ਪੰਜਾਬ

punjab

ETV Bharat / sports

ਸੂਰਿਆਕੁਮਾਰ ਯਾਦਵ ਨੇ ਰਿੰਕੂ ਸਿੰਘ ਲਈ ਕਹੀ ਇਹ ਵੱਡੀ ਗੱਲ, ਤੁਸੀਂ ਵੀ ਜਾਣੋ - ਨਵੇਂ ਫਿਨਿਸ਼ਰ ਦੀ ਤਾਰੀਫ਼

Suryakumar Yadav On Rinku Singh: ਭਾਰਤ ਬਨਾਮ ਆਸਟ੍ਰੇਲੀਆ ਮੈਚ 'ਚ ਰਿੰਕੂ ਸਿੰਘ ਨੇ ਆਖਰੀ ਦੋ ਓਵਰਾਂ 'ਚ ਸ਼ਾਨਦਾਰ ਪਾਰੀ ਖੇਡੀ, ਇਸ ਤੋਂ ਬਾਅਦ ਸੂਰਿਆਕੁਮਾਰ ਯਾਦਵ ਨੇ ਰਿੰਕੂ ਸਿੰਘ ਨੂੰ ਵਧੀਆ ਫਿਨਿਸ਼ਰ ਦੱਸਿਆ ਅਤੇ ਕਿਹਾ ਕਿ ਇਹ ਪਾਰੀ ਵੇਖ ਕੇ ਮਹਾਨ ਧੋਨੀ ਦੀ ਯਾਦ ਆ ਗਈ।

Suryakumar Yadav On Rinku Singh
Suryakumar Yadav On Rinku Singh

By ETV Bharat Punjabi Team

Published : Nov 27, 2023, 4:13 PM IST

ਨਵੀਂ ਦਿੱਲੀ: ਭਾਰਤੀ ਟੀਮ ਆਸਟ੍ਰੇਲੀਆ ਨਾਲ 5 ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀ ਹੈ। ਭਾਰਤੀ ਟੀਮ ਨੇ ਇਸ ਸੀਰੀਜ਼ ਲਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ ਅਤੇ ਇਸ ਲੜੀ ਵਿੱਚ ਨਵੇਂ ਭਾਰਤੀ ਖਿਡਾਰੀ ਵੀ ਉਭਰ ਰਹੇ ਹਨ। ਰਿੰਕੂ ਸਿੰਘ ਨੇ ਦੂਜੇ ਟੀ-20 ਮੈਚ 'ਚ ਆਸਟ੍ਰੇਲੀਆ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ। ਉਸ ਨੇ 9 ਗੇਂਦਾਂ 'ਚ 4 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਨਾਬਾਦ 31 ਦੌੜਾਂ ਬਣਾਈਆਂ। ਉਸ ਦੀ ਪਾਰੀ ਦੀ ਬਦੌਲਤ ਟੀਮ ਦਾ ਸਕੋਰ 20 ਓਵਰਾਂ ਵਿੱਚ 235/4 ਤੱਕ ਪਹੁੰਚ ਗਿਆ। (Suryakumar Yadav )

ਕਪਤਾਨ ਸੂਰਿਆਕੁਮਾਰ ਯਾਦਵ ਨੇ ਇਸ ਨਵੇਂ ਫਿਨਿਸ਼ਰ ਦੀ ਤਾਰੀਫ਼ (Appreciation of the new finisher) ਕੀਤੀ ਅਤੇ ਉਸ ਦੀ ਤੁਲਨਾ ਐੱਮਐੱਸ ਧੋਨੀ ਨਾਲ ਕੀਤੀ। ਮੁਰਲੀ ​​ਕਾਰਤਿਕ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ ਕਿ ਉਹ ਸੱਚਮੁੱਚ ਸ਼ਾਂਤ ਹੈ। ਪਿਛਲੇ ਮੈਚ ਵਿੱਚ ਜਦੋਂ ਮੈਂ ਆਊਟ ਹੋਇਆ ਸੀ ਤਾਂ ਭਾਰਤ ਨੂੰ ਲਗਭਗ 20 ਗੇਂਦਾਂ ਵਿੱਚ 42 ਦੌੜਾਂ ਦੀ ਲੋੜ ਸੀ। ਰਿੰਕੂ ਸਿੰਘ ਬਿਨਾਂ ਕਿਸੇ ਦਬਾਅ ਦੇ ਖੇਡਿਆ। ਅੱਜ ਦੇ ਮੈਚ ਵਿੱਚ ਉਸ ਦੇ ਦੋ ਓਵਰ ਸਨ ਅਤੇ ਸਾਨੂੰ 220-225 ਦੌੜਾਂ ਦੀ ਉਮੀਦ ਸੀ ਪਰ ਉਹ ਸਾਨੂੰ 235 ਤੱਕ ਲੈ ਗਿਆ।

ਚੇੱਨਈ ਸੁਪਰ ਕਿੰਗਜ਼ ਦੀ ਅਗਵਾਈ: ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਜਿਸ ਤਰ੍ਹਾਂ ਰਿੰਕੂ ਸਿੰਘ ਨੇ ਖੇਡ ਨੂੰ ਖਤਮ ਕੀਤਾ, ਉਹ ਮੈਨੂੰ ਕਿਸੇ ਦੀ ਯਾਦ ਦਿਵਾਉਂਦਾ ਹੈ। ਜਦੋਂ ਮੁਰਲੀ ​​ਕਾਰਤਿਕ ਨੇ ਪੁੱਛਿਆ ਕਿ ਉਹ ਕੌਣ ਹੈ ਤਾਂ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਉਸ ਵਿਅਕਤੀ ਬਾਰੇ ਹਰ ਕੋਈ ਜਾਣਦਾ ਹੈ। ਉਸ ਨੇ ਇੰਨੇ ਸਾਲਾਂ ਤੱਕ ਭਾਰਤ ਲਈ ਇਹੀ ਕੰਮ ਕੀਤਾ। ਤੁਹਾਨੂੰ ਦੱਸ ਦੇਈਏ ਕਿ ਸੂਰਿਆ ਮਹਾਨ ਐਕਸ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਗੱਲ ਕਰ ਰਹੇ ਸਨ ਜੋ ਇਸ ਸਮੇਂ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਚੇੱਨਈ ਸੁਪਰ ਕਿੰਗਜ਼ ਦੀ ਅਗਵਾਈ ਕਰਦੇ ਹਨ।

ਦੋਵੇਂ ਮੈਚਾਂ 'ਚ ਅਹਿਮ ਭੂਮਿਕਾ: ਉਲੇਖਯੋਗ ਹੈ ਕਿ ਭਾਰਤੀ ਟੀਮ ਨੇ ਪੰਜ ਮੈਚਾਂ ਦੀ ਲੜੀ ਵਿੱਚ 2-0 ਦੀ ਬੜ੍ਹਤ ਬਣਾ ਲਈ ਹੈ। ਭਾਰਤੀ ਟੀਮ ਨੇ ਪਹਿਲੇ ਮੈਚ ਵਿੱਚ ਟੀਚੇ ਦਾ ਪਿੱਛਾ ਕੀਤਾ ਸੀ ਅਤੇ 2 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ ਅਤੇ ਦੂਜੇ ਮੈਚ ਵਿੱਚ ਭਾਰਤ ਨੇ ਵੱਡਾ ਟੀਚਾ ਖੜ੍ਹਾ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ ਰਿੰਕੂ ਸਿੰਘ ਨੇ ਆਸਟ੍ਰੇਲੀਆ ਖਿਲਾਫ ਦੋਵੇਂ ਮੈਚਾਂ 'ਚ ਅਹਿਮ ਭੂਮਿਕਾ ਨਿਭਾਈ ਹੈ। ਰਿੰਕੂ ਸਿੰਘ ਵੀ ਐੱਮਐੱਸ ਵਾਂਗ ਅੰਤਮ ਓਵਰਾਂ ਦੌਰਾਨ ਸ਼ਾਂਤ ਰਹਿੰਦਾ ਹੈ ਅਤੇ ਪਾਰੀ ਦੇ ਆਖਰੀ 2 ਜਾਂ 3 ਓਵਰਾਂ ਵਿੱਚ ਵੱਧ ਤੋਂ ਵੱਧ ਰਨ ਬਣਾਉਂਦਾ ਹੈ।

ABOUT THE AUTHOR

...view details