ਚੰਡੀਗੜ੍ਹ: ਟੋਕਿਓ 2020 ਉਲੰਪਿਕ ਦੀਆਂ ਤਿਆਰੀਆਂ ਜ਼ੋਰਾਂ ਉਤੇ ਚੱਲ ਰਹੀਆ ਹਨ।ਕੋਰੋਨਾ ਮਹਾਂਮਾਰੀ (Corona epidemic) ਨੂੰ ਧਿਆਨ ਵਿਚ ਰੱਖਦੇ ਹੋਏ ਖਾਸ ਹਿਦਾਇਤਾਂ ਦਿੱਤੀਆਂ ਜਾ ਰਹੀਆ ਹਨ।ਉਥੇ ਹੀ ਇਸ ਵਾਰ ਗੱਤੇ ਦੇ ਬੈੱਡ ਲਗਾਏ ਗਏ ਹਨ।ਐਥਲੀਟ(Athlete) ਵਿਲੇਜ ਵਿਚ ਬੈੱਡਾਂ ਦੇ ਫਰੇਮ ਗੱਤੇ ਦੇ ਬਣਾਏ ਗਏ ਹਨ।ਇਹ ਬੈੱਡ 200 ਕਿਲੋਗ੍ਰਾਮ ਭਾਰ ਸਹਿ ਸਕਦੇ ਹਨ।
ਇਸ ਬਾਰੇ ਤਲਾਸ਼ੀ ਕੀਟਾਜੀਮਾ ਦਾ ਕਹਿਣਾ ਹੈ ਕਿ ਇਹ ਬਿਸਤਰੇ 200 ਕਿਲੋਗ੍ਰਾਮ ਭਾਰ ਸਹਿ ਸਕਦੇ ਹਨ।ਕੀਟਾਜੀਮਾ ਨੇ ਕਿਹਾ ਹੈ ਕਿ ਇਕ ਵਾਇਲਡ ਸੈਲੀਬ੍ਰੇਸ਼ਨ ਜਿਵੇ ਕਿ ਅਥਲੀਟ ਦੇ ਗੋਲਡ ਮੈਡਲ ਜਿੱਤਣ ਮਗਰੋ ਬੈੱਡ ਲਈ ਖਤਰਨਾਕ ਹੋ ਸਕਦੇ ਹਨ।ਇਹਨਾਂ ਬੈੱਡਾਂ ਉਤੇ ਕੁੱਦਣ ਨਾਲ ਇਹ ਟੁੱਟ ਸਕਦੇ ਹਨ।