ਨਵੀਂ ਦਿੱਲੀ: ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਗੀਤਾ ਫੋਗਾਟ ਨੇ ਅੱਜ 24 ਦਸੰਬਰ 2019 ਨੂੰ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਗੀਤਾ ਫੋਗਾਟ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ੀ ਆਪਣੇ ਟਵੀਟਰ ਹੈਂਡਲ 'ਤੇ ਤਸਵੀਰ ਸਾਂਝੀ ਕਰ ਕੀਤੀ ਹੈ। ਦੱਸਣਯੋਗ ਹੈ ਕਿ ਗੀਤਾ ਨੇ ਨਵੰਬਰ 2016 'ਚ ਪਹਿਲਵਾਨ ਪਵਨ ਕੁਮਾਰ ਨਾਲ ਵਿਆਹ ਕੀਤਾ ਸੀ।
ਪਹਿਲਵਾਨ ਗੀਤਾ ਫੋਗਾਟ ਨੇ ਬੇਟੇ ਨੂੰ ਦਿੱਤਾ ਜਨਮ, ਫ਼ੋਟੋ ਕੀਤੀ ਸਾਂਝੀ - ਪਹਿਲਵਾਨ ਗੀਤਾ ਫੋਗਾਟ ਨੇ ਬੇਟੇ ਨੂੰ ਦਿੱਤਾ ਜਨਮ
ਰਾਸ਼ਟਰੀਮੰਡਲ ਖੇਡਾਂ 2010 'ਚ ਭਾਰਤ ਨੂੰ ਮਹਿਲਾ ਵਰਗ 'ਚ ਕੁਸ਼ਤੀ 'ਚ ਪਹਿਲਾ ਸੋਨ ਤਮਗਾ ਦਵਾਉਣ ਵਾਲੀ ਗੀਤਾ ਫੋਗਾਟ ਨੇ ਮੰਗਲਵਾਰ ਨੂੰ ਪੁੱਤਰ ਨੂੰ ਦਿੱਤਾ ਜਨਮ। ਇਸ ਮਗਰੋਂ ਉਨ੍ਹਾਂ ਫ਼ੋਟੋ ਸਾਂਝੀ ਕਰ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ।
ਗੀਤਾ ਫੋਗਾਟ ਨੇ ਆਪਣੇ ਫੇਸਬੁੱਕ ਪੇਜ 'ਤੇ ਹਸਪਤਾਲ 'ਚ ਆਪਣੇ ਬੇਟੇ ਅਤੇ ਆਪਣੇ ਪਤੀ ਪਵਨ ਨਾਲ ਇੱਕ ਫ਼ੋਟੋ ਸਾਂਝੀ ਕੀਤੀ। ਜਿਸ ਦੇ ਕੈਪਸ਼ਨ 'ਚ ਉਸ ਨੇ ਲਿਖਿਆ, "ਹੈਲੋ ਬੇਟੇ, ਇਸ ਦੁਨੀਆ 'ਚ ਤੁਹਾਡਾ ਸਵਾਗਤ ਹੈ। ਬਹੁਤ ਸਾਰਾ ਪਿਆਰ ਅਤੇ ਆਸ਼ੀਰਵਾਦ ਦੇਵੋ। ਪੁੱਤਰ ਦੇ ਜਨਮ ਨੇ ਜੀਵਨ ਨੂੰ ਸ਼ਾਨਦਾਰ ਬਣਾ ਦਿੱਤਾ ਹੈ। ਆਪਣੇ ਖ਼ੁਦ ਦੇ ਬੇਟੇ ਨੂੰ ਦੇਖਣ ਦੀ ਭਾਵਨਾ ਬਿਆਨ ਨਹੀਂ ਕੀਤੀ ਜਾ ਸਕਦੀ।"
ਰੀਓ ਓਲੰਪਿਕਸ 'ਚ ਭਾਰਤ ਦੀ ਪ੍ਰਧਾਨਗੀ ਕਰ ਚੁੱਕੀ ਗੀਤਾ ਨੇ ਹਾਲ ਹੀ 'ਚ ਆਪਣੇ ਗਰਭਵਤੀ ਹੋਣ ਦੀ ਖ਼ਬਰ ਵੀ ਸੋਸ਼ਲ ਮੀਡੀਆ ਤੇ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਮਾਂ ਬਨਣ ਤੋਂ ਬਆਦ ਉਹ ਮੈਟ 'ਤੇ ਵਾਪਸੀ ਕਰੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਆਖ਼ਰ ਗੀਤਾ ਫੋਗਾਤ ਮੈਟ 'ਤੇ ਵਾਪਸੀ ਕਦੋਂ ਕਰਦੀ ਹੈ।