ਚੰਡੀਗੜ੍ਹ: ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਮੰਗਲਵਾਰ ਨੂੰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੀ ਸ਼ੁਰੂਆਤ ਸ਼ਾਨਦਾਰ ਰਹੀ ਪਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੀ ਮੌਜੂਦਾ ਚੈਂਪੀਅਨ ਮਯੂ ਮੁਕੈਦਾ ਤੋਂ ਹਾਰ ਕੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਖਿਤਾਬ ਦੀ ਦੌੜ ਤੋਂ ਬਾਹਰ ਹੋ ਗਈ, ਪਰ ਉਹ ਖੁਸ਼ਕਿਸਮਤ ਰਹੀ ਅਤੇ ਉਸ ਨੂੰ ਰੇਪੇਚੇਜ ਗੇੜ ਦੇ ਤਹਿਤ ਤਗਮਾ ਜਿੱਤਣ ਦਾ ਮੌਕਾ ਮਿਲਿਆ ਅਤੇ ਹੁਣ ਉਹ ਓਲੰਪਿਕ 2020 ਵਿੱਚ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਪਹਿਲਵਾਨ ਬਣ ਗਈ ਹੈ।
ਫੋਗਾਟ ਦੀ ਇਸ ਕਾਮਯਾਬੀ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿਟ ਕਰ ਵਧਾਈ ਦਿੱਤੀ ਹੈ। ਕੈਪਟਨ ਨੇ ਟਵੀਟ ਕਰ ਲਿਖਿਆ, "ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ 53 ਕਿੱਲੋਗ੍ਰਾਮ ਫ੍ਰੀ ਸਟਾਈਲ ਸ਼੍ਰੇਣੀ ਵਿੱਚ ਟੋਕਿਓ 2020 ਓਲੰਪਿਕ ਲਈ ਕੁਆਲੀਫਾਈ ਕਰਨ ਅਤੇ ਓਲੰਪਿਕ ਕੋਟਾ ਸੁਰੱਖਿਅਤ ਕਰਨ ਵਾਲੀ ਪਹਿਲੀ ਭਾਰਤੀ ਪਹਿਲਵਾਨ ਬਣਨ 'ਤੇ ਵਧਾਈ ਹੋਵੇ।"
ਜ਼ਿਕਰਯੋਗ ਹੈ ਕਿ ਫੋਗਾਟ ਨੇ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਰੇਪੇਚੇਜ ਦੇ ਦੂਜੇ ਮੁਕਾਬਲੇ ਵਿੱਚ ਯੂਐੱਸਏ ਦੀ ਸਾਰਾਹ ਐੱਨ ਨੂੰ 8-2 ਨਾਲ ਹਰਾ ਕੇ ਓਲੰਪਿਕ ਕੋਟਾ ਹਾਸਲ ਕੀਤਾ ਅਤੇ ਹੁਣ ਉਸ ਦਾ ਮੁਕਾਬਲਾ ਤਾਂਬੇ ਦੇ ਤਗਮੇ ਲਈ ਬੁੱਧਵਾਰ ਰਾਤ ਨੂੰ ਮਾਰਿਆ ਪ੍ਰੇਵੋਲਾਰਾਕੀ ਨਾਲ ਹੋਵੇਗਾ।
ਇਸ ਤੋਂ ਪਹਿਲਾਂ ਵਿਨੇਸ਼ ਨੇ 53 ਕਿਲੋਗ੍ਰਾਮ ਵਰਗ ਵਿੱਚ ਰੇਪੇਚੇਜ ਦੇ ਪਹਿਲੇ ਮੈਚ ਵਿੱਚ ਯੂਲੀਆ ਖਾਵਲਦਜੀ ਨੂੰ ਇੱਕ ਪਾਸੇ ਦੇ ਮੈਚ ਵਿੱਚ 5-0 ਨਾਲ ਹਰਾਇਆ। ਰੇਪੇਚੇਜ ਵਿੱਚ ਵਿਨੇਸ਼ ਦਾ ਸ਼ੁਰੂ ਤੋਂ ਹੀ ਦਬਦਬਾ ਬਣਾ ਰਿਹਾ ਸੀ। ਹਰਿਆਣਾ ਦੀ ਵਿਨੇਸ਼ ਨੇ ਰਾਸ਼ਟਰਮੰਡਲ ਅਤੇ ਏਸ਼ੀਅਨ ਖੇਡਾਂ ਵਿੱਚ ਖ਼ਿਤਾਬ ਜਿੱਤੇ ਹਨ, ਪਰ ਉਹ ਹੁਣ ਤੱਕ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਵਿੱਚ ਅਸਫਲ ਰਹੀ ਹੈ। ਵਿਨੇਸ਼ ਨੂੰ ਪਹਿਲੇ ਗੇੜ ਵਿੱਚ ਕੜੀ ਨੇਸ਼ ਨੂੰ 53 ਕਿਲੋਗ੍ਰਾਮ ਵਿੱਚ ਸਖ਼ਤ ਡਰਾਅ ਮਿਲਿਆ।
ਫੋਗਾਟ ਨੇ ਰੀਓ ਓਲੰਪਿਕ 'ਚ ਤਾਂਬੇ ਦੇ ਤਮਗਾ ਜੇਤੂ ਸੋਫੀਆ ਮੈਟੇਸਨ ਨੂੰ 13-0 ਨਾਲ ਹਰਾ ਕੇ ਪਹਿਲੇ ਗੇੜ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ, ਪਰ ਵਿਸ਼ਵ 'ਚ ਨੰਬਰ 2 ਮੁਕੈਦਾ ਦੇ ਸਾਹਮਣੇ ਵਿਨੇਸ਼ ਆਪਣੀ ਖੇਡ਼ ਰਣਨੀਤੀ 'ਚ ਕਾਮਯਾਬ ਨਹੀਂ ਰਹੀ ਤੇ 0-7 ਨਾਲ ਹਾਰ ਗਈ।