ਫਿਰੋਜ਼ਪੁਰ: ਇਸ ਵਾਰ ਟੋਕੀਓ ਓਲੰਪਿਕ (Tokyo Olympics) ਵਿੱਚ ਪੰਜਾਬੀਆਂ ਦੀ ਝੰਡੀ ਹੋਏਗੀ ਕਿਉਂਕਿ ਦੇਸ਼ ਤੋਂ ਟੋਕੀਓ ਓਲੰਪਿਕ ਜਾਣ ਵਾਲੇ ਖਿਡਾਰੀਆਂ 'ਚੋਂ ਪੰਜਾਬ ਦੀ ਦੂਸਰੀ ਸਭ ਤੋਂ ਵੱਡੀ ਟੀਮ ਹੈ। 15 ਪੰਜਾਬੀ ਖਿਡਾਰੀ ਓਲੰਪਿਕ 'ਚ ਦੇਸ਼ ਦੀ ਨੁਮਾਇੰਦਗੀ ਕਰਨਗੇ। ਸਭ ਤੋਂ ਜ਼ਿਆਦਾ ਹਰਿਆਣਾ ਦੇ ਖਿਡਾਰੀ ਓਲੰਪਿਕ 'ਚ ਹਿੱਸਾ ਲੈਣਗੇ। ਜਪਾਨ ਦੇ ਟੋਕੀਓ 'ਚ ਇਸ ਸਾਲ 23 ਜੁਲਾਈ ਤੋਂ 8 ਅਗਸਤ ਤਕ ਓਲੰਪਿਕ ਖੇਡਾਂ ਕਰਵਾਈਆਂ ਜਾਣਗੀਆਂ।
ਜੇਕਰ ਗੱਲ ਬਕਸਿੰਗ ਦੀ ਕੀਤੀ ਜਾਵੇ ਤਾਂ ਇਸ ਵਾਰ 26 ਸਾਲਾ ਸਿਮਰਨਜੀਤ ਕੌਰ ਪਹਿਲੀ ਪੰਜਾਬ ਦੀ ਪਹਿਲੀ ਅਜਿਹੀ ਧੀ ਹੋਵੇਗੀ ਜਿਸ ਨੇ ਓਲੰਪਿਕ ਦਾ ਟਿਕਟ ਹਾਸਲ ਕੀਤਾ ਹੈ। ਸਿਮਰਨਜੀਤ ਜਲਦ ਹੀ ਟੋਕੀਓ ਓਲੰਪਿਕ ਦੌਰਨਾ ਰਿੰਗ ਚ ਆਪਣੇ ਜਾਨਦ ਪੰਚ ਮਾਰਦੀ ਵੀ ਨਜ਼ਰ ਆਵੇਗੀ