ਪੰਜਾਬ

punjab

ETV Bharat / sports

ਟੋਕਿਓ ਓਲੰਪਿਕ: ਨੀਦਰਲੈਂਡ ਨੂੰ ਹਰਾ ਕੇ ਜੈਤੂ ਸ਼ੁਰੂਆਤ ਕਰਨਾ ਚਾਹੇਗੀ ਭਾਰਤੀ ਮਹਿਲਾ ਹਾਕੀ ਟੀਮ - ਓਈ ਹਾਕੀ ਸਟੇਡੀਅਮ

ਪਿਛਲੇ 36 ਸਾਲਾਂ ਵਿੱਚ ਪਹਿਲੀ ਵਾਰ ਸਾਲ 2016 ਵਿੱਚ ਦੇ ਰੀਓ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਤੋਂ ਬਾਅਦ, ਭਾਰਤੀ ਮਹਿਲਾ ਹਾਕੀ ਟੀਮ ਇਤਿਹਾਸ ਵਿਚ ਪਹਿਲੀ ਵਾਰ ਲਗਾਤਾਰ ਦੂਜੀ ਓਲੰਪਿਕ ਵਿਚ ਹਿੱਸਾ ਲੈਣ ਲਈ ਤਿਆਰ ਹੈ।

ਨੀਦਰਲੈਂਡ ਨੂੰ ਹਰਾ ਕੇ ਜੈਤੂ ਆਗਾਜ ਕਰਨਾ ਚਾਹੇਗੀ ਭਾਰਤੀ ਮਹਿਲਾ ਹਾਕੀ ਟੀਮ
ਨੀਦਰਲੈਂਡ ਨੂੰ ਹਰਾ ਕੇ ਜੈਤੂ ਆਗਾਜ ਕਰਨਾ ਚਾਹੇਗੀ ਭਾਰਤੀ ਮਹਿਲਾ ਹਾਕੀ ਟੀਮ

By

Published : Jul 24, 2021, 7:49 AM IST

ਟੋਕਿਓ:ਭਾਰਤੀ ਟੀਮ 24 ਜੁਲਾਈ ਨੂੰ ਓਈ ਹਾਕੀ ਸਟੇਡੀਅਮ ਵਿੱਚ ਵਿਸ਼ਵ ਨੰਬਰ 1 ਨੀਦਰਲੈਂਡ ਦੇ ਖਿਲਾਫ਼ ਖੇਡੇਗੀ। ਰੀਓ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ, ਭਾਰਤੀ ਟੀਮ ਨੇ ਸਾਲ 2016 ਏਸ਼ੀਆ ਚੈਂਪੀਅਨਜ਼ ਟਰਾਫੀ, 2017 ਏਸ਼ੀਆ ਕੱਪ ਜਿੱਤ ਕੇ ਨਾ ਸਿਰਫ ਤਾਕਤ ਦੇ ਨਾਲ ਅੱਗੇ ਵਧੀ ਹੈ ਬਲਕਿ ਸਾਲ 2018 ਦੇ ਵਿੱਚ ਏਸ਼ਿਆਈ ਖੇਡਾਂ ਦੇ ਵਿੱਚ ਰਜਤ ਪਦਕ ਅਤੇ ਇਤਿਹਾਸ ਵਿੱਚ ਪਹਿਲੀ ਵਾਰ ਸਾਲ 2018 ਮਹਿਲਾ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਕੇ ਇਹ ਦਿਖਾਇਆ ਹੈ ਕਿ ਉਹ ਹੁਣ ਵੱਡੀਆਂ ਟੀਮਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਹੈ।

ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਐਫਆਈਐਚ ਮਹਿਲਾ ਸੀਰੀਜ਼ ਫਾਈਨਲ ਹੀਰੋਸ਼ੀਮਾ 2019 ਵਿੱਚ ਆਪਣੀ ਤਾਕਤ ਦਿਖਾਈ ਜਦੋਂ ਉਸਨੇ ਜਪਾਨ ਨੂੰ 3-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਨਾਲ ਹੀ ਉਸਨੇ ਐਫਆਈਐਚ ਹਾਕੀ ਓਲੰਪਿਕ ਕੁਆਲੀਫਾਇਰ 2019 ਵਿੱਚ ਯੂਐਸਏ ਨੂੰ ਹਰਾ ਕੇ ਟੋਕਿਓ ਓਲੰਪਿਕ ਵਿੱਚ ਜਗ੍ਹਾ ਬਣਾਈ।

ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਨੇ ਆਪਣੇ ਓਲੰਪਿਕ ਮੈਚ ਤੋਂ ਪਹਿਲਾਂ ਕਿਹਾ ਕਿ ਇੱਥੇ ਟੋਕਿਓ ਵਿੱਚ ਹੋਣਾ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਿਛਲੇ ਪੰਜ ਸਾਲਾਂ ਵਿਚ ਇਸ ਟੂਰਨਾਮੈਂਟ ਲਈ ਬਹੁਤ ਸਖ਼ਤ ਮਿਹਨਤ ਕੀਤੀ ਹੈ ਅਤੇ ਅਸੀਂ ਇਸ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੇ। ਉਨ੍ਹਾਂ ਅੱਗੇ ਕਿਹਾ ਕਿ ਟੋਕਿਓ ਖੇਡਾਂ ਲਈ ਇਹ ਲੰਬਾ ਇੰਤਜ਼ਾਰ ਰਿਹਾ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਆਪਣੇ ਪਹਿਲੇ ਮੈਚ ਤੋਂ ਸਿਰਫ ਇੱਕ ਦਿਨ ਦੂਰ ਹਾਂ। ਅਭਿਆਸ ਸੈਸ਼ਨ ਦੌਰਾਨ ਸਾਰੇ ਖਿਡਾਰੀ ਚੰਗੇ ਲੱਗ ਰਹੇ ਹਨ।

ਰਾਣੀ ਨੇ ਅੱਗੇ ਕਿਹਾ ਕਿ ਯੋਜਨਾਵਾਂ ਨੂੰ ਲਾਗੂ ਕਰਨਾ ਓਲੰਪਿਕ ਵਿੱਚ ਟੀਮ ਲਈ ਮਹੱਤਵਪੂਰਨ ਹੋਵੇਗਾ। ਕਪਤਾਨ ਹੋਣ ਦੇ ਨਾਤੇ, ਸਾਡੇ ਕੋਲ ਇਸ ਪੱਧਰ 'ਤੇ ਪ੍ਰਦਰਸ਼ਨ ਕਰਨ ਦੀਆਂ ਸਾਰੀਆਂ ਕੁਸ਼ਲਤਾਵਾਂ ਹਨ ਹਾਲਾਂਕਿ, ਸਾਡੇ ਲਈ ਆਪਣੀਆਂ ਯੋਜਨਾਵਾਂ ਨੂੰ ਸਹੀ ਢੰਗ ਨਾਲ ਚਲਾਉਣਾ ਬਹੁਤ ਜ਼ਰੂਰੀ ਹੈ। ਹਰ ਕੋਈ ਆਪਣੀ-ਆਪਣੀ ਭੂਮਿਕਾ ਬਾਰੇ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦਾ ਮੈਦਾਨ ਵਿਚ ਚੰਗਾ ਤਾਲਮੇਲ ਬੈਠਦਾ ਹੈ ਅਤੇ ਆਪਣੀ ਸਮਰੱਥਾ ਦੇ ਅਨੁਸਾਰ ਖੇਡਦੇ ਹਨ ਤਾਂ ਉਸਨੂੰ ਯਕੀਨ ਹੈ ਕਿ ਅਸੀਂ ਇਸ ਟੂਰਨਾਮੈਂਟ ਵਿਚ ਸ਼ਾਨਦਾਰ ਨਤੀਜੇ ਹਾਸਿਲ ਕਰ ਸਕਦੇ ਹਾਂ।

ਨੀਦਰਲੈਂਡ ਦੇ ਖਿਲਾਫ਼ ਪਹਿਲੇ ਪੂਲ ਏ ਮੈਚ ਤੋਂ ਬਾਅਦ ਭਾਰਤ ਨਾਕਆਊਟ ਪੜਾਅ ਤੋਂ ਪਹਿਲਾਂ ਜਰਮਨੀ (26 ਜੁਲਾਈ), ਗ੍ਰੇਟ ਬ੍ਰਿਟੇਨ (28 ਜੁਲਾਈ), ਆਇਰਲੈਂਡ (30 ਜੁਲਾਈ) ਅਤੇ ਦੱਖਣੀ ਅਫਰੀਕਾ (31 ਜੁਲਾਈ) ਨਾਲ ਭਿੜੇਗਾ।

ਭਾਰਤੀ ਮਹਿਲਾ ਟੀਮ ਦੇ ਮੁੱਖ ਕੋਚ ਸ਼ੁਅਰਡ ਮਰੇਨ ਨੇ ਕਿਹਾ, “ਓਲੰਪਿਕਸ ਸਾਰੇ ਟੂਰਨਾਮੈਂਟਾਂ ਵਿਚੋਂ ਸਭ ਤੋਂ ਵੱਡਾ ਹੈ। ਅਸੀਂ ਇਸ ਲਈ ਤਿਆਰ ਹਾਂ। ਇਸ ਟੀਮ ਨੇ ਅਜੋਕੇ ਸਮੇਂ ਵਿੱਚ ਚੋਟੀ ਦੀਆਂ ਟੀਮਾਂ ਦੇ ਖਿਲਾਫ਼ ਵਧੀਆ ਖੇਡਿਆ ਹੈ ਅਤੇ ਇਸ ਲਈ ਟੀਮ ਵਿੱਚ ਵਿਸ਼ਵਾਸ ਪੱਧਰ ਉੱਚਾ ਹੈ। ਅਸੀਂ ਇਕ ਸਮੇਂ ਵਿਚ ਇਕ ਮੈਚ ਦੀ ਰਣਨੀਤੀ ਦਾ ਤੇ ਚੱਲਾਂਗੇ। ਰਾਮਪਾਲ ਦੀ ਟੀਮ ਕੁਆਰਟਰ ਫਾਈਨਲ ਵਿੱਚ ਪਹੁੰਚਣ ਦਾ ਟੀਚਾ ਰੱਖੇਗੀ। ਕੋਚ ਮਾਰਿਨ ਦੇ ਅਨੁਸਾਰ, ਨਾਕਆਊਚ ਪੜਾਅ ਵਿੱਚ ਕੁਝ ਵੀ ਹੋ ਸਕਦਾ ਹੈ।

ਟੋਕਿਓ ਓਲੰਪਿਕਸ ਲਈ ਭਾਰਤੀ ਮਹਿਲਾ ਹਾਕੀ ਟੀਮ:

ਗੋਲਕੀਪਰ: ਸਵਿਤਾ ਪੁਨੀਆ (ਉਪ ਕਪਤਾਨ)

ਡਿਫੈਂਡਰ: ਦੀਪ ਗਰੇਸ ਏਕਾ (ਉਪ ਕਪਤਾਨ), ਗੁਰਜੀਤ ਕੌਰ, ਨਿੱਕੀ ਪ੍ਰਧਾਨ, ਉਦਿਤਾ ਦੁਹਾਨ, ਰੀਨਾ ਖੋਖਰ (ਵਿਕਲਪਿਕ ਖਿਡਾਰੀ)

ਮਿਡਫੀਲਡਰ: ਮੋਨਿਕਾ ਮਲਿਕ, ਨਵਜੋਤ ਕੌਰ, ਨੇਹਾ ਗੋਇਲ, ਨਿਸ਼ਾ ਵਾਰਸੀ, ਸਲੀਮਾ ਟੇਟੇ, ਸੁਸ਼ੀਲਾ ਚਾਨੂ, ਨਮਿਤਾ ਟਾਪੋ (ਵਿਕਲਪਿਕ ਖਿਡਾਰੀ)

ਫਾਰਵਰਡ: ਰਾਣੀ ਰਾਮਪਾਲ (ਕਪਤਾਨ), ਲਾਲਰੇਮਸਿਆਮੀ, ਨਵਨੀਤ ਕੌਰ, ਸ਼ਰਮੀਲਾ ਦੇਵੀ, ਵੰਦਨਾ ਕਟਾਰੀਆ

ਇਹ ਵੀ ਪੜ੍ਹੋ: ਟੋਕਿਓ ਓਲੰਪਿਕਸ: ਇਲੇਵੇਨਿਲ ਅਤੇ ਅਪੂਰਵੀ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਵਿਚ ਤਗਮਾ ਰਾਉਂਡ ਲਈ ਕੁਆਲੀਫਾਈ ਕਰਨ ਵਿਚ ਅਸਫਲ

ABOUT THE AUTHOR

...view details