ਪੰਜਾਬ

punjab

ETV Bharat / sports

ਸ਼ਾਟਗਨ ਵਰਲਡ ਕੱਪ: ਭਾਰਤੀ ਪੁਰਸ਼ਾਂ ਦੀ ਸਕਿੱਟ ਟੀਮ ਨੇ ਜਿੱਤਿਆ ਕਾਂਸੀ ਤਗ਼ਮਾ

ਓਲੰਪਿਕ ਖੇਡਾਂ ਦੇ ਕੋਟੇ ਦੇ ਜੇਤੂ ਬਾਜਵਾ ਅਤੇ ਖਾਨ ਤੋਂ ਬਹੁਤ ਜ਼ਿਆਦਾ ਉਮੀਦ ਕੀਤੀ ਗਈ ਸੀ, ਪਰ ਦੋਵੇਂ ਵਿਅਕਤੀਗਤ ਮੁਕਾਬਲਿਆਂ ਵਿੱਚ ਉੱਚ ਮੁਕਾਬਲੇ ਦੇ ਵਿਚਕਾਰ ਕੋਈ ਤਾਲ ਨਹੀਂ ਮਿਲਾ ਸਕੇ।

Shotgun world cup
ਸ਼ਾਟਗਨ ਵਰਲਡ ਕੱਪ

By

Published : Feb 27, 2021, 10:36 AM IST

ਨਵੀਂ ਦਿੱਲੀ: ਭਾਰਤੀ ਪੁਰਸ਼ਾਂ ਦੀ ਸਕਿੱਟ ਟੀਮ ਜਿਸ ਵਿੱਚ ਅੰਗਦਵੀਰ ਸਿੰਘ ਬਾਜਵਾ, ਮੈਰਾਜ ਅਹਿਮਦ ਖ਼ਾਨ ਅਤੇ ਗੁਰਜੋਤ ਖੰਗੂੜਾ ਸ਼ਾਮਲ ਹਨ, ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਾਹਿਰਾ ਵਿੱਚ ਸ਼ਾਟਗਨ ਵਰਲਡ ਕੱਪ ਵਿਚ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ।

ਭਾਰਤੀ ਟੀਮ ਨੇ ਕਜ਼ਾਕਿਸਤਾਨ ਨੂੰ 6-2 ਨਾਲ ਹਰਾਇਆ। ਹਾਲਾਂਕਿ ਭਾਰਤੀ ਨਿਸ਼ਾਨੇਬਾਜ਼ ਵਿਅਕਤੀਗਤ ਮੁਕਾਬਲਿਆਂ ਵਿੱਚ ਇੰਨੇ ਪ੍ਰਭਾਵਸ਼ਾਲੀ ਨਹੀਂ ਸਨ ਅਤੇ ਛੇ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਹੇ।

ਉਨ੍ਹਾਂ ਨੇ ਆਪਣੇ ਆਪ ਵਿੱਚ ਸੁਧਾਰ ਕੀਤਾ ਅਤੇ ਸੀਜ਼ਨ ਦੇ ਪਹਿਲੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਟੀਮ ਵਜੋਂ ਪ੍ਰਸ਼ੰਸਾਯੋਗ ਪ੍ਰਦਰਸ਼ਨ ਕੀਤਾ।

ਓਲੰਪਿਕ ਖੇਡਾਂ ਦੇ ਕੋਟੇ ਦੇ ਜੇਤੂ ਬਾਜਵਾ ਅਤੇ ਖਾਨ ਤੋਂ ਬਹੁਤ ਜ਼ਿਆਦਾ ਉਮੀਦ ਕੀਤੀ ਗਈ ਸੀ, ਪਰ ਦੋਵੇਂ ਵਿਅਕਤੀਗਤ ਮੁਕਾਬਲਿਆਂ ਵਿਚ ਉੱਚ ਮੁਕਾਬਲੇ ਦੇ ਵਿਚਕਾਰ ਕੋਈ ਤਾਲ ਨਹੀਂ ਮਿਲਾ ਸਕੇ।

ਇਹ ਵੀ ਪੜ੍ਹੋ: ਯੂਸਫ ਪਠਾਨ ਨੇ ਕ੍ਰਿਕੇਟ ਨੂੰ ਕਿਹਾ ਅਲਵਿਦਾ, ਟਵੀਟ ਕਰ ਕੀਤਾ ਐਲਾਨ

ABOUT THE AUTHOR

...view details