰਟੇਨਮੈਂਟ (ਡਬਲਿਊਡਬਲਿਊਈ) ਨੇ ਰਾਅ ਦੀ ਇੱਕ ਮਹਿਲਾ ਚੈਂਪੀਅਨ ਬੇਕੀ ਲਿੰਚ ਨੂੰ 10,000 ਹਜ਼ਾਰ ਅਮਰੀਕੀ ਡਾਲਰ ਦਾ ਜ਼ੁਰਮਾਨਾ ਲਾਇਆ ਹੈ। ਬੇਕੀ ਨੇ ਸਾਸ਼ਾ ਬੈਂਕਸ ਵਿਰੁੱਧ ਇੱਕ ਕਲੈਸ਼ ਆਫ਼ ਚੈਂਪੀਅਨਜ਼ ਮੈਚ ਵਿੱਚ ਰੈਫ਼ਰੀ ਨੂੰ ਕੁਰਸੀ ਨਾਲ ਕੁੱਟਿਆ ਸੀ।
ਦ ਮੈਨ ਦੇ ਨਾਂਅ ਨਾਲ ਮਸ਼ਹੂਰ ਲਿੰਚ ਬੈਂਕਸ ਨੂੰ ਕੁਰਸੀ ਨਾਲ ਮਾਰਨਾ ਚਾਹੁੰਦੀ ਸੀ ਪਰ ਉਹ ਗ਼ਲਤੀ ਨਾਲ ਕੁਰਸੀ ਰੈਫ਼ਰੀ ਨੂੰ ਲੱਗ ਗਈ।
ਡਬਲਿਊਡਬਲਿਊਈ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਬੇਕੀ ਲਿੰਚ ਉੱਤੇ 10,000 ਅਮਰੀਕੀ ਡਾਲਰ ਦਾ ਜ਼ੁਰਮਾਨਾ ਲੱਗਿਆ ਹੈ। ਉਹ ਕੁਰਸੀ ਚੁੱਕ ਕੇ ਸਾਸ਼ਾ ਨੂੰ ਮਾਰਨਾ ਚਾਹੁੰਦੀ ਸੀ ਪਰ ਉਹ ਗ਼ਲਤੀ ਨਾਲ ਰੈਫ਼ਰੀ ਨੂੰ ਵੱਜ ਗਈ। ਜਦ ਰੈਫ਼ਰੀ ਨੂੰ ਸੱਟ ਲੱਗੀ ਤਾਂ ਉਹ ਮੈਚ ਵਿਵਾਦ ਵਿੱਚ ਬਦਲ ਗਿਆ।
ਤੁਹਾਨੂੰ ਦੱਸ ਦਈਏ ਕਿ ਇਸ ਮੈਚ ਵਿੱਚ ਵਾਪਰੇ ਹਾਦਸੇ ਕਾਰਨ ਲਿੰਚ ਨੂੰ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਮੈਚ ਦੀ ਜੇਤੂ ਸਾਸ਼ਾ ਨੂੰ ਐਲਾਨਿਆ ਗਿਆ।
ਇਹ ਵੀ ਪੜ੍ਹੋ : ਜਾਣੋ ਕੀ ਹੈ ਰਣਜੀ ਟ੍ਰਾਫ਼ੀ ਦਾ ਗੁਜਰਾਤ ਨਾਲ ਸਬੰਧ