ਪੰਜਾਬ

punjab

ETV Bharat / sports

ਟੋਕੀਓ ਪੈਰਾਲੰਪਿਕਸ:ਭਾਵਿਨਾ ਪਟੇਲ ਨੂੰ ਇਤਿਹਾਸ ਸਿਰਜਣ ‘ਤੇ ਕੈਪਟਨ ਵੱਲੋਂ ਵਧਾਈ

ਟੋਕੀਓ ਪੈਰਾਲੰਪਿਕਸ ਖੇਡਾਂ ਵਿੱਚ ਭਾਰਤੀ ਟੇਬਲ ਟੈਨਿਸ ਖਿਡਾਰਨ ਭਾਵਿਨਾ ਪਟੇਲ ਨੇ ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਸਿਰਜ ਦਿੱਤਾ ਹੈ ਤੇ ਗੋਲਡ ਮੈਡਲ ਜਿੱਤਣ ਤੋਂ ਇੱਕ ਕਦਮ ਦੀ ਦੂਰੀ ‘ਤੇ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਭਾਵਿਨਾ ਪਟੇਲ ਦੇ ਇੱਕ ਮੈਚ ਦੀ ਵੀਡੀਓ ਸ਼ੇਅਰ ਕਰਕੇ ਉਨ੍ਹਾਂ ਵਧਾਈ ਦਿੱਤੀ ਗਈ ਹੈ।

ਟੋਕੀਓ ਪੈਰਾਲੰਪਿਕਸ:ਭਾਵਿਨਾ ਪਟੇਲ ਨੂੰ ਇਤਿਹਾਸ ਸਿਰਜਣ ‘ਤੇ ਕੈਪਟਨ ਵੱਲੋਂ ਵਧਾਈ
ਟੋਕੀਓ ਪੈਰਾਲੰਪਿਕਸ:ਭਾਵਿਨਾ ਪਟੇਲ ਨੂੰ ਇਤਿਹਾਸ ਸਿਰਜਣ ‘ਤੇ ਕੈਪਟਨ ਵੱਲੋਂ ਵਧਾਈ

By

Published : Aug 28, 2021, 5:19 PM IST

ਚੰਡੀਗੜ੍ਹ: ਟੋਕੀਓ ਪੈਰਾਲੰਪਿਕਸ ਖੇਡਾਂ ਵਿੱਚ ਭਾਰਤੀ ਟੇਬਲ ਟੈਨਿਸ ਖਿਡਾਰਨ ਭਾਵਿਨਾ ਪਟੇਲ ਨੇ ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਸਿਰਜ ਦਿੱਤਾ ਹੈ ਤੇ ਗੋਲਡ ਮੈਡਲ ਜਿੱਤਣ ਤੋਂ ਇੱਕ ਕਦਮ ਦੀ ਦੂਰੀ ‘ਤੇ ਹੈ। ਖਿਡਾਰਨ ਦੇ ਫਾਈਨਲ ਦੇ ਵਿੱਚ ਪਹੁੰਚਣ ਨੂੰ ਲੈਕੇ ਪੂਰੇ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਵੱਲੋਂ ਭਾਵਿਨਾ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਭਾਵਿਨਾ ਪਟੇਲ ਦੇ ਮੈਚ ਦੀ ਇੱਕ ਵੀਡੀਓ ਸ਼ੇਅਰ ਕਰਕੇ ਉਸਨੂੰ ਵਧਾਈ ਦਿੱਤੀ ਗਈ ਹੈ। ਨਾਲ ਉਨ੍ਹਾਂ ਉਮੀਦ ਜਤਾਈ ਹੈ ਕਿ ਉਹ ਫਾਈਨਲ ਵਿੱਚ ਭਾਰਤ ਦੇ ਲਈ ਗੋਲਡ ਮੈਡਲ ਜਿੱਤੇਗੀ। ਇਸ ਦੇ ਨਾਲ ਕੈਪਟਨ ਨੇ ਕਿਹਾ ਹੈ ਕਿ ਫਾਈਨਲ ਵਿੱਚ ਪਹੁੰਚ ਭਾਵਿਨਾ ਪਟੇਲ ਨੇ ਪੂਰੇ ਦੇਸ਼ ਦਾ ਨਾਮ ਦੁਨੀਆ ਵਿੱਚ ਰੌਸ਼ਨ ਕੀਤਾ ਹੈ।

ਭਾਵਿਨਾ ਪਟੇਲ ਨੇ ਸ਼ਨੀਵਾਰ ਨੂੰ ਸੈਮੀਫਾਈਨਲ ਵਿੱਚ ਚੀਨ ਦੀ ਝਾਂਗ ਮਿਆਂਓ ਨੂੰ 3-2 ਨਾਲ ਹਰਾ ਕੇ ਫਾਈਨਲ 'ਚ ਥਾਂ ਬਣਾ ਲਈ ਹੈ। ਇਸਦਾ ਮਤਲਭ ਹੈ ਕਿ ਭਾਰਤ ਲਈ ਘੱਟੋ ਘੱਟ ਚਾਂਦੀ ਦਾ ਤਮਗਾ ਤਾਂ ਪੱਕਾ ਹੈ।

ਇਹ ਵੀ ਪੜ੍ਹੋ:ਪੈਰਾਲੰਪਿਕਸ ’ਚ ਭਾਵਿਨਾਬੇਨ ਪਟੇਲ ਨੇ ਰਚਿਆ ਇਤਿਹਾਸ

ABOUT THE AUTHOR

...view details