ਦੋਹਾ: ਬਹਿਰੀਨ ਦੀ ਸਲਵਾ ਇਦ ਨਾਸੇਰ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਦੌੜ ਦੇ ਮੁਕਾਬਲੇ ਵਿੱਚ ਸੋਨੇ ਦਾ ਤਮਗ਼ਾ ਜਿੱਤ ਕੇ ਇਤਿਹਾਸ ਵਿੱਚ ਆਪਣਾ ਨਾਂਅ ਦਰਜ ਕੀਤਾ ਹੈ। ਉਹ 400 ਮੀਟਰ ਵਿੱਚ ਸੋਨੇ ਦਾ ਤਮਗ਼ਾ ਜਿੱਤਣ ਵਾਲੀ ਏਸ਼ੀਆ ਦੀ ਪਹਿਲੀ ਦੌੜਾਕ ਬਣ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮੁਕਾਬਲੇ ਵਿੱਚ ਹੁਣ ਤੱਕ ਦਾ ਤੀਸਰਾ ਸਭ ਤੋਂ ਤੇਜ਼ ਸਮਾਂ ਕੱਢਿਆ ਹੈ। ਨਾਸੇਰ ਨੇ ਵੀਰਵਾਰ ਰਾਤ ਨੂੰ 48.14 ਸਕਿੰਟ ਦਾ ਸਮਾਂ ਲਿਆ।
ਰਿਓ ਓਲੰਪਿਕ ਦੀ ਜੇਤੂ ਬਹਿਮਾਸ ਦੀ ਸ਼ਾਨ ਮਿਲੇ ਯੂਇਬੋ ਦੇ ਹਿੱਸੇ ਚਾਂਦੀ ਦਾ ਤਮਗ਼ਾ ਆਇਆ ਜਦਕਿ ਜਮੈਕਾ ਦੇ ਸ਼ੇਰਿਕਾ ਜੈਕਸਨ ਨੇ ਤਾਂਬੇ ਦਾ ਤਮਗ਼ਾ ਆਪਣੇ ਨਾਂਅ ਕੀਤਾ। ਨਾਸੇਰ ਨੇ 4x400 ਮੀਟਰ ਮਿਸ਼ਰਿਤ ਰਿਲੇਅ ਵਿੱਚ ਵੀ ਤਾਂਬੇ ਦਾ ਤਮਗ਼ਾ ਆਪਣੇ ਨਾਂਅ ਕੀਤਾ। ਨਾਸੇਰ ਨੇ ਕਿਹਾ ਕਿ ਇਹ ਸ਼ਾਨਦਾਰ ਹੈ, ਮੈਂ ਮਿਸ਼ਰਤ ਰਿਲੇਅ ਵਿੱਚ ਭਾਗ ਲਿਆ ਅਤੇ ਮੈਂ ਉਮੀਦ ਕਰ ਰਹੀ ਸੀ ਕਿ ਸਭ ਕੁੱਝ ਵਧਿਆ ਹੋਵੇ, ਹੁਣ ਮੈਂ ਵਿਸ਼ਵ ਜੇਤੂ ਹਾਂ। ਮੇਰੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਬੇਹੱਦ ਖ਼ੁਸ਼ ਹਾਂ।