ਵਾਰਸਾ: ਭਾਰਤ ਦੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ ਪੋਲੈਂਡ ਓਪਨ ਰੈਂਕਿੰਗ ਸੀਰੀਜ਼ ਵਿੱਚ 53 ਕਿੱਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਪਹੁੰਚ ਕੇ ਸੋਨੇ ਦਾ ਤਗਮਾ ਜਿੱਤਿਆ ਹੈ।
ਫਾਈਨਲ ਵਿੱਚ ਵਿਨੇਸ਼ ਦਾ ਸਾਹਮਣਾ ਯੂਕਰੇਨ ਦੀ ਕ੍ਰਿਸਟੀਨਾ ਬੇਰੇਜਾ ਨਾਲ ਹੋਇਆ ਸੀ। ਵਿਨੇਸ਼ ਨੇ ਓਪਨਿੰਗ ਬਾਉਟ ਵਿੱਚ 2019 ਵਿਸ਼ਵ ਚੈਪੀਅਨਸ਼ਿਪ ਦੀ ਕਾਂਸੇ ਦਾ ਤਗਮਾ ਜੇਤੂ ਕੇਟੇਰੀਨਾ ਪੋਲਸ਼ਚੁਕ ਨੂੰ 6-2 ਨਾਲ ਹਰਾਇਆ। ਇਸ ਦੇ ਬਾਅਦ ਉਨ੍ਹਾਂ ਨੇ ਅਮਰੀਕਾ ਦੀ ਐਮੀ ਐਨ ਫਰਨਸਾਈਡ ਨੂੰ ਮਹਿਜ 75 ਸੈਕਿੰਡ ਵਿੱਚ ਮਾਤ ਦਿੱਤੀ।
ਇਸ ਵਿੱਚ ਅੰਸ਼ੂ ਮਲਿਕ ਨੇ ਮਹਿਲਾਵਾਂ ਦੀ 57 ਕਿਲੋਗ੍ਰਾਮ ਫ੍ਰੀਸਟਾਈਲ ਮੁਕਾਬਲੇ ਤੋਂ ਨਾਂਅ ਵਾਪਸ ਲਿਆ ਹੈ ਕਿਉਂਕਿ ਉਹ ਬੁਖਾਰ ਤੋਂ ਪੀੜਤ ਹਨ ਟੀਮ ਦੇ ਇੱਕ ਨੇ ਕੋਚ ਨੇ ਇਹ ਜਾਣਕਾਰੀ ਦਿੱਤੀ।
ਕੋਚ ਨੇ ਕਿਹਾ ਕਿ ਅੰਸ਼ੂ ਠੀਕ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਰੈਕਿੰਗ ਦੀ ਲੜੀ ਵਿੱਚ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ:Olympic Games: ਪੋਲੈਂਡ ਓਪਨ ਤੋਂ ਪਿੱਛੇ ਹਟੀ ਅੰਸ਼ੂ ਮਲਿਕ, ਟੈਸਟ 'ਚ ਆਏ ਕੋਰੋਨਾ ਪੌਜੀਟਿਵ
ਬੁੱਧਵਾਰ ਨੂੰ, ਦੀਪਕ ਪੁਨੀਆ, ਜ਼ਿਨ੍ਹਾਂ ਨੇ ਪੁਰਸ਼ਾਂ ਦੀ 86 ਕਿੱਲੋਗ੍ਰਾਮ ਫ੍ਰੀਸਟਾਈਲ ਵਿੱਚ ਓਲੰਪਿਕ ਦੇ ਲਈ ਕੁਆਲੀਫਾਈ ਕੀਤਾ ਹੈ। ਆਪਣੀ ਖੱਬੀ ਬਾਂਹ ਵਿੱਚ ਸੱਟ ਲੱਗਣ ਕਾਰਨ ਰੈਂਕਿੰਗ ਲੜੀ ਤੋਂ ਹਟ ਗਏ, ਜਦਕਿ ਰਵੀ ਕੁਮਾਰ ਦਹੀਆ ਨੇ ਪੁਰਸ਼ਾਂ ਦੇ 57 ਕਿੱਲੋਗ੍ਰਾਮ ਫ੍ਰੀਸਟਾਈਲ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਪੋਲੈਂਡ ਰੈਂਕਿੰਗ ਸੀਰੀਜ਼ ਤੋਂ ਬਾਅਦ, ਭਾਰਤੀ ਕੁਸ਼ਤੀ ਫੈਡਰੇਸ਼ਨ ਇੱਥੇ ਰਾਸ਼ਟਰੀ ਕੋਚਿੰਗ ਕੈਂਪ ਦਾ ਆਯੋਜਨ ਕਰੇਗਾ। ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਟੀਮ ਦੀ ਵਾਪਸ ਹੋਵੇਗੀ ਅਤੇ ਫਿਰ ਓਲੰਪਿਕਸ ਲਈ ਟੀਮ ਟੋਕਿਓ ਲਈ ਰਵਾਨਾ ਹੋਵੇਗੀ।