ਨੂਰ ਸੁਲਤਾਨ (ਕਜ਼ਾਕਿਸਤਾਨ) : ਭਾਰਤ ਦੇ ਦੀਪਕ ਪੁਨੀਆ ਨੇ ਇਥੇ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫ਼ਾਇਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਸੈਮੀਫ਼ਾਈਨਲ ਵਿੱਚ ਪਹੁੰਚਣ ਦੇ ਨਾਲ ਹੀ ਓਲੰਪਿਕ ਕੋਟਾ ਹਾਸਲ ਕਰਨ ਵਾਲੇ ਦੀਪਕ ਪੁਨੀਆ ਨੇ 86 ਕਿਲੋਗ੍ਰਾਮ ਭਾਰਤ ਵਰਗ ਵਿੱਚ ਸਵਿਟਜ਼ਰਲੈਂਡ ਦੇ ਸਟੀਫ਼ਨ ਰੇਕਮਥ ਨੂੰ ਇੱਕ-ਪਾਸੜ ਮੁਕਾਬਲੇ ਵਿੱਚ 8-2 ਨਾਲ ਮਾਤ ਦਿੰਦੇ ਹੋਏ ਫ਼ਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ।
ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇੱਕ ਹੋਰ ਤਮਗ਼ਾ ਪੱਕਾ ਕਰ ਲਿਆ ਹੈ।
ਦੀਪਕ ਨੇ ਸੈਮੀਫ਼ਾਈਨਲ ਵਿੱਚ ਪਹੁੰਚਣ ਦੇ ਨਾਲ ਹੀ ਅਗਲੇ ਸਾਲ ਟੋਕਿਓ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਦਾ ਟਿਕਟ ਹਾਸਲ ਕੀਤਾ ਹੈ। ਪੁਨੀਆ ਨੇ 86 ਕਿਲੋਗ੍ਰਾਮ ਭਾਰ ਵਰਗ ਦੇ ਇੱਕ ਬੇਹੱਦ ਕਰੀਬੀ ਕੁਆਰਟਰ ਫ਼ਾਈਨਲ ਮੁਕਾਬਲੇ ਵਿੱਚ ਕੋਲੰਬੀਆ ਦੇ ਕਾਲਰਸ ਮੇਂਡੇਜ ਨੂੰ 7-6 ਨਾਲ ਹਰਾਇਆ।
ਇਸ ਜਿੱਤ ਦੇ ਨਾਲ ਉਨ੍ਹਾਂ ਨੇ ਓਲੰਪਿਕ ਖੇਡਾਂ ਲਈ ਵੀ ਕੁਆਲੀਫ਼ਾਈ ਕਰ ਲਿਆ ਹੈ। ਉਥੇ ਹੀ ਰਾਹੁਲ ਅਵਾਰੇ ਸੈਮੀਫ਼ਾਈਨਲ ਵਿੱਚ ਹਾਰ ਗਏ ਹਨ। ਰਾਹੁਲ ਨੂੰ ਜਾਰਜਿਆ ਦੇ ਬੇਕਾ ਲੋਮਾਟਡਜੇ ਨੇ 61 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵਿੱਚ 10-6 ਨਾਲ ਮਾਤ ਦਿੱਤੀ। ਰਾਹੁਲ ਹੁਣ ਐਤਵਾਰ ਨੂੰ ਤਾਂਬੇ ਦੇ ਤਮਗ਼ੇ ਲਈ ਮੁਕਾਬਲਾ ਖੇਡਣਗੇ।
ਦੀਪਕ ਪੁਨੀਆ ਟੋਕਿਓ ਉਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੇ ਚੌਥੇ ਭਾਰਤੀ ਪਹਿਲਵਾਨ ਬਣ ਗਏ ਹਨ। ਇਸ ਤੋਂ ਪਹਿਲਾਂ ਵਿਨੇਸ਼ ਫੋਗਾਟ, ਬਜਰੰਗ ਪੁਨੀਆ ਅਤੇ ਰਵੀ ਦਹਿਆ ਆਪਣੇ-ਆਪਣੇ ਭਾਰ ਵਰਗ ਵਿੱਚ ਓਲੰਪਿਕ ਕੋਟਾ ਹਾਸਲ ਕਰ ਚੁੱਕੇ ਹਨ।
ਭਾਰਤ ਆ ਰਹੇ ਡੂ ਪਲੇਸਿਸ ਦਾ ਜਹਾਜ਼ ਛੁੱਟਿਆ, ਏਅਰਵੇਜ਼ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ