ਪੰਜਾਬ

punjab

ETV Bharat / sports

ਜਾਪਾਨ ਨੇ ਬਣਾਏ ਅਨੋਖੇ ਢੰਗ ਦੇ ਟੋਕਿਓ ਓਲੰਪਿਕ ਤਮਗ਼ੇ

ਜਾਪਾਨ ਵਿੱਚ ਹੋਣ ਵਾਲੀਆਂ ਓਲੰਪਿਕ ਅਤੇ ਪੈਰਾਓਲੰਪਿਕ ਖੇਡਾਂ ਦੇ ਤਮਗ਼ੇ ਛੋਟੇ-ਛੋਟੇ ਬਿਜਲੀ ਉਪਕਰਨ ਦੀ ਸਹਾਇਤਾ ਨਾਲ ਬਣਾਏ ਗਏ ਹਨ। ਇਹ ਜਾਪਾਨ ਦੀ ਇੱਕ ਵਿਸ਼ੇਸ਼ ਮੁਹਿੰਮ 'ਟੋਕਿਓ 2020 ਮੈਡਲ ਪ੍ਰੋਜੈਕਟ' ਦਾ ਹਿੱਸਾ ਹੈ।

ਜਾਪਾਨ ਨੇ ਬਣਾਏ ਅਨੋਖੇ ਢੰਗ ਦੇ ਟੋਕਿਓ ਓਲੰਪਿਕ ਤਮਗ਼ੇ

By

Published : Jul 26, 2019, 3:15 PM IST

ਟੋਕਿਓ : ਜਾਪਾਨ ਆਪਣੀ ਆਧੁਨਿਕਤਾ ਅਤੇ ਰਚਨਾਤਮਕਤਾ ਲਈ ਕਾਫ਼ੀ ਪ੍ਰਸਿੱਧ ਹੈ। ਅਗਲੇ ਸਾਲ ਜਾਪਾਨ ਵਿੱਚ ਹੀ ਖੇਡਾਂ ਦੇ ਮਹਾਂਕੁੰਭ ਓਲੰਪਿਕ ਅਤੇ ਪੈਰਾਓਲੰਪਿਕ ਖੇਡਾਂ ਹੋਣ ਜਾ ਰਹੀਆਂ ਹਨ। ਇੰਨ੍ਹਾਂ ਖੇਡਾਂ ਵਿੱਚ ਤਮਗ਼ਾ ਜਿੱਤਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ। ਇਹ ਤਮਗ਼ਾ ਹਰ ਖਿਡਾਰੀ ਆਪਣੇ ਦੇਸ਼ ਵਿੱਚ ਜਾ ਕੇ ਮਾਣ ਨਾਲ ਗਲੇ ਵਿੱਚ ਪਾਉਂਦਾ ਹੈ, ਪਰ ਇਸ ਵਾਰ ਤਮਗ਼ੇ ਕੁੱਝ ਅਲੱਗ ਹੀ ਹਨ। ਇਸ ਵਾਰ ਤਮਗ਼ਾ ਕਿਸੇ ਵੀ ਦੇਸ਼ ਦਾ ਖਿਡਾਰੀ ਜਿੱਤੇ ਉਸ ਉੱਤੇ ਜਾਪਾਨ ਦੇ ਵਾਸੀਆਂ ਦੀ ਮੋਹਰ ਰਹੇਗੀ।

ਓਲੰਪਿਕ ਅਤੇ ਪੈਰਾ-ਓਲੰਪਿਕ ਖੇਡਾਂ

ਮੀਡਿਆ ਰਿਪੋਰਟਾਂ ਮੁਤਾਬਕ, ਜਾਪਾਨ ਨੇ ਓਲੰਪਿਕ ਅਤੇ ਪੈਰਾਓਲੰਪਿਕ ਖੇਡਾਂ ਲਈ ਜੋ ਤਮਗ਼ੇ ਤਿਆਰ ਕੀਤੇ ਹਨ ਉਹ ਦੇਸ਼ ਵਿੱਚ ਚਲਾਏ ਗਈ ਇੱਕ ਵਿਸ਼ੇਸ਼ ਮੁਹਿੰਮ ਦਾ ਹਿੱਸਾ ਹੈ। ਇਸ ਮੁਹਿੰਮ ਵਿੱਚ ਜਾਪਾਨ ਦੇ 90 ਫ਼ੀਸਦੀ ਸ਼ਹਿਰ, ਪਿੰਡ ਅਤੇ ਕਸਬਿਆਂ ਦਾ ਯੋਗਦਾਨ ਰਿਹਾ ਹੈ।

ਜਾਪਾਨ ਨੇ 1 ਅਪ੍ਰੈਲ 2017 ਤੋਂ ਲੈ ਕੇ 31 ਮਾਰਡ 2019 ਤੱਕ ਇੱਕ ਵਿਸ਼ੇਸ਼ ਮੁਹਿੰਮ ਚਲਾਈ ਸੀ ਜਿਸ ਦੇ ਤਹਿਤ ਜਾਪਾਨ ਦੇ ਲੋਕਾਂ ਨੇ ਆਪਣੇ ਘਰ ਤੋਂ ਛੋਟੇ-ਛੋਟੇ ਇਲੈਕਟ੍ਰੋਨਿਕ ਉਪਕਰਨ ਵਰਗੇ ਮੋਬਾਈਲ ਫ਼ੋਨ ਆਦਿ ਦਾਨ ਕੀਤੇ ਸੀ। ਓਲੰਪਿਕ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਇਲੈਕਟ੍ਰੋਨਿਕ ਉਪਕਰਨਾਂ ਨੂੰ ਰਿਸਾਇਕਲ ਕਰ ਕੇ ਖੇਡਾਂ ਦੇ ਤਮਗ਼ੇ ਤਿਆਰ ਕੀਤੇ ਹਨ। ਇਸ ਮੁਹਿੰਮ ਨੂੰ 'ਟੋਕਿਓ 2020 ਮੈਡਲ ਪ੍ਰੋਜੈਕਟ' ਨਾਂਅ ਦਿੱਤਾ ਗਿਆ ਸੀ।

ਸਟੇਡਿਅਮ ਜਿਥੇ ਟੋਕਿਓ ਓਲੰਪਿਕ 2020 ਦੀਆਂ ਖੇਡਾਂ ਹੋਣਗੀਆਂ।

ਇਸ ਉੱਤੇ ਪ੍ਰਬੰਧਕਾਂ ਨੇ ਕਿਹਾ,'ਸਾਨੂੰ ਉਮੀਦ ਹੈ ਕਿ ਸਾਡਾ ਛੋਟੇ ਇਲੈਕਟ੍ਰੋਨਿਕ ਉਪਕਰਨਾਂ ਨੂੰ ਰਿਸਾਇਕਲ ਕਰਨ ਅਤੇ ਵਾਤਾਵਰਣ ਨੂੰ ਬਚਾਉਣ ਦੀ ਕੋਸ਼ਿਸ਼ ਟੋਕਿਓ ਓਲੰਪਿਕ-2020 ਦੀ ਵਿਰਾਸਤ ਬਣੇਗਾ।'

ਇਹ ਵੀ ਪੜ੍ਹੋ : 2 ਅਗਸਤ ਤੋਂ 29 ਸਤੰਬਰ ਤੱਕ 3x3 ਪ੍ਰੋ ਬਾਸਕਟਬਾਲ ਲੀਗ ਦਾ ਦੂਜਾ ਸ਼ੀਜਨ ਸ਼ੁਰੂ

ਜਾਪਾਨ ਨੇ ਇੰਨ੍ਹਾਂ ਤਮਗ਼ਿਆਂ ਲਈ ਵੀ ਇੱਕ ਮੁਕਾਬਲਾ ਰੱਖਿਆ ਹੈ ਜਿਸ ਵਿੱਚ ਪੂਰੇ ਦੇਸ਼ ਤੋਂ ਕਈ ਕਲਾਕਾਰਾਂ ਨੇ ਤਕਰੀਬਨ 400 ਡਿਜ਼ਾਇਨ ਭੇਜੇ ਅਤੇ ਅੰਤ ਇੱਕ ਡਿਜ਼ਾਇਨ ਨੂੰ ਚੁਣਿਆ ਗਿਆ। ਇਸ ਮੁਕਾਬਲੇ ਦੀ ਜੇਤੂ ਜੁਨਿਚੀ ਕਾਵਾਨਿਸ਼ੀ ਬਣੀ ਹੈ।

ABOUT THE AUTHOR

...view details