ਹੈਦਰਾਬਾਦ: ਭਾਰਤੀ ਪਹਿਲਵਾਨ ਸੰਗਰਾਮ ਸਿੰਘ ਨੇ ਕਿਹਾ ਕਿ ਵਿਸ਼ਵ ਵਿੱਚ ਬਹੁਤ ਸਾਰੇ ਖਿਡਾਰੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਂਦੇ ਹੋਏ ਵੇਖੇ ਗਏ ਹਨ ਪਰ ਭਾਰਤੀ ਖਿਡਾਰੀਆਂ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਨਾ ਦੇ ਬਰਾਬਰ ਹੈ। ਅਜਿਹੀ ਸਥਿਤੀ ਵਿੱਚ ਭਾਰਤ ਵਿੱਚ ਖੇਡਾਂ ਦੀ ਸਤੰਬਰ ਤੋਂ ਸ਼ੁਰੂਆਤ ਕਰਨ ਦਾ ਵਿਚਾਰ ਕੀਤਾ ਜਾ ਸਕਦਾ ਹੈ।
ਈਟੀਵੀ ਭਾਰਤ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਸੰਗਰਾਮ ਸਿੰਘ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਭਾਰਤੀ ਖਿਡਾਰੀ ਬਹੁਤ ਮਜਬੂਤ ਹਨ ਅਤੇ ਮੀਂਹ ਤੋਂ ਬਾਅਦ ਕੋਰੋਨਾ ਕਮਜ਼ੋਰ ਹੋ ਜਾਵੇਗਾ, ਤਦ ਸਤੰਬਰ ਵਿੱਚ ਖੇਡਾਂ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਅਮਰੀਕਾ ਨੇ ਖ਼ਤਰੇ ਦੇ ਬਾਵਜੂਦ ਖੇਡਾਂ ਦੀ ਸ਼ੁਰੂਆਤ ਕਰ ਦਿੱਤੀ ਹੈ।”
ਹਾਲਾਂਕਿ, ਕੋਰੋਨਾ ਕਾਰਨ ਸਾਵਧਾਨੀ ਵਰਤਣੀ ਪਵੇਗੀ, ਜਿਸ 'ਤੇ ਸੰਗਰਾਮ ਨੇ ਕਿਹਾ, "ਟੂਰਨਾਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਸਭ ਦੀ ਜਾਂਚ ਕਰੋ। ਖਿਡਾਰੀਆਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਦਾਖਲਾ ਦਿਓ। ਜਿਹੜੇ ਖਿਡਾਰੀ ਠੀਕ ਨਹੀਂ ਮਹਿਸੂਸ ਕਰ ਰਹੇ ਉਨ੍ਹਾਂ ਨੂੰ ਡਰੌਪ ਕਰ ਸਕਦੇ ਹੋ। ਕੁਝ ਟੀਮਾਂ ਬਣਾਓ ਜੋ ਨਿਗਰਾਨੀ ਰੱਖੇ ਖਿਡਾਰੀਆਂ ਦੀ ਸਿਹਤ ਦੀ ਕਿਉਂਕਿ ਹਲ ਕੱਢਣਾ ਪਵੇਗਾ। ਜੇ ਕੋਰੋਨਾ 4 ਸਾਲ ਤੱਕ ਅਜਿਹਾ ਹੀ ਰਿਹਾ ਤਾਂ ਅਸੀਂ ਖੇਡ ਤਾਂ ਬੰਦ ਨਹੀਂ ਰੱਖ ਸਕਦੇ। ਇਸ ਤੋਂ ਇਲਾਵਾ ਮੇਰੇ ਹਿਸਾਬ ਨਾਲ ਭਾਰਤੀ ਖਿਡਾਰੀਆਂ ਨੂੰ ਕੋਰੋਨਾ ਨਾ ਦੇ ਬਰਾਬਰ ਹੈ ਤਾਂ ਇਸ 'ਤੇ ਵਿਚਾਰ ਕੀਤਾ ਜਾ ਸਕਦਾ ਹੈ।
EXCLUSIVE: 2021 'ਚ ਓਲੰਪਿਕ ਹੋਵੇ, ਨਹੀਂ ਤਾਂ ਭਾਰਤ ਨੂੰ ਲਗੇਗਾ ਵੱਡਾ ਝਟਕਾ: ਸੰਗਰਾਮ ਸਿੰਘ
ਸੰਗਰਾਮ ਨੇ ਕਿਹਾ ਕਿ ਜਿਵੇਂ ਖਿਡਾਰੀਆਂ 'ਚ ਦਵਾਈਆਂ ਦੇ ਸੇਵਨ ਨੂੰ ਲੈ ਕੇ ਜਾਂਚ ਕੀਤੀ ਜਾਂਦੀ ਹੈ ਉਸੀ ਪਧੱਰ 'ਤੇ ਕੋਰੋਨਾ ਦੀ ਜਾਂਚ ਕਰਨ ਲਈ ਏਜੰਸੀਆਂ ਨੂੰ ਰੱਖਿਆ ਜਾਵੇ। ਯੋਗੇਸ਼ਵਰ ਨਾਲ ਮਤਭੇਦਾਂ ਬਾਰੇ ਸੰਗਰਾਮ ਸਿੰਘ ਨੇ ਕਿਹਾ, “ਸਾਲ 2016 ਦੇ ਰੀਓ ਓਲੰਪਿਕ ਦੇ ਦੌਰਾਨ ਸਲਮਾਨ ਖਾਨ ਨੂੰ ਗੁਡਵਿਲ ਐਮਬੇਸਡਰ ਬਣਨ ਨੂੰ ਲੈ ਕੇ ਯੋਗੇਸ਼ਵਰ ਨੇ ਵਿਰੋਧ ਕੀਤਾ, ਜਿਸ ‘ਤੇ ਮੈਂ ਮੀਡੀਆ ਵਿੱਚ ਕਿਹਾ ਕਿ ਗੁਡਵਿਲ ਐਮਬੇਸਡਰ ਤਾਂ ਕੋਈ ਵੀ ਹੋ ਸਕਦਾ ਹੈ ਇਸ 'ਚ ਯੋਗੇਸ਼ਵਰ ਗ਼ਲਤ ਹੈ ਜਿਸ ਨੂੰ ਮੀਡੀਆ ਨੇ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਉਸ ਨਾਲ ਰਿਸ਼ਤੇ 'ਚ ਥੋੜੀ ਜਿਹੀ ਖਟਾਸ ਆ ਗਈ ਸੀ ਪਰ ਬਾਅਦ 'ਚ ਸਭ ਠੀਕ ਹੋ ਗਿਆ ਸੀ।