ਨਵੀਂ ਦਿੱਲੀ: ਭਾਰਤ ਦੇ ਸਟਾਰ ਪਹਿਲਵਾਨ ਸੁਸ਼ੀਲ ਕੁਮਾਰ ਨੇ ਪੁਰਸ਼ਾ ਦੇ 74 ਕਿਲੋਗ੍ਰਾਮ ਫ੍ਈਸਟਾਈਲ ਦੇ ਟਰਾਇਲ ਟਾਲਣ ਦੀ ਅਪੀਲ ਦੇ ਬਾਵਜੂਦ ਭਾਰਤੀ ਕੁਸ਼ਤੀ ਮਹਾਸੰਘ ਨੇ ਇਸ ਵਰਗ ਦੇ ਟਰਾਇਲ ਵੀ ਸਾਬਕਾ ਪ੍ਰੋਗਰਾਮ ਅਨੁਸਾਰ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਟਾਰ ਪਹਿਲਵਾਨ ਨੂੰ ਹਾਲਾਂਕਿ ਮਾਰਚ ਵਿਚ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਮੌਕਾ ਮਿਲ ਸਕਦਾ ਹੈ।
ਓਲੰਪਿਕ ਟਰਾਇਲ 'ਚ ਹਿੱਸਾ ਨਹੀਂ ਲੈ ਸਕਣਗੇ ਸੁਸ਼ੀਲ ਕੁਮਾਰ - ਓਲੰਪਿਕ ਟਰਾਇਲ
ਆਪਣੇ ਕਰੀਅਰ ਨੂੰ ਮੁੜ ਸੁਰਜੀਤ ਕਰਨ ਲਈ ਸੰਘਰਸ਼ ਕਰ ਰਹੇ ਪਹਿਲਵਾਨ ਸੁਸ਼ੀਲ ਕੁਮਾਰ ਹੱਥ ਵਿਚ ਸੱਟ ਕਾਰਨ ਸ਼ੁੱਕਰਵਾਰ ਨੂੰ ਹੋਣ ਵਾਲੇ ਟਰਾਇਲ ਤੋਂ ਹਟ ਗਏ ਹਨ ਅਤੇ ਉਨ੍ਹਾਂ ਨੇ ਆਪਣੇ ਵਰਗ ਦੇ ਟਰਾਇਲ ਨੂੰ ਟਾਲਣ ਦੀ ਅਪੀਲ ਕੀਤੀ ਹੈ।

ਆਪਣੇ ਕਰੀਅਰ ਨੂੰ ਮੁੜ ਸੁਰਜੀਤ ਕਰਨ ਲਈ ਸੰਘਰਸ਼ ਕਰ ਰਹੇ ਸੁਸ਼ੀਲ ਹੱਥ ਵਿਚ ਸੱਟ ਕਾਰਨ ਸ਼ੁੱਕਰਵਾਰ ਨੂੰ ਹੋਣ ਵਾਲੇ ਟਰਾਇਲ ਤੋਂ ਹਟ ਗਏ ਹਨ ਅਤੇ ਉਨ੍ਹਾਂ ਨੇ ਆਪਣੇ ਵਰਗ ਦੇ ਟਰਾਇਲ ਨੂੰ ਟਾਲਣ ਦੀ ਅਪੀਲ ਕੀਤੀ। ਟਰਾਇਲ ਦੇ ਜੇਤੂ ਨੂੰ ਰੋਮ ਵਿੱਚ 15 ਤੋਂ 18 ਜਨਵਰੀ ਦੇ ਵਿਚਕਾਰ ਹੋਣ ਵਾਲੇ ਪਹਿਲੇ ਰੈਂਕਿੰਗ ਲੜੀ ਟੂਰਨਾਮੈਂਟ, ਨਵੀਂ ਦਿੱਲੀ ਵਿਚ 18 ਤੋਂ 23 ਫਰਵਰੀ ਵਿਚਕਾਰ ਹੋਣ ਵਾਲੀ ਏਸ਼ੀਆ ਚੈਂਪੀਅਨਸ਼ਿਪ ਅਤੇ ਚੀਨ ਦੇ ਝਿਆਨ ਵਿੱਚ 27 ਤੋਂ 29 ਮਾਰਚ ਵਿਚਕਾਰ ਹੋਣ ਵਾਲੇ ਏਸ਼ੀਆਈ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ ਵਿਚ ਥਾਂ ਮਿਲੇਗੀ। ਡਬਲਯੂਐੱਫਆਈ ਦੇ ਮੁਖੀ ਬਿ੍ਜਭੂਸ਼ਣ ਸ਼ਰਣ ਸਿੰਘ ਨੇ ਕਿਹਾ ਕਿ ਸਾਰੇ ਵਰਗਾਂ (ਪੁਰਸ਼ ਫ੍ਰੀਸਟਾਈਲ ਵਿਚ ਪੰਜ ਅਤੇ ਗ੍ਰੀਕੋ ਰੋਮਨ ਵਿੱਚ ਛੇ) ਵਿੱਚ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਨਿਸ਼ਚਿਤ ਤੌਰ 'ਤੇ ਟਰਾਇਲ ਟਾਲੇ ਨਹੀਂ ਜਾਣਗੇ। ਸਾਡੇ ਕੋਲ 74 ਕਿਲੋਗ੍ਰਾਮ ਵਿਚ ਲੜਨ ਵਾਲੇ ਪਹਿਲਵਾਨ ਹਨ। ਸੁਸ਼ੀਲ ਜੇ ਜਖ਼ਮੀ ਹੋ ਗਏ ਤਾਂ ਅਸੀ ਕੀ ਕਰ ਸਕਦੇ ਹਾਂ।