ਪੰਜਾਬ

punjab

ETV Bharat / sports

ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਸ਼ਿਵ ਥਾਪਾ ਨੇ ਜਿੱਤਿਆ ਪਹਿਲਾ ਮੈਚ

ਮੰਗਲਵਾਰ ਨੂੰ ਸਰਬੀਆ ਦੇ ਬੇਲਗ੍ਰੇਡ ਵਿੱਚ ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2021 (Men World Boxing Championships 2021) ਵਿੱਚ, ਸ਼ਿਵ ਥਾਪਾ (Shiv Thapa) ਨੇ ਸ਼ਾਨਦਾਰ ਜਿੱਤ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ।

MEN WORLD BOXING CHAMPIONSHIP
ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ

By

Published : Oct 27, 2021, 8:46 AM IST

ਨਵੀਂ ਦਿੱਲੀ: ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2021 (Men World Boxing Championships 2021) ਵਿੱਚ, ਸ਼ਿਵ ਥਾਪਾ (Shiv Thapa) ਨੇ ਸ਼ਾਨਦਾਰ ਜਿੱਤ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ। ਥਾਪਾ ਨੇ 63.5 ਕਿਲੋਗ੍ਰਾਮ ਰਾਊਂਡ 'ਚ ਕੀਨੀਆ ਦੇ ਵਿਕਟਰ ਨਿਆਡੇਰਾ ਖਿਲਾਫ 64ਵੇਂ ਮੈਚ 'ਚ ਚੰਗਾ ਪ੍ਰਦਰਸ਼ਨ ਕੀਤਾ।

ਦੱਸ ਦਈਏ ਕਿ ਪੂਰੇ ਮੈਚ ਦੌਰਾਨ ਉਨ੍ਹਾਂ ਨੇ ਆਪਣੇ ਵਿਰੋਧੀ ਨੂੰ ਕਾਬੂ 'ਚ ਰੱਖਿਆ। ਥਾਪਾ ਨੇ ਆਸਾਨ ਜਿੱਤ ਦਰਜ ਕਰਨ ਲਈ ਤਕਨੀਕ ਦੀ ਵਰਤੋਂ ਕੀਤੀ। ਇਸ ਜਿੱਤ ਦੇ ਨਾਲ ਹੀ ਪੰਜ ਵਾਰ ਦੇ ਏਸ਼ਿਆਈ ਚੈਂਪੀਅਨਸ਼ਿਪ ਦੇ ਤਗ਼ਮਾ ਜੇਤੂ ਥਾਪਾ ਨੇ ਰੋਹਿਤ ਮੋਰ ਅਤੇ ਆਕਾਸ਼ ਸਾਂਗਵਾਨ ਨਾਲ ਮਿਲ ਕੇ ਟੂਰਨਾਮੈਂਟ ਦੀ ਸ਼ੁਰੂਆਤ ਪਹਿਲੇ ਦਿਨ ਜਿੱਤ ਨਾਲ ਕੀਤੀ। ਥਾਪਾ ਹੁਣ ਸ਼ਨੀਵਾਰ ਨੂੰ ਸੀਏਰਾ ਲਿਓਨ ਦੇ ਜੌਹਨ ਬ੍ਰਾਊਨ ਨਾਲ ਅਗਲਾ ਮੁਕਾਬਲਾ ਕਰਨਗੇ।

ਇਸ ਦੇ ਨਾਲ ਹੀ ਤਿੰਨ ਹੋਰ ਭਾਰਤੀ ਮੁੱਕੇਬਾਜ਼ ਆਪੋ-ਆਪਣੇ ਸ਼ੁਰੂਆਤੀ ਦੌਰ ਦੇ ਮੈਚਾਂ ਵਿੱਚ ਭਿੜਦੇ ਨਜ਼ਰ ਆਉਣਗੇ। ਨਰਿੰਦਰ (92 ਕਿਲੋਗ੍ਰਾਮ) ਦਾ ਮੁਕਾਬਲਾ ਪੋਲੈਂਡ ਦੇ ਆਸਕਰ ਸਫਰਾਨ ਨਾਲ ਹੋਵੇਗਾ। ਜਦੋਂ ਕਿ ਸੁਮਿਤ (75 ਕਿਲੋਗ੍ਰਾਮ) ਦਾ ਮੁਕਾਬਲਾ ਜਮਾਇਕਾ ਦੇ ਡੈਮਨ ਓ'ਨੀਲ ਨਾਲ ਹੋਵੇਗਾ।

ਇਹ ਵੀ ਪੜ੍ਹੋ :T-20 ਵਰਲਡ ਕੱਪ 'ਚ ਪਾਕਿਸਤਾਨ ਦੀ ਲਗਾਤਾਰ ਦੂਜੀ ਜਿੱਤ, ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਦਿੱਤੀ ਮਾਤ

ABOUT THE AUTHOR

...view details