ਪੰਜਾਬ

punjab

ETV Bharat / sports

EXCLUSIVE: 2021 'ਚ ਓਲੰਪਿਕ ਹੋਵੇ, ਨਹੀਂ ਤਾਂ ਭਾਰਤ ਨੂੰ ਲਗੇਗਾ ਵੱਡਾ ਝਟਕਾ: ਸੰਗਰਾਮ ਸਿੰਘ - ਈਟੀਵੀ ਭਾਰਤ

ਈਟੀਵੀ ਭਾਰਤ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਭਾਰਤੀ ਪਹਿਲਵਾਨ ਸੰਗਰਾਮ ਸਿੰਘ ਨੇ ਕਿਹਾ ਕਿ ਜੇ 2021 ਵਿੱਚ ਹੋਣ ਵਾਲੇ ਓਲੰਪਿਕ ਮੁਲਤਵੀ ਕਰ ਦਿੱਤੇ ਜਾਂਦੇ ਹਨ ਤਾਂ ਇਹ ਭਾਰਤੀ ਖੇਡਾਂ ਲਈ ਮੰਦਭਾਗਾ ਹੋਵੇਗਾ।

EXCLUSIVE: 2021 'ਚ ਓਲੰਪਿਕ ਹੋਵੇ, ਨਹੀਂ ਤਾਂ ਭਾਰਤ ਨੂੰ ਲਗੇਗਾ ਵੱਡਾ ਝਟਕਾ: ਸੰਗਰਾਮ ਸਿੰਘ
EXCLUSIVE: 2021 'ਚ ਓਲੰਪਿਕ ਹੋਵੇ, ਨਹੀਂ ਤਾਂ ਭਾਰਤ ਨੂੰ ਲਗੇਗਾ ਵੱਡਾ ਝਟਕਾ: ਸੰਗਰਾਮ ਸਿੰਘ

By

Published : Jul 11, 2020, 1:29 PM IST

ਹੈਦਰਾਬਾਦ: ਭਾਰਤ ਦੀ ਓਲੰਪਿਕ ਮੁਹਿੰਮ ਨੂੰ ਲੈ ਕੇ ਭਾਰਤੀ ਪਹਿਲਵਾਨ ਸੰਗਰਾਮ ਸਿੰਘ ਨੇ ਕਿਹਾ ਕਿ ਜੇ 2021 ਵਿੱਚ ਓਲੰਪਿਕ ਖੇਡਾਂ ਦਾ ਆਯੋਜਨ ਨਹੀਂ ਹੋ ਸਕਿਆ ਤਾਂ ਇਹ ਸਾਡੀ ਖੇਡ ਲਈ ਵੱਡਾ ਘਾਟਾ ਹੋਵੇਗਾ। ਸੰਗਮ ਸਿੰਘ ਨੇ ਈਟੀਵੀ ਭਾਰਤ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਜੇ 2021 ਵਿੱਚ ਹੋਣ ਵਾਲੇ ਓਲੰਪਿਕ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਖਿਡਾਰੀਆਂ ਦਾ ਸਮਾਂ ਬਰਬਾਦ ਹੋ ਜਾਵੇਗਾ।

EXCLUSIVE: 2021 'ਚ ਓਲੰਪਿਕ ਹੋਵੇ, ਨਹੀਂ ਤਾਂ ਭਾਰਤ ਨੂੰ ਲਗੇਗਾ ਵੱਡਾ ਝਟਕਾ: ਸੰਗਰਾਮ ਸਿੰਘ

ਸੰਗਰਾਮ ਨੇ ਕਿਹਾ, “2021 ਵਿੱਚ ਮੈਂ ਚਾਹੁੰਦਾ ਹਾਂ ਕਿ ਓਲੰਪਿਕ ਹੋਵੇ ਨਹੀਂ ਤਾਂ ਇਹ ਭਾਰਤ ਲਈ ਇੱਕ ਵੱਡਾ ਝਟਕਾ ਹੋਵੇਗਾ ਕਿਉਂਕਿ ਕੁਝ ਖਿਡਾਰੀ ਜਿਵੇ ਕਿ ਬਜਰੰਗ, ਰਵੀ, ਵਿਨੇਸ਼ ਬਾਕਸਿੰਗ 'ਚ ਅਮਿਤ, ਸਿਮਰਨਜੀਤ ਹੈ ਇਹ ਸਭ ਖਿਡਾਰੀ 2024 'ਚ ਆਪਣੇ ਸਰਬੋਤਮ ਪੜਾਅ ਤੋਂ ਹਟ ਚੁੱਕੇ ਹੋਣਗੇ। ਅਜਿਹੇ 'ਚ ਇਹ ਭਾਰਤ ਲਈ ਨੁਕਸਾਨ ਦੀ ਗੱਲ ਹੋਵੇਗੀ।"

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਓਲੰਪਿਕ ਐਸੋਸੀਏਸ਼ਨ ਨੇ ਕਿਹਾ ਕਿ ਜੇ 2021 ਵਿੱਚ ਓਲੰਪਿਕ ਮੁਲਤਵੀ ਹੋਇਆ ਤਾਂ ਇਸ ਨੂੰ ਰੱਦ ਕਰਨਾ ਪਵੇਗਾ, ਅਜਿਹੀਆਂ ਸਥਿਤੀਆਂ ਵਿੱਚ ਓਲੰਪਿਕ ਮੁੜ 2024 ਵਿੱਚ ਪੈਰਿਸ 'ਚ ਦੇਖਣ ਨੂੰ ਮਿਲੇਗਾ। ਭਾਰਤੀ ਖੇਡਾਂ ਦੇ ਲਿਹਾਜ਼ ਨਾਲ 2021 ਵਿੱਚ ਹੋਣ ਵਾਲੇ ਓਲੰਪਿਕਸ ਵਿੱਚ ਸਾਡੇ ਤਗਮੇ ਜਿੱਤਣ ਦੀ ਸੰਭਾਵਨਾ ਜ਼ਿਆਦਾ ਹੈ ਪਰ 2024 'ਚ ਕੁਝ ਐਥਲੀਟ ਜੋ ਇਸ ਵਾਰ ਜਿੱਤ ਸਕਦੇ ਹਨ, ਉਹ ਸ਼ਾਇਦ ਭਾਰਤੀ ਦਲ ਦਾ ਹਿੱਸਾ ਨਾ ਹੋਣ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੋਰੋਨਾ ਕੌਨਟੈਕਟ ਸਪੋਰਟ ਲਈ ਇੱਕ ਵੱਡਾ ਘਾਟਾ ਬਣ ਕੇ ਆਇਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੇ ਕਰੀਅਰ 'ਚ ਕਿਹੜੇ ਉਤਾਰ-ਚੜ੍ਹਾਅ ਆਏ ਤਾਂ ਸੰਗਰਾਮ ਨੇ ਆਪਣੀ ਕਹਾਣੀ ਬਿਆਨ ਕਰਦੇ ਹੋਏ ਦੱਸਿਆ, 'ਜਦੋਂ ਮੈਂ 3 ਸਾਲ ਦਾ ਸੀ ਤਾਂ ਮੈਨੂੰ ਗਠੀਆ ਹੋ ਗਿਆ ਸੀ। ਮੈਂ ਬਹੁਤ ਗਰੀਬ ਘਰ ਤੋਂ ਸੀ। ਪਰਿਵਾਰ ਨੇ ਬਹੁਤ ਸਾਰੇ ਡਾਕਟਰਾਂ ਨੂੰ ਦਿਖਾਇਆ। ਫਿਰ ਉਨ੍ਹਾਂ ਨੇ ਕਿਹਾ ਕਿ ਇਹ ਬਿਮਾਰੀ ਮੇਰੀ ਮੌਤ ਦੇ ਨਾਲ ਹੀ ਜਾਵੇਗੀ ਅਤੇ ਸ਼ਾਇਦ ਮੈਂ ਮੁਸ਼ਕਲ ਨਾਲ 6 ਮਹੀਨੇ ਜਾਂ ਇੱਕ ਸਾਲ ਤੱਕ ਹੀ ਜੀ ਸਕਾਗਾਂ। ਮੈਂ ਆਪਣੇ ਹੱਥ ਨਾਲ ਇੱਕ ਗਲਾਸ ਵੀ ਨਹੀਂ ਚੁੱਕ ਸਕਦਾ ਸੀ ਪਰ ਮੇਰੀ ਮਾਂ ਨੇ ਕਦੇ ਹਿੰਮਤ ਨਹੀਂ ਹਾਰੀ। ਉਹ ਦਿਨ ਵਿੱਚ 15 ਵਾਰ ਮੇਰੀ ਮਸਾਜ ਕਰਦੀ ਸੀ। ਇਸ ਨੂੰ ਠੀਕ ਹੋਣ 'ਚ 8 ਸਾਲ ਲਗੇ ਪਰ ਮੈਂ ਇਸ ਤੋਂ ਬਾਹਰ ਨਿਕਲਿਆ। ਮੇਰੇ ਕਹਾਣੀ ਨੂੰ ਇੱਕ ਚੈਨਲ ਨੇ ਦਿਖਾਇਆ।'

ਸੰਗਰਾਮ ਨੇ ਕੁਸ਼ਤੀ ਦੀ ਦੁਨੀਆ ਵਿੱਚ ਆਪਣੀ ਆਮਦ ਬਾਰੇ ਕਿਹਾ, “ਮੇਰਾ ਧਿਆਨ ਕੁਸ਼ਤੀ ਵੱਲ ਉਸ ਵੇਲੇ ਗਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਇਥੇ ਦੁੱਧ ਮਿਲਦਾ ਹੈ, ਭੋਜਨ ਮਿਲਦਾ ਹੈ। ਮੇਰਾ ਭਰਾ ਵੀ ਇੱਕ ਰੇਸਲਰ ਸੀ ਤਾਂ ਮੈਂ ਅਖਾੜੇ ਦੇ ਕੋਲ ਆਉਂਦਾ ਸੀ। ਮੈਨੂੰ ਉਥੇ ਚੁਣੌਤੀ ਮਿਲੀ ਕਿ ਪਹਿਲਵਾਨ ਬਣਨਾ ਇੱਕ ਦੂਰ ਦੀ ਗੱਲ ਹੈ ਜੇ ਉਥੇ ਦੇ ਪਹਿਲਵਾਨਾਂ ਅੱਗੇ ਥੋੜੀ ਦੇਰ ਟਿਕ ਵੀ ਗਿਆ ਤਾਂ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ। ਮੈਂ ਪੁੱਛਿਆ ਇੱਕ ਪਹਿਲਵਾਨ ਕੀ ਹੁੰਦਾ ਹੈ ਤਾਂ ਜਵਾਬ ਮਿਲਾ ਕਿ ਪਹਿਲਵਾਨ ਉਹ ਹੁੰਦਾ ਹੈ ਜੋ ਦੇਸ਼ ਦਾ ਪ੍ਰਤੀਨਿਧਤਾ ਕਰੇ।"

ਸੰਗਰਾਮ ਨੇ ਓਲੰਪਿਕ ਦੀ ਅਸਫਲਤਾ ਬਾਰੇ ਕਿਹਾ, “ਮੇਰਾ ਸੁਪਨਾ ਸੀ ਕਿ ਮੈਂ ਵੀ ਓਲੰਪਿਕ ਜਾਂਵਾ, ਦੇਸ਼ ਲਈ ਤਗਮਾ ਲੈ ਕੇ ਆਵਾਂ। ਕਾਰਨ ਚਾਹੇ ਜੋ ਵੀ ਹੋ ਪਰ ਹੁਣ ਮੈ ਚਾਹੁੰਦਾ ਹਾਂ ਕਿ ਮੈ ਨਵੀਂ ਪੀੜ੍ਹੀ ਦੀ ਮਦਦ ਕਰਾਂ ਉਹ ਸਭ ਜਾਣ ਤਗਮੇ ਜਿੱਤਣ, ਉਸ ਨਾਲ ਮੇਰਾ ਸਪਨਾ ਵੀ ਪੂਰਾ ਹੋ ਜਾਵੇਗਾ।

ਇਹ ਇੰਟਰਵਿਊ ਦਾ ਪਹਿਲਾ ਹਿੱਸਾ ਹੈ, ਇਸ ਦਾ ਦੂਜਾ ਭਾਗ ਕੱਲ ਈਟੀਵੀ ਭਾਰਤ 'ਤੇ ਉਪਲੱਬਧ ਹੋਵੇਗਾ।

ABOUT THE AUTHOR

...view details