ਨਵੀਂ ਦਿੱਲੀ: ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ ਵਿਨੇਸ਼ ਫੋਗਾਟ ਯੂਕ੍ਰੇਨ ਦੇ ਕੀਵ ਵਿੱਚ ਆਯੋਜਿਤ ਆਉਟਸਟੇਂਡਿੰਗ ਯੂਕ੍ਰੇਨ ਰੈਸਲਿੰਗ ਅਤੇ ਕੋਚ ਮੈਮੋਰੀਅਲ ਟੂਰਨਾਮੈਂਟ ਦੇ ਮਹਿਲਾ ਵਰਗ ਵਿੱਚ 53 ਕਿੱਲੋ ਭਾਰ ਵਰਗ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇ ਸ਼ਨੀਵਾਰ ਦੇਰ ਰਾਤ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਵਿਨੇਸ਼ ਫੋਗਾਟ ਯੂਕ੍ਰੇਨ ਕੁਸ਼ਤੀ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੀ - Gold medal
ਵਿਨੇਸ਼ ਫੋਗਾਟ ਦਾ ਮੁਕਾਬਲਾ ਐਤਵਾਰ ਨੂੰ ਫਾਈਨਲ ਵਿੱਚ ਵਿਸ਼ਵ ਦੇ ਸੱਤਵੇਂ ਨੰਬਰ ਦੀ ਖਿਡਾਰਣ ਅਤੇ 2017 ਦੀ ਵਿਸ਼ਵ ਚੈਂਪੀਅਨ ਬੇਲਾਰੂਸ ਦੀ ਵਨੇਸਾ ਕਲਾਦਜਿੰਸਕਾਇਆ ਨਾਲ ਹੋਵੇਗਾ।
ਵਿਨੇਸ਼ ਫੋਗਟ ਯੂਕ੍ਰੇਨ ਕੁਸ਼ਤੀ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੀ
ਇਹ ਵੀ ਪੜ੍ਹੋ : ਮਾਨਸਾ 'ਚ ਰੁਲਦੂ ਸਿੰਘ ਨੇ ਖੇਤੀ ਕਾਨੰਨਾਂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ
ਵਿਨੇਸ਼ ਨੇ ਸਾਲ 2014 ਦੀਆਂ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ।