ਨਵੀਂ ਦਿੱਲੀ: ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਦੇ ਆਧਾਰ 'ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੂਰਿਆ ਜਲਦ ਹੀ ਕ੍ਰਿਕਟ ਦੇ ਮੈਦਾਨ 'ਚ ਵਾਪਸੀ ਕਰ ਸਕਦੇ ਹਨ। ਉਸ ਤੋਂ IPL 2024 'ਚ ਵਾਪਸੀ ਦੀ ਉਮੀਦ ਹੈ। ਸੂਰਿਆ ਟੀ 20 ਵਿਸ਼ਵ ਕੱਪ 2024 ਦੇ ਲਿਹਾਜ਼ ਨਾਲ ਭਾਰਤ ਲਈ ਅਹਿਮ ਖਿਡਾਰੀ ਹੈ। ਟੀਮ ਇੰਡੀਆ ਲਈ ਉਸ ਦੀ ਫਿਟਨੈੱਸ ਬਹੁਤ ਮਹੱਤਵਪੂਰਨ ਹੈ।
ਸੂਰਿਆ ਕੁਮਾਰ ਯਾਦਵ ਨੇ ਸ਼ੁਰੂ ਕੀਤੀ ਪ੍ਰੈਕਟਸ, ਜਾਣੋ ਕਦੋਂ ਕਰ ਸਕਦੇ ਨੇ ਵਾਪਸੀ - suryakumar yadav started practicing
suryakumar yadav started practicing: ਭਾਰਤੀ ਕ੍ਰਿਕਟ ਟੀਮ ਦੇ ਧਮਾਕੇਦਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਦਾ ਇੱਕ ਵੀਡੀਓ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੂਰਿਆ ਬੱਲੇਬਾਜ਼ੀ ਦਾ ਅਭਿਆਸ ਕਰਦੇ ਨਜ਼ਰ ਆ ਰਹੇ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਵਾਪਸੀ ਕਰਦਾ ਹੈ ਜਾਂ ਨਹੀਂ।
Published : Jan 12, 2024, 4:13 PM IST
ਸੂਰਿਆਕੁਮਾਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ ਸਾਂਝੀ ਕੀਤੀ ਹੈ। ਇਸ ਸਟੋਰੀ 'ਚ ਉਹ ਨੈੱਟ 'ਤੇ ਬੱਲੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਸ ਨੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਹਾਫ ਪੈਂਟ ਪਾਈ ਹੋਈ ਹੈ। ਵੀਡੀਓ 'ਚ ਉਹ ਥ੍ਰੋਅ ਡਾਊਨ 'ਤੇ ਕਵਰ ਡਰਾਈਵ ਕਰਦੇ ਨਜ਼ਰ ਆ ਰਹੇ ਹਨ। ਉਸ ਦੀ ਸ਼ੁਰੂਆਤੀ ਅਭਿਆਸ ਟੀਮ ਇੰਡੀਆ ਲਈ ਚੰਗਾ ਸੰਕੇਤ ਹੈ। ਫੈਨਜ਼ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਖੂਬ ਸ਼ੇਅਰ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਸੂਰਿਆਕੁਮਾਰ ਯਾਦਵ ਨੇ ਆਪਣੇ ਪਿਛਲੇ ਮੈਚ 'ਚ ਦੱਖਣੀ ਅਫਰੀਕਾ ਖਿਲਾਫ ਸੈਂਕੜਾ ਲਾਇਆ ਸੀ। ਸੂਰਿਆ ਇਸ ਮੈਚ 'ਚ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਅਫਗਾਨਿਸਤਾਨ ਖਿਲਾਫ ਖੇਡੀ ਜਾ ਰਹੀ 3 ਟੀ-20 ਮੈਚਾਂ ਦੀ ਸੀਰੀਜ਼ ਤੋਂ ਬਾਹਰ ਰੱਖਿਆ ਗਿਆ ਹੈ। ਉਸ ਨੇ ਭਾਰਤ ਲਈ 60 ਟੀ-20 ਮੈਚਾਂ ਦੀਆਂ 57 ਪਾਰੀਆਂ 'ਚ 4 ਸੈਂਕੜੇ ਅਤੇ 17 ਅਰਧ ਸੈਂਕੜਿਆਂ ਦੀ ਮਦਦ ਨਾਲ 2141 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ 194 ਚੌਕੇ ਅਤੇ 123 ਛੱਕੇ ਵੀ ਲੱਗੇ ਹਨ।