ਪੰਜਾਬ

punjab

ETV Bharat / sports

ਦੀਪਕ ਪੂਨੀਆ ਅਤੇ 2 ਹੋਰ ਪਹਿਲਵਾਨਾਂ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ - ਟੋਕਿਓ ਓਲੰਪਿਕ

ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਗਮੇ ਦੇ ਵਿਜੇਤਾ ਦੀਪਕ ਪੂਨੀਆ ਸਮੇਤ 3 ਸੀਨੀਅਰ ਪੁਰੁਸ਼ ਪਹਿਲਵਾਨਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

wrestler deepak punia tests covid-19 positive
ਦੀਪਕ ਪੂਨੀਆ ਅਤੇ 2 ਹੋਰ ਪਹਿਲਵਾਨ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ

By

Published : Sep 4, 2020, 9:03 AM IST

ਨਵੀਂ ਦਿੱਲੀ: ਓਲੰਪਿਕ ਟੀਮ 'ਚ ਸ਼ਾਮਲ ਦੀਪਕ ਪੂਨੀਆ (86 ਕਿੱਲੋ) ਦੇ ਇਲਾਵਾ ਨਵੀਨ (65 ਕਿਲੋ) ਅਤੇ ਕ੍ਰਿਸ਼ਨ (125 ਕਿਲੋ) ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਤਿੰਨੋਂ ਪਹਿਲਵਾਨ ਸੋਨੀਪਤ ਦੇ ਸਾਈ ਸੈਂਟਰ ਵਿੱਚ ਰਾਸ਼ਟਰੀ ਕੈਂਪ ਦਾ ਹਿੱਸਾ ਹਨ ਅਤੇ ਇਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਆਈਸੋਲੇਸ਼ਨ ਵਿੱਚ ਹਨ।

ਦੀਪਕ ਪੂਨੀਆ

ਸਾਈ ਨੇ ਇੱਕ ਬਿਆਨ ਵਿੱਚ ਕਿਹਾ, "ਤਿੰਨ ਸੀਨੀਅਰ ਪੁਰੁਸ਼ ਪਹਿਲਵਾਨਾਂ ਨੇ ਸੋਨੀਪਤ ਦੇ ਸਾਈ ਸੈਂਟਰ ਵਿੱਚ ਰਾਸ਼ਟਰੀ ਕੁਸ਼ਤੀ ਕੈਂਪ ਦੇ ਲਈ ਰਿਪੋਰਟ ਕੀਤਾ ਅਤੇ ਕੋਰੋਨਾ ਵਾਇਰਸ ਦੀ ਜਾਂਚ ਵਿੱਚ ਪੌਜ਼ੀਟਿਵ ਆਏ।" ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਤਗਮੇ ਨਾਲ ਪੂਨੀਆ ਨੇ ਟੋਕਿਓ ਓਲੰਪਿਕ ਦੇ ਲਈ ਸਥਾਨ ਪੱਕਾ ਕੀਤਾ ਸੀ।

ਸਪੋਰਟਸ ਅਥਾਰਟੀ ਆਫ ਇੰਡੀਆ

ਉਨ੍ਹਾਂ ਨੂੰ ਸਾਵਧਾਨੀ ਦੇ ਤੌਰ 'ਤੇ ਸਾਈ ਦੇ ਪੈਨਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਤਿੰਨਾਂ ਪਹਿਲਵਾਨਾਂ ਦੇ ਪਹੁੰਚਣ 'ਤੇ ਟੈਸਟ ਕੀਤਾ ਗਿਆ, ਜੋ ਕਿ ਖੇਡ ਗਤੀਵਿਧੀਆਂ ਦੀ ਬਹਾਲੀ ਦੇ ਲਈ ਸਾਈ ਦੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਵਿੱਚ ਲਾਜ਼ਮੀ ਹੈ।

ਪ੍ਰੋਟੋਕੋਲ ਦੇ ਅਨੁਸਾਰ, ਸਾਰੇ ਪਹਿਲਵਾਨਾਂ ਅਤੇ ਸਹਿਯੋਗੀ ਸਟਾਫ਼ ਦੇ ਪਹੁੰਚਣ 'ਤੇ ਆਰਟੀ-ਪੀਸੀਆਰ ਟੈਸਟ ਲਾਜ਼ਮੀ ਹੋਵੇਗਾ। ਜਦੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਦੇ ਬਾਰੇ ਨਹੀਂ ਜਾਣਦੇ। ਸਾਰੇ ਪਹਿਲਵਾਨ 1 ਸਤੰਬਰ ਨੂੰ ਕੈਂਪ ਦੇ ਲਈ ਇਕੱਠੇ ਹੋਏ ਸਨ। ਟ੍ਰੇਨਿੰਗ 14 ਦਿਨ ਦੇ ਆਈਸੋਲੇਸ਼ਨ ਪੂਰਾ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ।

ABOUT THE AUTHOR

...view details