ਲੁਧਿਆਣਾ: ਪੰਜਾਬ ਦੀਆਂ ਧੀਆਂ ਕਿਸੇ ਤੋਂ ਘੱਟ ਨਹੀਂ ਹਨ ਖਾਸ ਕਰਕੇ ਲੁਧਿਆਣਾ ਦੀ ਇਸ਼ਰੂਪ ਇਨ੍ਹੀਂ ਦਿਨੀਂ ਮੁੜ ਤੋਂ ਆਪਣੀ ਖੇਡ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ਼ਰੂਪ ਨੇ ਜੂਡੋ 'ਚ ਹਾਲ ਹੀ ਦੇ ਵਿਚ ਹੋਈਆਂ ਕੌਮੀ ਪੱਧਰੀ ਖੇਡਾਂ 'ਚ ਚਾਂਦੀ ਦਾ ਤਗਮਾ ਜਿੱਤਿਆ ਹੈ ਉਸ ਨੇ ਆਪਣੀ ਇਸ ਜਿੱਤ ਨਾਲ ਜਿਥੇ ਇੱਕ ਪਾਸੇ ਸਭ ਦਾ ਦਿਲ ਜਿੱਤ ਲਿਆ ਉਥੇ ਹੀ ਉਸ ਨੂੰ 'ਤੇ ਉਸ ਦੇ ਪਰਿਵਾਰ ਨੂੰ ਸਰਕਾਰ ਤੋਂ ਬਹੁਤ ਮਲਾਲ ਵੀ ਹੈ ਕਿਉਂਕਿ ਜਿੱਤਣ ਦੇ ਬਾਵਜੂਦ ਉਸ ਨੂੰ ਸਰਕਾਰ ਦਾ ਨਾਂ ਤਾਂ ਕੋਈ ਨੁਮਾਇੰਦਾ ਵਧਾਈ ਦੇਣ ਆਇਆ 'ਤੇ ਨਾ ਹੀ ਕੋਈ ਪ੍ਰਸ਼ਾਸ਼ਨਿਕ ਅਧਿਕਾਰੀ ਉਸ ਦੇ ਘਰ ਆਇਆ। ਉਸ ਨੇ ਸਿਰਫ ਕੌਂਮੀ ਹੀ ਨਹੀਂ ਸਗੋਂ ਕੌਮਾਂਤਰੀ ਮੁਕਾਬਲਿਆਂ 'ਚ ਵੀ ਝੰਡੇ ਗੱਡੇ ਹਨ।
ਕਿਵੇਂ ਜਿੱਤਿਆ ਮੈਡਲ:ਇਸ਼ਰੂਪ ਨੇ ਦੱਸਿਆ ਕੇ ਉਸ ਦੇ ਖੇਲੋ ਇੰਡੀਆ ਚੈਂਪੀਅਨਸ਼ਿਪ 'ਚ ਚਾਰ ਮੁਕਾਬਲੇ ਹੋਏ ਹਨ। ਜਿਨ੍ਹਾਂ ਵਿੱਚੋਂ 3 'ਚ ਉਸ ਨੂੰ ਜਿੱਤ ਹਾਸਿਲ ਹੋਈ ਪਰ ਆਖਰੀ ਮੁਕਾਬਲੇ 'ਚ ਉਸ ਨੂੰ ਟੈਕਨੀਕਲ ਪੁਆਇੰਟ ਕਰਕੇ ਦਿੱਲੀ ਤੋਂ ਹਾਰਨਾ ਪਿਆ। ਉਸ ਨੇ ਦੱਸਿਆ ਕਿ ਉਸ ਦਾ ਪਹਿਲਾ ਮੁਕਾਬਲਾ ਮਨੀਪੁਰ ਦੇ ਨਾਲ ਦੂਜਾ ਦਿੱਲੀ ਦੇ ਨਾਲ 'ਤੇ ਫਿਰ ਚੌਥਾ ਅੰਤਿਮ ਵੀ ਦਿੱਲੀ ਦੇ ਨਾਲ ਹੀ ਹੋਈਆਂ ਸੀ। ਉਨ੍ਹਾਂ ਆਪਣੇ ਪਹਿਲੇ ਤਿੰਨੇ ਮੈਚ ਜਿੱਤੇ ਸਨ 'ਤੇ ਆਖਰੀ ਮੈਚ 'ਚ ਹਾਰਨਾਂ ਪਿਆ।
ਪਹਿਲੇ ਵੀ ਜਿੱਤੇ ਕੌਮਾਂਤਰੀ ਮੁਕਾਬਲੇ: ਇਸ਼ਰੂਪ ਪਹਿਲਾਂ ਵੀ ਕਈ ਕੌਮਾਂਤਰੀ ਮੁਕਾਬਲੇ ਜਿੱਤ ਚੁੱਕੀ ਹੈ ਉਸ ਨੇ 12 ਸਾਲ ਦੀ ਉਮਰ 'ਚ 2019 ਅੰਦਰ ਕਾਮਨਵੈਲਥ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ ਜਿਸ ਤੋਂ ਬਾਅਦ ਉਸ ਨੇ ਕੋਰੋਨਾ ਕਰਕੇ ਕੋਈ ਮੁਕਾਬਲੇ 'ਚ ਹਿੱਸਾ ਨਹੀਂ ਲਿਆ 'ਤੇ ਫਿਰ ਉਸ ਨੇ ਏਸ਼ੀਅਨ ਖੇਡਾਂ 'ਚ ਵੀ ਕਾਂਸੀ ਦਾ ਤਗਮਾ ਜਿੱਤਿਆ 'ਤੇ ਫਿਰ 1 ਸਾਲ ਪਹਿਲਾਂ ਕੌਮੀ ਮੁਕਾਬਲਿਆਂ 'ਚ ਸੋਨ ਤਗਮਾ ਆਪਣੇ ਨਾਂ ਕੀਤਾ ਸੀ।
ਇਹ ਵੀ ਪੜ੍ਹੋ:-PM ਮੋਦੀ 19 ਜੂਨ ਨੂੰ ਸ਼ਤਰੰਜ ਓਲੰਪੀਆਡ ਲਈ ਟਾਰਚ ਰਿਲੇਅ ਕਰਨਗੇ ਲਾਂਚ