ਟੋਕੀਓ : ਟੋਕੀਓ ਪੈਰਾਲਿੰਪਿਕਸ ਵਿੱਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਸਾਰੇ ਦੇਸ਼ ਦਾ ਧਿਆਨ ਖਿੱਚ ਰਿਹਾ ਹੈ। ਨਿਸ਼ਾਨੇਬਾਜ਼ ਮਨੀਸ਼ ਨਰਵਾਲ ਤੇ ਸਿੰਘਰਾਜ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਨਿਸ਼ਾਨੇਬਾਜ਼ੀ ਦੇ ਮੰਚ 'ਤੇ ਦਬਦਬਾ ਬਣਾਇਆ। ਭਾਰਤ ਲਈ ਇਤਿਹਾਸ ਰਚਦੇ ਹੋਏ ਮਨੀਸ਼ ਨਾਰਵਲ ਨੇ ਸੋਨੇ ਦਾ ਤਗਮਾ ਅਤੇ ਸਿੰਘਰਾਜ ਨੇ ਚਾਂਦੀ ਦਾ ਤਗਮਾ ਦੇਸ਼ ਦੀ ਝੋਲੀ ਪਾਇਆ।
ਮਨੀਸ਼ ਨਰਵਾਲ ਦੁਆਰਾ ਪਹਿਲੇ ਸਥਾਨ ਦਾ ਤਗਮਾ ਜਿੱਤਣ ਲਈ ਅਤੇ ਸਿੰਘਰਾਜ ਦੂਜੇ ਸਥਾਨ ਦਾ ਤਗਮਾ ਜਿੱਤਣ ਲਈ ਸ਼ਾਨਦਾਰ ਸ਼ੂਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ।
ਦੋਵਾਂ ਖਿਡਾਰੀਆਂ ਨੂੰ ਜਿੱਤ ਦੇ ਮੌਕੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਧਾਈ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਟੋਕੀਓ #ਪੈਰਾਲਿੰਪਿਕਸ ਦੀ ਖੇਡ ਜਾਰੀ ਹੈ। ਨੌਜਵਾਨ ਅਤੇ ਸ਼ਾਨਦਾਰ ਪ੍ਰਤਿਭਾਸ਼ਾਲੀ ਮਨੀਸ਼ ਨਰਵਾਲ ਦੁਆਰਾ ਸ਼ਾਨਦਾਰ ਪ੍ਰਾਪਤੀ। ਉਨ੍ਹਾਂ ਦਾ ਗੋਲਡ ਮੈਡਲ ਜਿੱਤਣਾ ਭਾਰਤੀ ਖੇਡਾਂ ਲਈ ਖਾਸ ਪਲ ਹੈ। ਉਸ ਨੂੰ ਵਧਾਈ। ਆਉਣ ਵਾਲੇ ਸਮਿਆਂ ਲਈ ਸ਼ੁਭ ਕਾਮਨਾਵਾਂ।
ਇਹ ਵੀ ਪੜ੍ਹੋ:ਪੈਰਾਲੰਪਿਕ ਖਿਡਾਰੀ ਸੁਮਿਤ ਅਤੇ ਦੇਵੇਂਦਰ ਝਾਝਰੀਆ ਦਾ ਕੀਤਾ ਨਿੱਘਾ ਸਵਾਗਤ
ਸਿੰਘਰਾਜ ਨੂੰ ਵਧਾਈ ਦਿੰਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਾਨਦਾਰ ਸਿੰਘਰਾਜ ਅਧਾਨਾ ਉਸਨੇ ਇਸ ਵਾਰ ਮਿਕਸਡ 50 ਮੀਟਰ ਪਿਸਟਲ ਐਸਐਚ 1 ਈਵੈਂਟ ਵਿੱਚ ਇੱਕ ਹੋਰ ਤਗਮਾ ਜਿੱਤਿਆ। ਉਸਦੇ ਪ੍ਰਦਰਸ਼ਨ ਤੋਂ ਭਾਰਤ ਖੁਸ਼ ਹੈ। ਉਸ ਨੂੰ ਵਧਾਈ। ਉਸਨੂੰ ਭਵਿੱਖ ਦੇ ਯਤਨਾਂ ਲਈ ਬਹੁਤ ਸ਼ੁਭਕਾਮਨਾਵਾਂ।