ਮੁੰਬਈ: ਖੇਡ ਮੰਤਰੀ ਕਿਰਨ ਰਿਜੀਜੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 2028 ਦੇ ਲਾਸ ਏਂਜਲਸ ਓਲੰਪਿਕ ਦੇ ਮੈਡਲ ਟੇਬਲ ਵਿੱਚ ਭਾਰਤ ਨੂੰ ਪਹਿਲੇ 10 ਵਿੱਚ ਵੇਖਣਾ ਚਾਹੁੰਦੇ ਹਨ। ਰਿਜੀਜੂ ਨੇ ਆਉਣ ਵਾਲੇ ਟੈਨਿਸ ਖਿਡਾਰੀ ਮੁਦਿਤ ਦਾਨੀ ਦੇ ਇੰਸਟਾਗ੍ਰਾਮ ਪ੍ਰੋਗਰਾਮ ‘ਇਨ ਸਪੋਰਟਲਾਈਟ’ ਵਿੱਚ ਕਿਹਾ, “ਆਉਣ ਵਾਲੇ ਦਿਨਾਂ ਵਿੱਚ, ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਸਮਾਗਮਾਂ ਵਿੱਚ ਸਾਡੀ (ਭਾਰਤ ਦੀ) ਭਾਗੀਦਾਰੀ ਵਧੇ ਅਤੇ ਸਾਡੀ ਸਫਲਤਾ ਦਰ (ਓਲੰਪਿਕ ਖੇਡਾਂ ਵਿੱਚ) ਕਾਫ਼ੀ ਵੱਧ ਹੋਣੀ ਚਾਹੀਦਾ ਹੈ।"
ਰਿਜਿਜੂ ਨੇ ਕਿਹਾ, “ਸਾਡਾ ਟੀਚਾ 2028 ਤੱਕ ਭਾਰਤ ਨੂੰ ਚੋਟੀ ਦੇ 10 ਓਲੰਪਿਕ ਦੇਸ਼ਾਂ ਵਿੱਚੋਂ ਇੱਕ ਬਣਾਉਣਾ ਹੈ। ਮੈਂ ਇਹ ਟੀਚਾ ਭਾਰਤੀ ਓਲੰਪਿਕ ਐਸੋਸੀਏਸ਼ਨ ਅਤੇ ਸਾਰੀਆਂ ਕੌਮੀ ਖੇਡ ਫੈਡਰੇਸ਼ਨਾਂ ਨਾਲ ਮਿਲ ਕੇ ਤਹਿ ਕੀਤਾ ਹੈ। ਇਸ ਦੇ ਲਈ ਅਸੀਂ ਕੁੱਝ ਯੋਜਨਾਵਾਂ ਅਤੇ ਰਣਨੀਤੀਆਂ ਉੱਤੇ ਕੰਮ ਕੀਤਾ ਹੈ।"
ਇਹ ਵੀ ਪੜ੍ਹੋ: ਬਾਹਰ ਟ੍ਰੇਨਿੰਗ ਕਰਨ ਤੋਂ ਪਹਿਲਾਂ BCCI ਦੇ ਫ਼ੈਸਲੇ ਦਾ ਇੰਤਜ਼ਾਰ ਕਰਾਂਗੇ ਭਾਰਤੀ ਟੀਮ ਦੇ ਖਿਡਾਰੀ