ਟੋਕਿਓ: ਜਾਪਾਨ ਦੀ ਰਾਜਧਾਨੀ ਵਿੱਚ ਅਗਲੇ ਸਾਲ ਹੋਣ ਵਾਲੀਆਂ ਉਲੰਪਿਕ ਖੇਡਾਂ ਦੀ ਪ੍ਰਬੰਧਕੀ ਕਮੇਟੀ ਨੇ ਮੈਰਾਥਨ ਕੋਰਸ ਦਾ ਵੀਰਵਾਰ ਨੂੰ ਉਦਘਾਟਨ ਕੀਤਾ ਗਿਆ। ਹਾਲਾਂਕਿ ਇਸ ਵਿੱਚ ਕੁਝ ਸਮਾਂ ਲੱਗ ਗਿਆ। ਇੱਕ ਮਹੀਨਾ ਪਹਿਲਾ ਇਹ ਇਵੈਂਟ ਰਾਜਧਾਨੀ ਵਿੱਚ ਗਰਮੀ ਦੇ ਕਾਰਨ ਟੋਕਿਓ ਤੋਂ ਸਾਪੋਰੋ ਵਿੱਚ ਕਰ ਦਿੱਤਾ ਗਿਆ ਸੀ।
ਹੋਰ ਪੜ੍ਹੋ: ਭਾਰਤ ਨੇ ਵੈਸਟ ਇੰਡੀਜ਼ ਨੂੰ 107 ਦੌੜਾਂ ਨਾਲ ਦਿੱਤੀ ਮਾਤ, 1-1 ਨਾਲ ਲੜੀ ਬਰਾਬਰ
ਪੁਰਸ਼ ਤੇ ਮਹਿਲਾ ਵਰਗ ਦੀ ਮੈਰਾਥਨ ਸਾਪੋਰੋ ਦੇ ਓਡੋਰੀ ਪਾਰਕ ਤੋਂ ਸ਼ੁਰੂ ਹੋਵੇਗੀ ਤੇ ਇੱਥੇ ਹੀ ਖ਼ਤਮ ਹੋਵੇਗੀ। ਇਸ ਵਿੱਚ ਤਿੰਨ ਲੂਪ ਸ਼ਾਮਲ ਹੋਣਗੇ। ਸਭ ਤੋਂ ਵੱਡਾ ਲੂਪ ਹਾਫ਼ ਮੈਰਾਥਨ ਦੇ ਬਰਾਬਰ ਹੋਵੇਗਾ। ਦੂਜਾ ਲੂਪ 10 ਕਿਲੋਮੀਟਰ ਦਾ ਹੋਵੇਗਾ, ਜਿਸ ਨੂੰ ਦੋ ਵਾਰ ਪੂਰਾ ਕਰਨਾ ਹੋਵੇਗਾ।
ਹੋਰ ਪੜ੍ਹੋ: ਮੁੰਬਈ ਟੀ20 : ਭਾਰਤ ਨੇ ਤੀਸਰੇ ਟੀ20 ਮੈਚ ਵਿੱਚ ਵਿੰਡੀਜ਼ ਨੂੰ ਦਰੜ ਕੇ ਲੜੀ ਕੀਤੀ ਆਪਣੇ ਨਾਂਅ
ਮਹਿਲਾਵਾਂ ਦੀ ਮੈਰਾਥਨ ਅਗਲੇ ਸਾਲ 8 ਅਗਸਤ ਨੂੰ ਸ਼ੁਰੂ ਕੀਤੀ ਜਾਵੇਗੀ ਤੇ ਪੁਰਸ਼ਾਂ ਦੀ ਰੇਸ ਅਗਲੇ ਦਿਨ ਹੋਵੇਗੀ। ਦੱਸ ਦੇਈਏ ਕਿ ਟੋਕਿਓ ਉਲੰਪਿਕ ਦੀ ਸ਼ੁਰੂਆਤ ਜੁਲਾਈ- ਅਗਸਤ ਤੋਂ ਹੋਵੇਗੀ, ਜਿੱਥੇ ਕਈ ਤਰ੍ਹਾਂ ਦੇ ਇਵੈਂਟ ਦੇਖਣ ਨੂੰ ਮਿਲਣਗੇ।