ਪੰਜਾਬ

punjab

ETV Bharat / sports

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਰਾਸ਼ਟਰਪਤੀ ਨੂੰ ਵਾਪਿਸ ਕੀਤੇ ਜਾਣਗੇ ਅਵਾਰਡ - ਪਹਿਲਵਾਨ ਕਰਤਾਰ ਸਿੰਘ ਰਾਸ਼ਟਰਪਤੀ ਨੂੰ ਮਿਲਣਗੇ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਖਿਡਾਰੀਆਂ ਦੇ ਅਵਾਰਡ ਵਾਪਸ ਕਰਨ ਲਈ ਅੱਜ ਪਹਿਲਵਾਨ ਕਰਤਾਰ ਸਿੰਘ ਰਾਸ਼ਟਰਪਤੀ ਨੂੰ ਮਿਲਣਗੇ ਅਤੇ ਖਿਡਾਰੀਆਂ ਦੇ ਅਵਾਰਡ ਵਾਪਸ ਕਰਨਗੇ।

ਪਹਿਲਵਾਨ ਕਰਤਾਰ ਸਿੰਘ
ਪਹਿਲਵਾਨ ਕਰਤਾਰ ਸਿੰਘ

By

Published : Dec 7, 2020, 9:13 AM IST

Updated : Dec 7, 2020, 9:49 AM IST

ਨਵੀਂ ਦਿੱਲੀ: ਕਿਸਾਨਾਂ ਦੇ ਸਮਰਥਨ 'ਚ ਵਿਸ਼ਵ ਚੈਂਪੀਅਨਸ਼ਿਪ, ਰਾਸ਼ਟਰੀ ਮੰਡਲ ਖੇਡਾਂ 'ਚ ਦੇਸ਼ ਲਈ ਤਮਗਾ ਅਤੇ ਅਵਾਰਡ ਜਿੱਤਣ ਵਾਲੇ ਖਿਡਾਰੀਆਂ ਦੇ ਅਵਾਰਡ ਅੱਜ ਰਾਸਟਰਪਤੀ ਨੂੰ ਵਾਪਸ ਕੀਤੇ ਜਾਣਗੇ। ਇਨ੍ਹਾਂ ਖਿਡਾਰੀਆਂ ਨੇ ਆਪਣਾ ਅਰਜੁਨ, ਦ੍ਰੋਣਾਚਾਰੀਆ ਅਤੇ ਧਿਆਨਚੰਦ ਅਵਾਰਡ ਸਰਕਾਰ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ।

ਬਿਮਾਰੀ ਕਾਰਨ ਕਈ ਖਿਡਾਰੀ ਦਿੱਲੀ ਨਹੀਂ ਆ ਸਕੇ ਤਾਂ ਉਨ੍ਹਾਂ ਨੇ ਏਸ਼ੀਆਈ ਖੇਡਾਂ 'ਚ ਦੋ ਵਾਰ ਸੋਨ ਤਮਗਾ ਜੇਤੂ ਪਦਮ ਸ੍ਰੀ ਪਹਲਵਾਨ ਕਰਤਾਰ ਸਿੰਘ ਦੇ ਹੱਥੋਂ ਆਪਣੇ ਅਵਾਰਡ ਸਰਕਾਰ ਨੂੰ ਵਾਪਸ ਭੇਜੇ ਹਨ। ਕਰਤਾਰ ਸਿੰਘ 30 ਦਿੱਗਜ਼ ਖਿਡਾਰੀਆਂ ਦੇ ਅਵਾਰਡ ਲੈ ਐਤਵਾਰ ਸ਼ਾਮ ਦਿੱਲੀ ਪਹੁੰਚੇ ਅਤੇ ਅੱਜ ਸੋਮਵਾਰ ਨੂੰ ਰਾਸ਼ਟਰਪਤੀ ਨੂੰ ਅਵਾਰਡ ਵਾਪਸ ਕਰਨ ਦੀ ਕੋਸ਼ਿਸ਼ ਕਰਨਗੇ।

ਬਾਸਕਟਬਾਲ ਖਿਡਾਰੀ ਅਤੇ ਅਰਜੁਨ ਅਵਾਰਡੀ ਸੱਜਨ ਸਿੰਘ ਚੀਮਾ, ਓਲੰਪਿਕ ਮੈਡਲਿਸਟ ਹਾਕੀ ਖਿਡਾਰੀ ਮੁਖਬੇਨ ਸਿੰਘ, ਵੇਟ ਲਿਫਟਰ ਤਾਰਾ ਸਣੇ ਕਈ ਖਿਡਾਰੀ ਬਿਮਾਰੀ ਦੇ ਚਲਦੇ ਨਹੀਂ ਆ ਸਕੇ।

Last Updated : Dec 7, 2020, 9:49 AM IST

ABOUT THE AUTHOR

...view details