ਹੈਦਰਾਬਾਦ: ਪੋਲੈਂਡ ਵਿੱਚ ਚੱਲ ਰਹੀ ਵਿਸ਼ਵ ਤੀਰਅੰਦਾਜ਼ੀ ਯੂਥ ਚੈਂਪੀਅਨਸ਼ਿਪ ਵਿੱਚ ਭਾਰਤੀ ਤੀਰਅੰਦਾਜ਼ਾਂ ਨੇ ਸ਼ਨੀਵਾਰ ਨੂੰ ਇਤਿਹਾਸ ਰਚ ਦਿੱਤਾ। ਅੰਡਰ -18 ਮਹਿਲਾ ਤੀਰਅੰਦਾਜ਼ਾਂ ਨੇ ਤੁਰਕੀ ਨੂੰ ਹਰਾ ਕੇ ਭਾਰਤ ਲਈ ਸੋਨ ਤਗਮਾ ਜਿੱਤਿਆ। ਫਾਈਨਲ ਵਿੱਚ ਭਾਰਤੀ ਮਹਿਲਾ ਟੀਮ ਨੇ ਤੁਰਕੀ ਨੂੰ 228-216 ਨਾਲ ਹਰਾਇਆ। ਪ੍ਰਿਆ ਗੁਰਜਰ, ਪ੍ਰਨੀਤ ਕੌਰ ਅਤੇ ਰਿਧੁ ਵਰਸ਼ਿਨੀ ਸੈਂਥਿਲਕੁਮਾਰ ਦੀ ਤਿਕੜੀ ਨੇ ਫਾਈਨਲ ਵਿੱਚ ਥਾਂ ਬਣਾਈ। ਉਥੇ ਹੀ ਮਹਿਲਾ ਟੀਮ ਹੀ ਨਹੀਂ ਬਲਕਿ ਪੁਰਸ਼ ਕੰਪਾਉਂਡ ਟੀਮ ਨੇ ਵੀ ਸੋਨ ਤਗਮੇ ਜਿੱਤੇ।
ਇਹ ਵੀ ਪੜੋ: ਹਾਕੀ ਓਲੰਪਿਅਨ ਸ਼ਮਸ਼ੇਰ ਸਿੰਘ ਕਿਵੇਂ ਗਰੀਬੀ ਤੋਂ ਪਹੁੰਚਿਆ ਅਰਸ਼ਾਂ ਤੱਕ...?
ਜ਼ਿਕਰਯੋਗ ਹੈ ਕਿ ਪ੍ਰਿਆ ਗੁਜਰ, ਪ੍ਰਨੀਤ ਕੌਰ ਅਤੇ ਰਿਧੁ ਵਰਸ਼ਿਨੀ ਸੈਂਥਿਲਕੁਮਾਰ ਦੀ ਤਿਕੜੀ ਨੇ 10 ਅਗਸਤ ਨੂੰ ਕੈਡੇਟ ਕੰਪਾਉਂਡ ਮਹਿਲਾ ਟੀਮ ਇਵੈਂਟ ਵਿੱਚ 2160 ਵਿੱਚੋਂ 2067 ਅੰਕ ਨਾਲ ਪਹਿਲੇ ਸਥਾਨ 'ਤੇ ਰਹੀ। ਭਾਰਤੀ ਖਿਡਾਰੀਆਂ ਦਾ ਇਹ ਸਕੋਰ ਵਿਸ਼ਵ ਰਿਕਾਰਡ ਤੋਂ 22 ਅੰਕ ਜ਼ਿਆਦਾ ਹੈ। ਇਸ ਤੋਂ ਪਹਿਲਾਂ ਅਮਰੀਕੀ ਟੀਮ ਨੇ 2045 ਦਾ ਸਕੋਰ ਬਣਾਇਆ ਸੀ।