ਚੰਡੀਗੜ੍ਹ:ਓਲੰਪਿਕ ਖੇਡਾਂ ਵਿਚ ਚੰਗੇ ਪ੍ਰਦਰਸ਼ਨ ਦੀ ਉਮੀਦ ਕਰਦਿਆਂ ਇਸ ਵਾਰ ਭਾਰਤ ਅਜੇ ਤੱਕ ਕੋਈ ਮਹੱਤਵਪੂਰਣ ਸਫਲਤਾ ਹਾਸਲ ਨਹੀਂ ਕਰ ਸਕਿਆ ਹੈ। ਇਨ੍ਹਾਂ ਖੇਡਾਂ ਵਿਚ 5 ਵੇਂ ਦਿਨ ਦੀ ਮੁਹਿੰਮ ਖ਼ਤਮ ਹੋ ਗਈ ਹੈ ਪਰ ਅਜੇ ਤੱਕ ਸਿਰਫ ਇੱਕੋ ਤਗਮਾ ਭਾਰਤ ਦੇ ਝੋਲੀ ਪਿਆ ਹੈ ਜਿਸ ਨੂੰ ਦੇਸ਼ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ (Mirabai Chanu) ਨੇ ਚਾਂਦੀ ਦੇ ਰੂਪ ਵਿਚ ਜਿੱਤਿਆ ਹੈ। ਇਸ ਤੋਂ ਬਾਅਦ ਭਾਰਤ ਅਜੇ ਵੀ ਟੋਕਿਓ ਓਲੰਪਿਕ ਖੇਡਾਂ ਵਿੱਚ ਆਪਣੇ ਦੂਜੇ ਤਗਮੇ ਦੀ ਉਡੀਕ ਕਰ ਰਿਹਾ ਹੈ। ਇਸ ਮਾੜੇ ਪ੍ਰਦਰਸ਼ਨ ਕਾਰਨ ਭਾਰਤ ਤਗਮਾ ਸੂਚੀ ਵਿੱਚ 39 ਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਭਾਰਤੀ ਖਿਡਾਰੀ ਇਨ੍ਹਾਂ ਖੇਡਾਂ ਦੇ ਛੇਵੇਂ ਦਿਨ ਇਕ ਵਾਰ ਫਿਰ ਤਗ਼ਮੇ ਲਈ ਆਪਣੀ ਤਾਕਤ ਲਾਉਣਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਇਨ੍ਹਾਂ ਖੇਡਾਂ ਦੇ 5 ਵੇਂ ਦਿਨ, ਭਾਰਤ ਦੀ ਝੋਲੀ ਵਿਚ ਕੋਈ ਨਵਾਂ ਤਗਮਾ ਨਹੀਂ ਪਿਆ ਹੈ।