ਚੰਡੀਗੜ੍ਹ : ਖੇਡ ਵਿਭਾਗ ਪੰਜਾਬ ਵੱਲੋਂ ਸਾਲ 2017-18 ਦੌਰਾਨ ਸੂਬਾਈ, ਕੌਮੀ ਤੇ ਕੌਮਾਂਤਰੀ ਪੱਧਰ 'ਤੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਰਾਸ਼ੀ ਦੇਣ ਦੀ ਪ੍ਰਕਿਰਿਆ ਨੂੰ ਪੂਰਾ ਕਰਦਿਆਂ ਅਯੋਗ ਖਿਡਾਰੀਆਂ ਤੋਂ 12 ਅਗਸਤ 2019 ਤੱਕ ਇਤਰਾਜ਼ ਮੰਗੇ ਗਏ ਹਨ। ਇਸ ਦੇ ਨਾਲ ਹੀ ਯੋਗ ਖਿਡਾਰੀਆਂ ਤੋਂ ਇਨਾਮ ਰਾਸ਼ੀ ਬਾਰੇ ਵੀ ਇਸੇ ਤਾਰੀਕ ਤੱਕ ਇਤਰਾਜ਼ ਮੰਗੇ ਗਏ ਹਨ। ਵਿਭਾਗ ਦੀ ਵੈਬਸਾਈਟ www.pbsports.gov.in 'ਤੇ ਅਯੋਗ ਖਿਡਾਰੀਆਂ ਦੀ ਸੂਚੀ ਕਾਰਨਾਂ ਸਮੇਤ ਅਤੇ ਯੋਗ ਖਿਡਾਰੀਆਂ ਦੀ ਸੂਚੀ ਇਨਾਮ ਰਾਸ਼ੀ ਸਮੇਤ ਅਪਲੋਡ ਕੀਤੀ ਗਈ ਜਿਸ ਨੂੰ ਦੇਖ ਕੇ ਇਹ ਖਿਡਾਰੀ ਆਪਣੇ ਇਤਰਾਜ਼ ਵਿਭਾਗ ਕੋਲ ਜਮ੍ਹਾਂ ਕਰਵਾ ਸਕਦੇ ਹਨ।
ਪੰਜਾਬ ਖੇਡ ਵਿਭਾਗ ਵੱਲੋਂ ਯੋਗ ਖਿਡਾਰੀਆਂ ਲਈ ਇਨਾਮ ਰਾਸ਼ੀ ਦਾ ਐਲਾਨ - ਖੇਡ ਵਿਭਾਗ ਨੇ ਜਾਰੀ ਕੀਤੀ ਯੋਗ ਖਿਡਾਰੀਆਂ ਲਈ ਇਨਾਮ ਰਾਸ਼ੀ
ਖੇਡ ਵਿਭਾਗ ਪੰਜਾਬ ਨੇ ਵੈਬਸਾਈਟ www.pbsports.gov.in 'ਤੇ ਅਯੋਗ ਖਿਡਾਰੀਆਂ ਦੀ ਸੂਚੀ ਕਾਰਨਾਂ ਸਮੇਤ ਅਤੇ ਯੋਗ ਖਿਡਾਰੀਆਂ ਦੀ ਸੂਚੀ ਇਨਾਮ ਰਾਸ਼ੀ ਸਮੇਤ ਅਪਲੋਡ ਕੀਤੀ। ਵਿਭਾਗ ਵੱਲੋਂ 12 ਅਗਸਤ 2019 ਤੱਕ ਖਿਡਾਰੀਆਂ ਤੋਂ ਇਤਰਾਜ਼ ਮੰਗੇ ਗਏ ਹਨ।
ਖੇਡ ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਵਿਭਾਗ ਵੱਲੋਂ ਸਾਲ 2017-18 ਦੇ ਸੈਸ਼ਨ ਦੌਰਾਨ ਸੂਬਾਈ, ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਪਾਸੋਂ ਬਿਨੈ ਪੱਤਰ ਮੰਗੇ ਗਏ ਸਨ। ਪ੍ਰਾਪਤ ਹੋਏ ਬਿਨੈ ਪੱਤਰਾਂ ਦੀ ਜਾਂਚ ਕਰਨ ਉਪਰੰਤ ਜਿੱਥੇ ਯੋਗ ਖਿਡਾਰੀਆਂ ਅਤੇ ਉਨ੍ਹਾਂ ਨੂੰ ਪ੍ਰਾਪਤ ਹੋਣ ਵਾਲੀ ਰਾਸ਼ੀ ਵਿਭਾਗ ਦੀ ਵੈਬਸਾਈਟ ਉਪਰ ਪਾਈ ਗਈ ਹੈ ਉਥੇ ਅਯੋਗ ਖਿਡਾਰੀਆਂ ਦੀ ਸੂਚੀ ਵੀ ਪਾਈ ਗਈ ਹੈ ਅਤੇ ਕਾਰਨ ਵੀ ਲਿਖਿਆ ਹੈ ਕਿ ਕਿਸ ਕਾਰਨ ਉਸ ਨੂੰ ਅਯੋਗ ਪਾਇਆ ਗਿਆ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਯੋਗ ਖਿਡਾਰੀਆਂ ਤੋਂ ਇਲਾਵਾ ਜੇਕਰ ਯੋਗ ਪਾਏ ਗਏ ਖਿਡਾਰੀ ਨੂੰ ਉਸ ਦੇ ਨਾਮ ਸਾਹਮਣੇ ਲਿਖੀ ਪ੍ਰਾਪਤ ਹੋਣ ਵਾਲੀ ਇਨਾਮ ਰਾਸ਼ੀ ਬਾਰੇ ਵੀ ਕੋਈ ਇਤਰਾਜ਼ ਹੈ ਤਾਂ ਉਹ 12 ਅਗਸਤ 2019 ਤੱਕ ਖੇਡ ਵਿਭਾਗ ਦੇ ਡਾਇਰੈਕਟਰ ਦੇ ਦਫ਼ਤਰ ਵਿਖੇ ਆਪਣਾ ਇਤਰਾਜ਼ ਜਮ੍ਹਾਂ ਕਰਵਾ ਸਕਦਾ ਹੈ। 12 ਅਗਸਤ ਤੋਂ ਬਾਅਦ ਪ੍ਰਾਪਤ ਹੋਏ ਕਿਸੇ ਵੀ ਇਤਰਾਜ਼ ਨੂੰ ਵਿਚਾਰਿਆ ਨਹੀਂ ਜਾਵੇਗਾ।
TAGGED:
ਖੇਡ ਵਿਭਾਗ ਪੰਜਾਬ