ਨਵੀਂ ਦਿੱਲੀ: ਜੈਵਲਿਨ ਥ੍ਰੋਅਰ 'ਚ ਭਾਰਤ ਨੂੰ ਇਕ ਹੋਰ ਸੋਨ ਤਮਗਾ ਮਿਲ ਸਕਦਾ ਹੈ। ਅੰਨੂ ਰਾਣੀ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਅੰਨੂ ਨੇ 59.60 ਮੀਟਰ ਤੱਕ ਜੈਵਲਿਨ ਸੁੱਟ ਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ। ਅੰਨੂ ਲਗਾਤਾਰ ਦੂਜੀ ਵਾਰ ਜੈਵਲਿਨ ਥਰੋਅ ਈਵੈਂਟ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਭਾਰਤੀ ਹੈ। ਉਸ ਨੇ ਇਸ ਤੋਂ ਪਹਿਲਾਂ ਸਾਲ 2019 ਵਿੱਚ ਦੋਹਾ ਵਿੱਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਅੱਠਵੇਂ ਨੰਬਰ ’ਤੇ ਰਹਿ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ।
ਇਹ ਵੀ ਪੜੋ:PAK vs SL: ਪਾਕਿਸਤਾਨ ਨੇ ਗਾਲੇ 'ਚ ਰਚਿਆ ਇਤਿਹਾਸ, ਅਬਦੁੱਲਾ ਦੀ ਇਤਿਹਾਸਕ ਪਾਰੀ ਨਾਲ ਸ਼੍ਰੀਲੰਕਾ ਨੂੰ ਹਰਾਇਆ
ਨੌਜਵਾਨ ਜੈਵਲਿਨ ਥ੍ਰੋਅਰ ਆਪਣੇ ਪ੍ਰਦਰਸ਼ਨ ਤੋਂ ਥੋੜ੍ਹਾ ਨਾਖੁਸ਼ ਹੈ। ਉਸ ਦਾ ਕਹਿਣਾ ਹੈ ਕਿ ਇਹ ਉਸ ਦਾ ਸਰਵੋਤਮ ਨਹੀਂ ਹੈ, ਜਿਸ ਤਰ੍ਹਾਂ ਉਹ ਚਾਹੁੰਦੀ ਸੀ, ਉਹ ਪ੍ਰਦਰਸ਼ਨ ਨਹੀਂ ਕਰ ਸਕੀ। ਅੰਨੂ 2018 ਦੀਆਂ ਏਸ਼ਿਆਈ ਖੇਡਾਂ ਵਿੱਚ 53.93 ਮੀਟਰ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਛੇਵੇਂ ਸਥਾਨ 'ਤੇ ਰਹੀ ਅਤੇ ਕਿਹਾ ਕਿ ਉਸ ਨੂੰ ਆਪਣੇ ਕਰੀਅਰ ਦੇ ਇਸ ਔਖੇ ਪੜਾਅ ਵਿੱਚੋਂ ਬਾਹਰ ਨਿਕਲਣ ਲਈ ਕਾਉਂਸਲਿੰਗ ਅਤੇ ਪ੍ਰੇਰਣਾਦਾਇਕ ਵੀਡੀਓ ਦੇਖਣ ਦੀ ਲੋੜ ਹੈ।
ਓਲੰਪਿਕ ਚੈਂਪੀਅਨ ਨੀਰਜ ਚੋਪੜਾ ਸ਼ੁੱਕਰਵਾਰ ਨੂੰ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਈਵੈਂਟ ਦੇ ਕੁਆਲੀਫੀਕੇਸ਼ਨ ਰਾਊਂਡ ਗਰੁੱਪ ਏ 'ਚ ਹਿੱਸਾ ਲਵੇਗਾ। ਟੋਕੀਓ ਖੇਡਾਂ ਦੇ ਚਾਂਦੀ ਤਮਗਾ ਜੇਤੂ ਚੈੱਕ ਗਣਰਾਜ ਦੇ ਜੈਕਬ ਜੈਕਬ ਵਡਲੇਜ ਅਤੇ 2012 ਲੰਡਨ ਓਲੰਪਿਕ ਦੇ ਸੋਨ ਜੇਤੂ ਤ੍ਰਿਨੀਦਾਦ ਅਤੇ ਟੋਬੈਗੋ ਦੇ ਕੇਸ਼ੌਰਨ ਵਾਲਕੋਟ ਉਨ੍ਹਾਂ ਦੇ ਗਰੁੱਪ ਵਿੱਚ ਹੋਣਗੇ। ਗ੍ਰੇਨਾਡਾ ਦਾ ਡਿਫੈਂਡਿੰਗ ਚੈਂਪੀਅਨ ਐਂਡਰਸਨ ਪੀਟਰਸ ਕੁਆਲੀਫਿਕੇਸ਼ਨ ਗਰੁੱਪ ਬੀ 'ਚ ਮੁਕਾਬਲਾ ਕਰੇਗਾ। ਮੁਕਾਬਲੇ ਦਾ ਫਾਈਨਲ ਐਤਵਾਰ ਨੂੰ ਹੋਵੇਗਾ।
ਇਹ ਵੀ ਪੜੋ:ਸ਼ਾਸਤਰੀ ਦੇ ਬਿਆਨ ਨੇ ਮਚਾਈ ਹਲਚਲ, ਕਿਹਾ- ਫਰੈਂਚਾਇਜ਼ੀ ਕ੍ਰਿਕਟ ਵਧਾਓ, ਦੁਵੱਲੀ ਟੀ-20 ਘਟਾਓ