ਦੋਹਾ:ਸੇਨੇਗਾਲੀ ਫੁੱਟਬਾਲ ਖਿਡਾਰੀ ਸਾਦੀਓ ਮਾਨੇ (Sadio Mane) ਲੱਤ ਦੀ ਸੱਟ ਕਾਰਨ ਸਰਜਰੀ ਕਰਵਾ ਕੇ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਬਾਇਰਨ ਮਿਊਨਿਖ ਅਤੇ ਸੇਨੇਗਲ ਫੁੱਟਬਾਲ ਫੈਡਰੇਸ਼ਨ ਨੇ ਇਹ ਜਾਣਕਾਰੀ ਦਿੱਤੀ। ਬਾਇਰਨ ਵੱਲੋਂ ਜਾਰੀ ਬਿਆਨ ਮੁਤਾਬਕ 30 ਸਾਲਾ ਮਾਨੇ ਦੀ ਸ਼ੁੱਕਰਵਾਰ ਦੇਰ ਰਾਤ ਆਸਟਰੀਆ ਦੇ ਇਨਸਬਰਕ ਵਿੱਚ ਸੱਜੀ ਲੱਤ ਦੀ ਸਰਜਰੀ ਹੋਈ। ਉਸ ਨੂੰ ਇਹ ਸੱਟ 8 ਨਵੰਬਰ ਨੂੰ ਵਰਡਰ ਬ੍ਰੇਮੇਨ ਵਿਰੁੱਧ ਜਰਮਨ ਲੀਗ ਮੈਚ ਦੌਰਾਨ ਲੱਗੀ ਸੀ। FIFA World Cup 2022 Football News.
ਬਾਯਰਨ ਨੇ ਕਿਹਾ, ਇਹ ਐਫਸੀ ਬਾਇਰਨ ਦਾ ਫਰੰਟਲਾਈਨ ਖਿਡਾਰੀ ਹੁਣ ਵਿਸ਼ਵ ਕੱਪ ਵਿੱਚ ਸੇਨੇਗਲ ਦੀ ਨੁਮਾਇੰਦਗੀ ਕਰਨ ਲਈ ਉਪਲਬਧ ਨਹੀਂ ਹੋਵੇਗਾ ਅਤੇ ਅਗਲੇ ਕੁਝ ਦਿਨਾਂ ਵਿੱਚ ਮਿਊਨਿਖ ਵਿੱਚ ਆਪਣਾ ਮੁੜ ਵਸੇਬਾ (ਇਲਾਜ ਤੋਂ ਰਿਕਵਰੀ) ਸ਼ੁਰੂ ਕਰੇਗਾ। ਸੇਨੇਗਲ ਟੀਮ ਦੇ ਡਾਕਟਰ ਮੈਨੁਅਲ ਅਫੋਂਸੋ ਨੇ ਪਹਿਲਾਂ ਉਮੀਦ ਜਤਾਈ ਸੀ ਕਿ ਮਾਨੇ ਵਿਸ਼ਵ ਕੱਪ ਦੇ ਕੁਝ ਮੈਚਾਂ ਵਿੱਚ ਖੇਡਣਗੇ ਪਰ ਹੁਣ ਅਜਿਹਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।