ਪੰਜਾਬ

punjab

ETV Bharat / sports

ਪੀਕੇਐੱਲ 7 : ਤਾਮਿਲ ਥਲਾਈਵਾਜ ਨੇ ਯੂਪੀ ਯੋਧਾ ਨੂੰ ਬਰਾਬਰੀ 'ਤੇ ਰੋਕਿਆ - ਤਾਮਿਲ ਥਲਾਈਵਾਜ ਬਨਾਮ ਯੂਪੀ ਯੋਧਾ

ਪਹਿਲਾ ਹਾਫ਼ ਤੱਕ ਅੱਗੇ ਚੱਲ ਰਹੀ ਯੂਪੀ ਯੋਧਾ ਦੀ ਟੀਮ ਨੂੰ ਤਾਮਿਲ ਥਲਾਈਵਾਜ ਨੇ 28-28 ਦੀ ਬਰਾਬਰੀ ਉੱਤੇ ਰੋਕ ਦਿੱਤਾ ਹੈ।

ਤਾਮਿਲ ਥਲਾਈਵਾਜ ਨੇ ਯੂਪੀ ਯੋਧਾ ਨੂੰ ਬਰਾਬਰੀ 'ਤੇ ਰੋਕਿਆ

By

Published : Aug 7, 2019, 10:15 PM IST

ਪਟਨਾ : ਪ੍ਰੋ-ਕਬੱਡੀ ਲੀਗ ਦੇ 7ਵੇਂ ਸੀਜ਼ਨ ਵਿੱਚ ਬੁੱਧਵਾਰ ਨੂੰ ਤਾਮਿਲ ਥਲਾਈਵਾਜ ਨੇ ਪਾਟਲੀਪੁੱਤਰ ਇਨਡੋਰ ਸਟੇਡੀਅਮ ਵਿੱਚ ਖੇਡੇ ਗਈ ਮੈਚ ਵਿੱਚ ਯੂਪੀ ਯੋਧਾ ਨੂੰ 28-28 ਦੀ ਬਰਾਬਰੀ ਉੱਤੇ ਰੋਕਿਆ। ਯੋਧੀ ਦੀ ਟੀਮ ਪਹਿਲੇ ਹਾਫ਼ ਦੀ ਸਮਾਪਤੀ ਤੱਕ ਅੱਗੇ ਸੀ ਅਤੇ ਦੂਸਰੇ ਹਾਫ਼ ਵਿੱਚ ਵੀ ਅੱਗੇ ਚੱਲ ਰਹੀ ਸੀ ਪਰ ਆਖ਼ਰੀ-10 ਮਿੰਟਾਂ ਵਿੱਚ ਥਲਾਈਵਾਜ ਨੇ ਕਹਾਣੀ ਹੀ ਬਦਲ ਦਿੱਤੀ ਅਤੇ ਯੋਧਾ ਨੂੰ ਅੰਕ ਵੰਡਣ ਉੱਤੇ ਮਜ਼ਬੂਰ ਕਰ ਦਿੱਤਾ।

ਤਾਮਿਲ ਥਲਾਈਵਾਜ ਬਨਾਮ ਯੂਪੀ ਯੋਧਾ

ਸ਼ੁਰੂਆਤ ਵਿੱਚ ਸਕੋਰ ਬਰਾਬਰੀ ਦਾ ਚੱਲ ਰਿਹਾ ਸੀ। ਸਕੋਰ 3-3 ਨਾਲ ਬਰਾਬਰ ਸੀ। ਯੋਧਾ ਨੇ ਇਥੋਂ ਅੱਗੇ ਵੱਧਣਾ ਸ਼ੁਰੂ ਕਰ ਦਿੱਤਾ ਅਤੇ ਸਕੋਰ ਨੂੰ 6-3 ਕਰ ਲਿਆ। ਇਸ ਵਾਧੇ ਨਾਲ ਉਸ ਨੂੰ 12-5 ਤੱਕ ਪਹੁੰਚਾਇਆ ਅਤੇ ਫ਼ਿਰ 16-11 ਦੇ ਸਕੋਰ ਦੇ ਨਾਲ ਪਹਿਲੇ ਹਾਫ਼ ਦਾ ਅੰਤ ਕੀਤਾ।

ਤਾਮਿਲ ਥਲਾਈਵਾਜ ਬਨਾਮ ਯੂਪੀ ਯੋਧਾ

ਇਹ ਵੀ ਪੜ੍ਹੋ : ਆਰਚਣ ਅਧਿਕਾਰੀ ਨੇ ਦ੍ਰਵਿੜ ਤੋਂ ਹਿੱਤਾ ਦੇ ਟਕਰਾਅ ਦੇ ਮੁੱਦੇ 'ਤੇ ਮੰਗੀ ਸਫਾਈ

ਦੂਸਰੇ ਹਾਫ਼ ਦੇ ਸ਼ੁਰੂਆਤੀ ਮਿੰਟਾਂ ਵਿੱਚ ਵੀ ਯੋਧਾ ਦੀ ਟੀਮ 16-13 ਨਾਲ ਅੱਗੇ ਹੋ ਗਈ। ਥਲਾਈਵਾਜ ਨੇ ਇਥੋਂ ਮੈਚ ਵਿੱਚ ਵਾਪਸੀ ਦੀ ਰਾਹ ਫੜੀ ਅਤੇ ਸਕੋਰ ਨੂੰ 15-16 ਕਰ ਲਿਆ। 31ਵੇਂ ਮਿੰਟ ਤੱਕ ਸਕੋਰ 23-23 ਨਾਲ ਬਰਾਬਰ ਹੋ ਚੁੱਕਿਆ ਸੀ।

ਇਥੋਂ ਹੀ ਸਕੋਰ ਦੀ ਬਰਾਬਰੀ ਦਾ ਖੇਡ ਚੱਲਦਾ ਰਿਹਾ ਅਤੇ ਮੈਚ ਦਾ ਅੰਤ ਵੀ ਬਰਾਬਰੀ ਉੱਤੇ ਖ਼ਤਮ ਹੋਇਆ।

ਯੋਧਾ ਲਈ ਰਿਸ਼ਾਂਕ ਦੇਵਡਿਗਾ ਨੇ 5, ਸੁਮਿਤ ਨੇ 4, ਮੋਨੂੰ ਗੋਇਤ ਨੇ 3 ਅੰਕ ਲਏ। ਥਲਾਈਵਾਜ ਲਈ ਰਾਹੁਲ ਚੌਧਰੀ ਅਤੇ ਸ਼ੱਬੀਰ ਬਾਪੂ ਨੇ 5-5 ਅੰਕ ਲਈ। ਮਨਜੀਤ ਛਿੱਲਰ ਨੇ 4 ਪ੍ਰਾਪਤ ਕੀਤੇ।

ABOUT THE AUTHOR

...view details