ਪੰਜਾਬ

punjab

ETV Bharat / sports

ਟੋਕੀਓ ਪੈਰਾਲੰਪਿਕ: ਅਵਨੀ ਲੇਖਰਾ ਨੇ ਜਿੱਤਿਆ ਕਾਂਸੇ ਦਾ ਤਗਮਾ

ਟੋਕੀਓ ਪੈਰਾਲੰਪਿਕ 2020 ਵਿੱਚ ਭਾਰਤ ਦੀ ਅਵਨੀ ਲੇਖਰਾ ਨੇ ਕਮਾਲ ਕਰ ਵਿਖਾਇਆ ਹੈ। ਮੌਜੂਦਾ ਪੈਰਾਲੰਪਿਕ ਵਿੱਚ ਪਹਿਲਾਂ ਹੀ ਗੋਲਡ ਜਿੱਤ ਚੁਕੀ ਜੈਪੁਰ ਦੀ ਇਸ ਪੈਰਾ ਸ਼ੂਟਰ ਨੇ ਇੱਕ ਹੋਰ ਮੈਡਲ ਉੱਤੇ ਕਬਜਾ ਕਰ ਲਿਆ ਹੈ।

ਟੋਕੀਓ ਪੈਰਾਲੰਪਿਕ: ਅਵਨੀ ਲੇਖਰਾ ਨੇ ਜਿੱਤਿਆ ਕਾਂਸੇ ਦਾ ਤਗਮਾ
ਟੋਕੀਓ ਪੈਰਾਲੰਪਿਕ: ਅਵਨੀ ਲੇਖਰਾ ਨੇ ਜਿੱਤਿਆ ਕਾਂਸੇ ਦਾ ਤਗਮਾ

By

Published : Sep 3, 2021, 1:09 PM IST

Updated : Sep 3, 2021, 4:28 PM IST

ਟੋਕੀਓ: ਭਾਰਤ ਦੀ ਪੈਰਾ ਨਿਸ਼ਾਨੇਬਾਜ ਅਵਨੀ ਲੇਖਰਾ ਨੇ ਟੋਕੀਓ ਪੈਰਾਲੰਪਿਕ 2020 ਵਿੱਚ ਮਹਿਲਾ 50 ਮੀਟਰ ਰਾਇਫਲ ਥ੍ਰੀ ਪੁਜੀਸ਼ਨ ਐਸਐਚ 1 ਈਵੈਂਟ ਵਿੱਚ ਕਾਂਸੇ ਦਾ ਦਗਮਾ ਆਪਣੇ ਨਾਮ ਕੀਤਾ। ਭੂਮੀ ਦਾ ਇਸ ਪੈਰਾਲੰਪਿਕ ਵਿੱਚ ਇਹ ਦੂਜਾ ਤਗਮਾ ਹੈ।

ਪਹਿਲਾਂ 10 ਮੀਟਰ ਏਅਰ ਰਾਈਫਲ ‘ਚ ਹਾਸਲ ਕੀਤਾ ਸੋਨ ਤਗਮਾ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਔਰਤਾਂ ਦੀ 10 ਮੀਟਰ ਏਅਰ ਰਾਈਫਲ ਐਸਐਚ 1 ਸ਼੍ਰੇਣੀ ਵਿੱਚ ਸੋਨ ਤਗਮਾ ਜਿੱਤਿਆ ਸੀ। ਅਵਨੀ ਦੇ ਤਗਮਾ ਜਿੱਤਣ ਦੇ ਨਾਲ ਹੀ ਭਾਰਤ ਨੇ ਟੋਕਿਓ ਵਿੱਚ ਹੁਣ ਤੱਕ 12 ਤਗਮੇ ਆਪਣੇ ਨਾਮ ਕਰ ਲਏ ਹਨ।

445.9 ਸਕੋਰ ਨਾਲ ਤੀਜੇ ਸਥਾਨ ‘ਤੇ ਰਹੀ

ਭੂਮੀ 445.9 ਦੇ ਸਕੋਰ ਦੇ ਨਾਲ ਤੀਜੇ ਸਥਾਨ ਉੱਤੇ ਰਹੀ। ਇਸ ਈਵੈਂਟ ਦਾ ਸੋਨ ਤਗਮਾ ਚੀਨ ਦੀ ਕੁਲਪਿੰਗ ਝਾਂਗ ਨੇ ਜਿੱਤਿਆ, ਜਿਨ੍ਹਾਂ ਨੇ 457.9 ਦਾ ਸਕੋਰ ਕੀਤਾ। ਜਦੋਂਕਿ ਜਰਮਨੀ ਦੀ ਨਤਾਸਚਾ ਹਿਲਟਰੌਪ ਨੇ 457.1 ਅੰਕ ਹਾਸਲ ਕਰਕੇ ਕੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ।

ਭਾਰਤ ਕੋਲ ਹੁਣ ਤੱਕ 12 ਤਗਮੇ

ਭਾਰਤ ਨੇ ਦਿਨ ਦਾ ਦੂਜਾ ਤਗਮਾ ਆਪਣੇ ਨਾਮ ਕੀਤਾ ਹੈ। ਭੂਮੀ ਤੋਂ ਪਹਿਲਾਂ ਪ੍ਰਵੀਣ ਕੁਮਾਰ ਨੇ ਪੁਰੁਸ਼ ਹਾਈ ਜੰਪ ਟੀ-64 ਈਵੈਂਟ ਵਿੱਚ ਦੇਸ਼ ਨੂੰ ਚਾਂਦੀ ਦਾ ਤਗਮਾ ਦਿਵਾਇਆ। ਭਾਰਤ ਨੇ ਟੋਕਿਓ ਪੈਰਾਲੰਪਿਕ ਵਿੱਚ ਹੁਣ ਤੱਕ ਦੋ ਸੋਨ, ਛੇ ਚਾਂਦੀ ਅਤੇ ਚਾਰ ਕਾਂਸੇ ਦੇ ਤਗਮੇ ਸਮੇਤ ਕੁਲ 12 ਤਗਮੇ ਆਪਣੇ ਨਾਮ ਕੀਤੇ ਹਨ।

ਇਹ ਵੀ ਪੜ੍ਹੋ:ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵੀਨ ਕੁਮਾਰ ਨੂੰ ਦਿੱਤੀਆਂ ਵਧਾਈਆਂ

Last Updated : Sep 3, 2021, 4:28 PM IST

ABOUT THE AUTHOR

...view details