ਸਟੈਮਫੋਰਡ: WWE ਦੇ ਨਾਮੀ ਰੈਸਲਰ 'ਦ ਅੰਡਰਟੇਕਰ' ਨੇ ਆਪਣੇ ਸ਼ਾਨਦਾਰ ਕਰਿਅਰ ਨੂੰ ਐਤਵਾਰ ਨੂੰ ਅਲਵਿਦਾ ਕਹਿ ਦਿੱਤਾ ਹੈ।
'ਦ ਅੰਡਰਟੇਕਰ' ਜਿਸ ਦਾ ਅਸਲ ਨਾਂਅ ਮਾਰਕ ਕੈਲਾਵੇ ਹੈ, ਉਨ੍ਹਾਂ ਨੇ WWE ਦੇ ਸਰਵਾਈਵਰ ਸੀਰੀਜ ਤੋਂ 22 ਨਵੰਬਰ 1990 ਨੂੰ ਡੈਬਿਯੂ ਕੀਤਾ ਸੀ ਅਤੇ ਠੀਕ 30 ਸਾਲਾਂ ਬਾਅਦ ਉਨ੍ਹਾਂ ਇਸ ਨੂੰ ਛੱਡਣ ਦਾ ਫ਼ੈਸਲਾ ਲਿਆ।
ਸ਼ੇਨ ਮੈਕਮੋਹਨ, ਬਿਗ ਸ਼ੋ, ਜੇਬੀਐਲ, ਜੇਫ ਹਾਰਡੀ, ਮਿਕ ਫੋਲੀ, ਦ ਗਾਡਫਾਦਰ, ਦ ਗਾਡਵਿਨਸ, ਸਵਿਯੋ ਵੇਗਾ, ਕੇਵਿਨ ਨੈਸ਼, ਰਿਕ ਫਲੇਅਰ, ਸ਼ਾਨ ਮਾਈਕਲਜ਼, ਟ੍ਰੀਪਲ ਐਚ ਅਤੇ ਕੇਨ 'ਦ ਅੰਡਟੇਕਰ' ਦੇ ਸਨਮਾਨ 'ਚ ਥੰਡਰਡੋਮ ਪਹੁੰਚੇ। WWE ਦੇ ਸਭ ਤੋਂ ਵੱਡੇ ਸੁਪਰਸਟਾਰ 'ਚੋਂ ਇੱਕ ਦੇ ਲਈ ਮੈਕਮੋਹਨ ਨੇ ਖ਼ਾਸ ਸਨਮਾਨ ਪੇਸ਼ ਕੀਤਾ।
ਡਬਲੂਡਬਲੂਈ ਨੇ 55 ਸਾਲਾ ਰੈਸਲਰ ਦਾ ਆਖ਼ਰੀ ਮੁਕਾਬਲਾ ਰੇਸਲਮੇਨਿਯਾ 36 'ਚ ਏਜੇ ਸਲਾਈਲਜ਼ ਵਿਰੁੱਧ ਅਪਰੈਲ 'ਚ ਹੋਇਆ ਸੀ ਜਿੱਥੇ 'ਦ ਡੈਡਮੈਨ' ਦੀ ਜਿੱਤ ਹੋਈ ਸੀ।
ਬੀਤੇ ਹਫ਼ਤੇ ਭਾਰਤੀ ਸਮਾਚਾਰ ਏਜੰਸੀ ਨੂੰ ਦਿੱਤੇ ਇੱਕ ਇੰਟਰਵਿਊ 'ਚ 'ਦ ਅੰਡਰਟੇਕਰ' ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਕਰੀਅਰ 'ਤੇ ਮਾਨ ਹੈ ਅਤੇ ਪ੍ਰਸ਼ੰਸਕਾਂ ਤੋਂ ਮਿਲੇ ਪਿਆਰ ਤੋਂ ਵੱਧ ਉਹ ਹੋਰ ਕੁੱਝ ਮੰਗ ਵੀ ਨਹੀਂ ਸਕਦੇ।
'ਦ ਅੰਡਰਟੇਕਰ' ਨੇ ਕਿਹਾ ਕਿ " ਮੈਂ ਦੁਨੀਆ ਦੇ ਹਰ ਕੋਨੇ 'ਚ ਰੈਸਲਿੰਗ ਕੀਤੀ ਹੈ। ਮੈਂ ਆਪਣੀ ਪੀੜ੍ਹੀ ਦੇ ਲਗਭਰ ਸਾਰੇ ਰੈਸਲਰਾਂ ਨਾਲ ਮੁਕਾਬਲਾ ਕਰ ਚੁੱਕਾ ਹਾਂ, ਜਦੋਂ ਮੈਂ ਆਪਣੇ ਕਰੀਅਰ ਵੱਲ ਪਿੱਛੇ ਮੁੜ ਕੇ ਵੇਖਦਾ ਹੈਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਕੁੱਝ ਅਨੁਭਵ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਅਰਾਮ ਨਾਲ ਪਿੱਛੇ ਮੁੜ ਕੇ ਵੇਖ ਸਕਦਾ ਹਾਂ ਅਤੇ ਕਹਿ ਸਕਦਾ ਹਾਂ ਕਿ ਮੈਂ ਕੁੱਝ ਵੀ ਨਹੀਂ ਛੱਡਿਆ, ਚਾਹੇ ਉਹ ਕੋਈ ਮੈਚ ਹੋਵੇ ਜਾਂ ਕੋਈ ਰੈਸਲਰ।
WWE ਸੁਪਰਸਟਾਰ ਜਾਨ ਸੀਨਾ ਨੇ ਟਵੀਟ ਕਰ 'ਦ ਅੰਡਰਟੇਕਰ' ਨੂੰ ਆਪਣੇ ਸ਼ਾਨਦਾਰ ਕਰੀਅਰ ਲਈ ਵਧਾਈ ਦਿੱਤੀ ਹੈ।