ਪੰਜਾਬ

punjab

ETV Bharat / sports

COVID-19 : ਸਨੂਕਰ ਵਿਸ਼ਵ ਚੈਂਪੀਅਨਸ਼ਿਪ ਮੁਲਤਵੀ - corona vs snooker

ਕੋਵਿਡ-19 ਮਹਾਂਮਾਰੀ ਦੇ ਕਾਰਨ ਦੁਨੀਆਂ ਭਰ ਵਿੱਚ ਹੋਣ ਵਾਲੇ ਖੇਡ ਮੁਕਾਬਲਿਆਂ ਨੂੰ ਰੋਕ ਜਾਂ ਰੱਦ ਕਰ ਦਿੱਤਾ ਜਾ ਰਿਹਾ ਹੈ।

COVID-19 : ਸਨੂਕਰ ਵਿਸ਼ਵ ਚੈਂਪੀਅਨਸ਼ਿਪ ਮੁਲਤਵੀ
COVID-19 : ਸਨੂਕਰ ਵਿਸ਼ਵ ਚੈਂਪੀਅਨਸ਼ਿਪ ਮੁਲਤਵੀ

By

Published : Mar 21, 2020, 11:12 PM IST

ਲੰਡਨ : ਕੋਰੋਨਾ ਵਾਇਰਸ ਦੇ ਵੱਧਦੇ ਖ਼ਤਰੇ ਨੂੰ ਦੇਖਦੇ ਹੋਏ ਸਨੂਕਰ ਵਿਸ਼ਵ ਚੈਂਪੀਅਨਸ਼ਿਪ ਨੂੰ ਰੱਦ ਕਰ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਟਵੀਟ।

ਸਨੂਕਰ ਦੇ ਇਸ ਸਭ ਤੋਂ ਵੱਡੇ ਪ੍ਰਬੰਧ ਦੇ ਕੁਆਲੀਫ਼ਾਇੰਗ ਦੌਰ ਦੇ ਮੁਕਾਬਲੇ 8 ਤੋਂ 15 ਅਪ੍ਰੈਲ ਵਿਚਕਾਰ ਸ਼ੈਫ਼ੀਲਡ ਦੇ ਇੰਗਲਿਸ਼ ਇੰਸਟੀਚਿਊਟ ਆਫ਼ ਸਪੋਰਟਸ ਵਿੱਚ ਹੋਣੇ ਸਨ। ਇਸ ਤੋਂ ਬਾਅਦ 18 ਅਪ੍ਰੈਲ ਤੋਂ 4 ਮਈ ਤੱਕ ਕਰੂਸੇਬਲ ਥਿਏਟਰ ਵਿੱਚ ਫ਼ਾਇਨਲ ਦੇ ਮੁਕਾਬਲੇ ਹੋਣੇ ਸਨ।

ਸਨੂਕਰ ਵਿਸ਼ਵ ਚੈਂਪੀਅਨਸ਼ਿਪ ਦੀ ਟ੍ਰਾਫ਼ੀ।

ਵਿਸ਼ਵ ਸਨੂਕਰ ਟੂਰ ਨੇ ਕਿਹਾ ਕਿ ਹੁਣ ਉਹ ਇਸ ਟੂਰਨਾਮੈਂਟ ਨੂੰ ਜੁਲਾਈ ਜਾਂ ਅਗਸਤ ਵਿੱਚ ਕਰਵਾਉਣ ਉੱਤੇ ਵਿਚਾਰ ਕਰ ਰਿਹਾ ਹੈ। WHO ਵੱਲੋਂ ਮਹਾਂਮਾਰੀ ਐਲਾਨੇ ਜਾ ਚੁੱਕੇ ਕੋਰੋਨਾ ਵਾਇਰਸ ਦੇ ਕਾਰਨ ਸਾਰੇ ਪੁਰਸ਼ ਅਤੇ ਮਹਿਲਾ ਪੇਸ਼ੇਵਰ ਟੈਨਿਸ ਟੂਰਨਾਮੈਂਟ 7 ਜੂਨ ਤੱਕ ਮੁਲਤਵੀ ਕਰ ਦਿੱਤੇ ਗਏ ਹਨ। ATP ਅਤੇ WTA ਨੇ ਐਲਾਨ ਕੀਤਾ ਕਿ ਕਲੇਕੋਰਟ ਦਾ ਪੂਰਾ ਸੈਸ਼ਨ ਪਹਿਲਾਂ ਨਿਰਧਾਰਿਤ ਪ੍ਰੋਗਰਾਮ ਮੁਤਾਬਕ ਨਹੀਂ ਹੋਵੇਗਾ। ਇਸ ਤੋਂ ਇੱਕ ਦਿਨ ਪਹਿਲਾਂ ਫ਼੍ਰੈਂਚ ਓਪਨ ਨੇ ਐਲਾਨ ਕੀਤਾ ਸੀ ਕਿ ਮਈ ਵਿੱਚ ਕਲੇ ਕੋਰਟ ਉੱਤੇ ਹੋਣ ਵਾਲਾ ਸਾਲ ਦਾ ਇਹ ਦੂਸਰਾ ਗ੍ਰੈਂਡਸਲੈਮ ਟੂਰਨਾਮੈਂਟ ਸਤੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਉੱਥੇ ਹੀ ਵਿਸ਼ਵ ਤੈਰਾਰੀ ਗਿਣਤੀ FINA ਨੇ ਕੋਰੋਨਾ ਵਾਇਰਸ ਦੇ ਕਾਰਨ ਡਾਇਵਿੰਗ ਅਤੇ ਆਰਟਿਸਟਿਕ ਤੈਰਾਕੀ ਓਲੰਪਿਕ ਕੁਆਲੀਫ਼ਿਕੇਸ਼ਨ ਟੂਰਨਾਮੈਂਟਾਂ ਨੂੰ ਮੁਲਤਵੀ ਕਰ ਦਿੱਤਾ ਹੈ। FINA ਨੇ ਕੌਮਾਂਤਰੀ ਓਲੰਪਿਕ ਕਮੇਟੀ ਅਤੇ ਟੋਕਿਓ ਓਲੰਪਿਕ-2020 ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰ ਇੰਨ੍ਹਾਂ ਪ੍ਰਬੰਧਾਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ। ਡਾਇਵਿੰਗ ਵਿਸ਼ਵ ਕੱਪ 21 ਤੋਂ 26 ਅਪ੍ਰੈਲ ਦਰਮਿਆਨ ਹੋਣਾ ਸੀ ਜਦਕਿ ਆਰਟਿਸਟਿਕ ਟੂਰਨਾਮੈਂਟ 30 ਅਪ੍ਰੈਲ ਤੋਂ 3 ਮਈ ਦੇ ਦਰਮਿਆਨ ਹੋਣੇ ਸਨ।

ABOUT THE AUTHOR

...view details