ਟੋਕਿਓ: ਦੁਨੀਆ ਦੀ ਨੰਬਰ 1 ਤੀਰਅੰਦਾਜ਼ ਦੀਪਿਕਾ ਕੁਮਾਰੀ ਨੂੰ ਕੁਆਟਰ ਫਾਈਨਲ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਮੁਕਾਬਲੇ 'ਚ ਦੀਪਿਕਾ ਕੁਮਾਰੀ ਦਾ ਕੁਆਟਰ ਫਾਈਨਲ ਮੁਕਾਬਲੇ ਵਿੱਚ ਕੋਰਿਆ ਦੀ ਐਨ ਸਾਨ ਨਾਲ ਸਾਹਮਣਾ ਹੋਇਆ। ਇਸ ਮੈਚ 'ਚ ਦੀਪਿਕਾ ਨੂੰ 6-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਦੀਪਿਕਾ ਦਾ ਓਲੰਪਿਕ ਦਾ ਸਫਰ ਖ਼ਤਮ ਹੋ ਗਿਆ ਹੈ ਤੇ ਭਾਰਤ ਲਈ ਮੈਡਲ ਦੀ ਉਮੀਦ ਖ਼ਤਮ ਹੋ ਗਈ।
ਸਾਬਕਾ ਵਿਸ਼ਵ ਚੈਂਪੀਅਨ ਰੂਸੀ ਉਲੰਪਿਕ ਸਮਿਤੀ ਦੀ ਸੋਨੀਆ ਪੇਰੋਵਾ ਨੂੰ ਰੋਮਾਂਚਕ ਸ਼ੂਟ ਆਫ ਵਿੱਚ ਹਰਾ ਕੇ ਟੋਕਿਓ ਓਲੰਪਿਕ ਮਹਿਲਾ ਸਿੰਗਲ ਵਰਗ ਦੇ ਕੁਆਰਟਰ ਫਾਈਨਲਸ 'ਚ ਪਹੁੰਚ ਗਈ ਹੈ।
ਪੰਜ ਸੈਟ ਦੇ ਮੈਚਾਂ ਤੋਂ ਬਾਅਦ ਸਕੋਰ 5 - 5 ਨਾਲ ਬਰਾਬਰੀ 'ਤੇ ਸੀ। ਦੀਪਿਕਾ ਨੇ ਦਬਾਅ ਦਾ ਬਖੂਬੀ ਸਾਹਮਣਾ ਕੀਤਾ ਤੇ ਸ਼ੂਟ ਆਫ ਵਿੱਚ ਪਰਫੈਕਟ 10 ਸਕੋਰ ਹਾਸਲ ਕੀਤੇ ਅਤੇ ਰਿਓ ਓਲੰਪਿਕ ਦੀ ਸਿਲਵਰ ਮੈਡਲ ਜੇਤੂ ਟੀਮ ਨੂੰ ਹਰਾਇਆ।
ਇਹ ਵੀ ਪੜ੍ਹੋ : Tokyo Olympic 2020, Day 8:ਲਵਲੀਨਾ ਨੇ ਸੈਮੀਫਾਈਨਲ ‘ਚ ਪਹੁੰਚ ਭਾਰਤ ਲਈ ਮੈਡਲ ਕੀਤਾ ਪੱਕਾ