ਚੰਡੀਗੜ੍ਹ: ਉਲੰਪਿਕ ਖੇਡਾਂ 23 ਜੁਲਾਈ ਤੋਂ 8 ਅਗਸਤ 2021 ਤੱਕ ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ। ਹੁਣ ਤੱਕ ਹਰਿਆਣਾ ਦੇ 19 ਖਿਡਾਰੀ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ। ਇਨ੍ਹਾਂ ਚੋਂ ਇੱਕ ਨਾਮ ਪਹਿਲਵਾਨ ਬਜਰੰਗ ਪੁੰਨੀਆ ਦਾ ਵੀ ਹੈ। ਬਜਰੰਗ ਪੁੰਨੀਆ ਤੋਂ ਦੇਸ਼ ਤਗਮੇ ਦੀ ਉਡੀਕ ਕਰ ਰਿਹਾ ਹੈ। ਬਜਰੰਗ ਪੁੰਨੀਆ ਨੇ ਹੁਣ ਤੱਕ ਕੁੱਲ 5 ਗੋਲਡ, 3 ਕਾਂਸੇ, 4 ਸਿਲਵਰ ਮੈਡਲ ਜਿੱਤੇ ਹਨ।
ਏਸ਼ੀਅਨ ਖੇਡਾਂ ਵਿੱਚ ਦੋ ਵਾਰ ਜਿੱਤਿਆ ਸੋਨ ਤਮਗਾ
ਭਾਰਤੀ ਪਹਿਲਵਾਨ ਬਜਰੰਗ ਪੁੰਨੀਆ ਨੇ ਏਸ਼ੀਅਨ ਖੇਡਾਂ 2018 ਵਿੱਚ ਪੁਰਸ਼ਾਂ ਦੇ 65 ਕਿੱਲੋ ਵਰਗ ਦੇ ਫਾਈਨਲ ਵਿੱਚ ਇੱਕ ਪਾਸੇ ਮੈਚ ਵਿੱਚ ਜਾਪਾਨੀ ਪਹਿਲਵਾਨ ਤਾਕਤਾਣੀ ਦਾਈਚੀ ਨੂੰ 11 -8 ਨਾਲ ਹਰਾਇਆ। ਜਿਸ ਤੋਂ ਬਾਅਦ ਪੁੰਨੀਆ ਏਸ਼ੀਅਨ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੇ 9 ਵੇਂ ਭਾਰਤੀ ਪਹਿਲਵਾਨ ਬਣ ਗਏ। ਬਜਰੰਗ ਨੇ ਆਪਣਾ ਸੋਨ ਤਗਮਾ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਨੂੰ ਸਮਰਪਿਤ ਕੀਤਾ। ਇਸ ਤੋਂ ਇਲਾਵਾ ਬਜਰੰਗ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਵੀ ਜਿੱਤਿਆ ਹੈ।
ਓਲੰਪਿਕ ਦੀ ਉਮੀਦ
ਹਰਿਆਣਾ ਹੀ ਨਹੀਂ ਬਲਕਿ ਪੂਰੇ ਦੇਸ਼ ਦੀਆਂ ਨੂੰ ਬਜਰੰਗ ਪੁੰਨੀਆ ਤੋਂ ਕਈ ਉਮੀਦਾਂ ਹਨ। ਕੇਂਦਰੀ ਖੇਡ ਮੰਤਰੀ ਵੱਲੋਂ ਬਜਰੰਗ ਪੁੰਨੀਆ ਦੇ ਸੰਬੰਧ ਵਿੱਚ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ।ਇਸ 'ਚ ਬਜਰੰਗ ਬੇਹਦ ਉਤਸ਼ਾਹ ਵਿਖਾਈ ਦੇ ਰਹੇ ਹਨ। ਵੀਡੀਓ ਬਹੁਤ ਪ੍ਰੇਰਣਾਦਾਇਕ ਹੈ। ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਆਪਣੇ ਟਵੀਟ ਵਿੱਚ # ਓਲੰਪਿਕ ਦੀ ਆਸ਼ਾ (#olympicskiAasha ) ਵੀ ਲਿਖਿਆ ਹੈ।
ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਦਾ ਟਵੀਟ ਬਜਰੰਗ ਪੁੰਨੀਆ
ਭਾਰਤੀ ਪਹਿਲਵਾਨ ਬਜਰੰਗ ਪੁੰਨੀਆ ਦਾ ਜਨਮ 26 ਫਰਵਰੀ 1994 ਨੂੰ ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ ਹੋਇਆ ਸੀ। ਬਜਰੰਗ ਦੇ ਪਿਤਾ ਦਾ ਨਾਮ ਬਲਵਾਨ ਸਿੰਘ ਪੁੰਨੀਆ ਹੈ। ਉਸ ਦੇ ਪਿਤਾ ਵੀ ਇੱਕ ਪੇਸ਼ੇਵਰ ਪਹਿਲਵਾਨ ਸਨ। ਉਨ੍ਹਾਂ ਦੀ ਮਾਤਾ ਦਾ ਨਾਂਅ ਓਮਪਿਆਰੀ ਹੈ ਤੇ ਉਸ ਦੇ ਭਰਾ ਦਾ ਨਾਂਅ ਹਰਿੰਦਰ ਪੁੰਨੀਆ ਹੈ। ਜੇ ਇਹ ਕਿਹਾ ਜਾਂਦਾ ਹੈ ਕਿ ਬਜਰੰਗ ਨੂੰ ਕੁਸ਼ਤੀ ਵਿਰਾਸਤ ਵਿੱਚ ਮਿਲੀ ਹੈ, ਤਾਂ ਇਹ ਗਲਤ ਨਹੀਂ ਹੋਵੇਗਾ।
ਕਿਰਨ ਰਿਜੀਜੂ ਨੇ ਭਾਰਤੀ ਪਹਿਲਵਾਨ ਬਜਰੰਗ ਪੁੰਨੀਆ ਬਾਰੇ ਇੱਕ ਵੀਡੀਓ ਜਾਰੀ ਕੀਤਾ ਬਜਰੰਗ ਦੀ ਮੁਢਲੀ ਸਿੱਖਿਆ ਪਿੰਡ 'ਚ ਹੀ ਪੂਰੀ ਹੋਈ ਹੈ। ਉਨ੍ਹਾਂ ਨੇ 7 ਸਾਲ ਦੀ ਉਮਰ ਵਿੱਚ ਕੁਸ਼ਤੀ ਸ਼ੁਰੂ ਕੀਤੀ ਤੇ ਪਿਤਾ ਵੱਲੋਂ ਉਨ੍ਹਾਂ ਨੂੰ ਪੂਰਾ ਸਮਰਥਨ ਮਿਲਿਆ। ਜਿਸ ਤੋਂ ਬਾਅਦ ਬਜਰੰਗ ਨੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ। ਬਜਰੰਗ ਪੁੰਨੀਆ ਨੇ ਭਾਰਤੀ ਰੇਲਵੇ 'ਚ ਟਿਕਟ ਚੈਕਰ (ਟੀਟੀਈ) ਦਾ ਕੰਮ ਵੀ ਕੀਤਾ। ਹੁਣ ਉਹੀ ਬਜਰੰਗ ਵਿਸ਼ਵ ਭਰ 'ਚ ਭਾਰਤ ਦਾ ਨਾਂਅ ਉੱਚਾ ਕਰ ਰਿਹਾ ਹੈ।