ਪੰਜਾਬ

punjab

ETV Bharat / sports

ਰੈਸਲਿੰਗ ਫ਼ੈਡਰੇਸ਼ਨ ਆਫ਼ ਇੰਡੀਆ ਵੱਲੋਂ ਵਿਨੇਸ਼ ਫੋਗਾਟ ਦੀ ਖੇਡ ਰਤਨ ਅਵਾਰਡ ਲਈ ਸਿਫਾਰਸ਼ - ਭਾਰਤੀ ਖੇਡ ਰਤਨ ਅਵਾਰਡ

ਵਿਨੇਸ਼ ਫੋਗਾਟ ਦਾ ਨਾਂਅ ਪਿਛਲੇ ਸਾਲ ਵੀ ਬਜਰੰਗ ਪੁਨੀਆ ਦੇ ਨਾਲ ਇਸ ਅਵਾਰਡ ਲਈ ਭੇਜਿਆ ਗਿਆ ਸੀ। ਉਦੋਂ ਬਜਰੰਗ ਨੂੰ ਇਹ ਅਵਾਰਡ ਮਿਲਿਆ ਸੀ।

ਰੈਸਲਿੰਗ ਫ਼ੈਡਰੇਸ਼ਨ ਆਫ਼ ਇੰਡੀਆ ਵੱਲੋਂ ਵਿਨੇਸ਼ ਫੋਗਾਟ ਦੀ ਖੇਡ ਰਤਨ ਅਵਾਰਡ ਲਈ ਸਿਫਾਰਸ਼
ਰੈਸਲਿੰਗ ਫ਼ੈਡਰੇਸ਼ਨ ਆਫ਼ ਇੰਡੀਆ ਵੱਲੋਂ ਵਿਨੇਸ਼ ਫੋਗਾਟ ਦੀ ਖੇਡ ਰਤਨ ਅਵਾਰਡ ਲਈ ਸਿਫਾਰਸ਼

By

Published : May 31, 2020, 8:35 PM IST

ਨਵੀਂ ਦਿੱਲੀ: ਭਾਰਤੀ ਕੁਸ਼ਤੀ ਮਹਾਂਸੰਘ (WFI) ਮਹਿਲਾ ਖਿਡਾਰੀ ਵਿਨੇਸ਼ ਫੋਗਾਟ ਦਾ ਨਾਂਅ ਇਸ ਸਾਲ ਖੇਡ ਰਤਨ ਦੇ ਲਈ ਭੇਜੇਗੀ। ਇਹ ਲਾਗਤਾਰ ਦੂਸਰੀ ਵਾਰ ਹੋਵੇਗਾ, ਜਦ ਫ਼ੋਗਾਟ ਦਾ ਨਾਂਅ ਦੇਸ਼ ਦੇ ਸਰਵਉੱਚ ਖੇਡ ਅਵਾਰਡ ਦੇ ਲਈ ਨਾਮੰਕਿਤ ਕੀਤਾ ਜਾਵੇਗਾ।

ਵਿਨੇਸ਼ ਫੋਗਾਟ

ਡਬਲਿਊਐੱਫ਼ਆਈ ਦੇ ਸਕੱਤਰ ਵਿਨੋਦ ਤੋਮਰ ਨੇ ਇੱਕ ਨਿਊਜ਼ ਏਜੰਸੀ ਨੂੰ ਕਿਹਾ ਕਿ ਖੇਡ ਰਤਨ ਦੇ ਲਈ ਅਸੀਂ ਵਿਨੇਸ਼ ਦਾ ਨਾਂਅ ਭੇਜਾਂਗੇ। ਵਿਨੇਸ਼ ਦਾ ਨਾਂਅ ਪਿਛਲੇ ਸਾਲ ਵੀ ਬਜਰੰਗ ਪੁਨੀਆ ਦੇ ਨਾਲ ਇਸ ਅਵਾਰਡ ਦੇ ਲਈ ਭੇਜਿਆ ਗਿਆ ਸੀ। ਉਦੋਂ ਬਜਰੰਗ ਨੂੰ ਇਹ ਅਵਾਰਡ ਮਿਲਿਆ ਸੀ।

ਵਿਨੇਸ਼ ਇਸ ਸਮੇਂ 53 ਕਿਲੋਗ੍ਰਾਮ ਭਾਰ ਵਰਗ ਵਿੱਚ ਵਿਸ਼ਵ ਰੈਂਕਿੰਗ ਵਿੱਚ ਤੀਸਰੇ ਸਥਾਨ ਉੱਤੇ ਹਨ। ਉਨ੍ਹਾਂ ਨੇ 2019 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਥਾਂ ਬਣਾਈ ਸੀ। ਵਿਨੇਸ਼ ਨੂੰ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਤਮਗ਼ੇ ਦੀ ਉਮੀਦ ਦੇ ਤੌਰ ਉੱਤੇ ਵੀ ਦੇਖਿਆ ਜਾ ਰਿਹਾ ਹੈ।

ABOUT THE AUTHOR

...view details