ਟੋਕੀਓ:ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ (Saina Nehwal) ਨੇ ਮੰਗਲਵਾਰ ਨੂੰ BWF ਵਿਸ਼ਵ ਚੈਂਪੀਅਨਸ਼ਿਪ (BWF World Championship) 'ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਸਾਇਨਾ ਨੇ ਹਾਂਗਕਾਂਗ ਦੀ ਚੇਂਗ ਨਗਨ ਯੀ (Cheung Ngan Yi) 'ਤੇ ਸਿੱਧੇ ਗੇਮ 'ਚ ਜਿੱਤ ਦਰਜ ਕੀਤੀ। ਇਸ ਪਹਿਲੇ ਦੌਰ ਦੇ ਮੈਚ ਵਿੱਚ ਸਾਇਨਾ ਨੇ ਨਗਨ ਯੀ ਨੂੰ 38 ਮਿੰਟ ਵਿੱਚ 21-19, 21-9 ਨਾਲ ਹਰਾਇਆ।
ਵਿਸ਼ਵ ਚੈਂਪੀਅਨਸ਼ਿਪ BWF World Championship) 'ਚ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ਵਾਲੀ 32 ਸਾਲਾ ਖਿਡਾਰਨ ਨੇ ਪ੍ਰੀ-ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ, ਕਿਉਂਕਿ ਉਸ ਦੀ ਦੂਜੇ ਦੌਰ ਦੀ ਵਿਰੋਧੀ ਨਾਜ਼ੋਮੀ ਓਕੁਹਾਰਾ ਸੱਟ ਕਾਰਨ ਟੂਰਨਾਮੈਂਟ ਤੋਂ ਹਟ ਗਈ ਹੈ। ਇਸ ਨਾਲ ਸਾਇਨਾ ਨੂੰ 'ਬਾਈ' ਦਿੱਤਾ ਗਿਆ।