ਪੰਜਾਬ

punjab

ETV Bharat / sports

ਕੋਰੋਨਾ ਵਾਇਰਸ ਦੇ 27 ਮਾਮਲਿਆਂ ਤੋਂ ਬਾਅਦ ਇੰਗਲੈਂਡ ਵਿੱਚ ਰਗਬੀ ਮੈਚ ਹੋਇਆ ਰੱਦ - rugby match postponed due to covid-19

ਟੀਮ ਸੈਲ ਸ਼ਾਰਕਸ ਵੱਲੋਂ ਇੱਕ ਬਿਆਨ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਉਹ ਨਿਰਾਸ਼ ਹਨ ਕਿ ਉਨ੍ਹਾਂ ਨੇ ਵਰਸੇਟਰ ਵਾਰੀਅਰਜ਼ ਦੇ ਖਿਲਾਫ਼ ਮੈਚ ਵਿੱਚ ਨਹੀਂ ਖੇਡ ਸਕਣਗੇ ਕਿਉਂਕਿ ਕਲੱਬ ਦੇ 8 ਹੋਰ ਮੈਂਬਰ ਨਵੀਂ ਜਾਂਚ ਵਿੱਚ ਕੋਵਿਡ -19 ਪੌਜ਼ੀਟਿਵ ਪਾਏ ਗਏ ਹਨ।

ਤਸਵੀਰ
ਤਸਵੀਰ

By

Published : Oct 7, 2020, 7:23 PM IST

ਲੰਡਨ: ਇੰਗਲੈਂਡ ਦੀ ਚੋਟੀ ਦੇ ਡਿਵੀਜ਼ਨ ਰਗਬੀ ਲੀਗ ਦੇ ਨਿਯਮਤ ਸੀਜ਼ਨ ਦੇ ਆਖ਼ਰੀ ਗੇੜ ਦਾ ਅਹਿਮ ਮੈਚ ਬੁੱਧਵਾਰ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਇਸ ਵਿੱਚ ਖੇਡਣ ਵਾਲੀ ਇੱਕ ਟੀਮ ਦੇ 27 ਮੈਂਬਰ ਪਿਛਲੇ ਹਫ਼ਤੇ ਕੋਵਿਡ ਪੌਜ਼ੀਟਿਵ ਪਾਏ ਗਏ ਹਨ।

ਕੋਰੋਨਾ ਵਾਇਰਸ ਦੇ 27 ਮਾਮਲਿਆਂ ਤੋਂ ਬਾਅਦ ਇੰਗਲੈਂਡ ਵਿੱਚ ਰਗਬੀ ਮੈਚ ਹੋਇਆ ਰੱਦ

ਟੀਮ ਸੈੱਲ ਸ਼ਾਰਕਸ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਹ ਨਿਰਾਸ਼ ਹਨ ਕਿ ਉਨ੍ਹਾਂ ਨੇ ਵਰਸੇਟਰ ਵਾਰੀਅਰਜ਼ ਦੇ ਖਿਲਾਫ਼ ਮੈਚ ਵਿੱਚ ਨਹੀਂ ਖੇਡਿਆ ਕਿਉਂਕਿ ਕਲੱਬ ਦੇ 8 ਹੋਰ ਮੈਂਬਰ ਨਵੀਂ ਜਾਂਚ ਵਿੱਚ ਕੋਵਿਡ -19 ਪੌਜ਼ੀਟਿਵ ਪਾਏ ਗਏ ਹਨ।

ਇਸ ਮੈਚ ਵਿੱਚ, ਵਰਸੇਟਰ ਨੂੰ 20-0 ਨਾਲ ਜੇਤੂ ਐਲਾਨਿਆ ਜਾਵੇਗਾ ਅਤੇ ਸੈਲ ਦੀ ਟੀਮ ਇਸ ਸੀਜ਼ਨ ਦੇ ਅੰਤ ਵਿੱਚ ਪਲੇਅ-ਆਫ਼ ਵਿੱਚ ਨਹੀਂ ਪਹੁੰਚ ਸਕੇਗੀ।

ਕਲੱਬ ਨੇ ਇੱਕ ਬਿਆਨ ਵਿੱਚ ਕਿਹਾ, "ਸੈਲ ਵਿੱਚ ਹਰ ਕੋਈ ਨਿਰਾਸ਼ ਹੈ ਕਿ ਸਾਡੀ ਮੁਹਿੰਮ ਇਸ ਤਰ੍ਹਾਂ ਖ਼ਤਮ ਹੋਈ ਪਰ ਕਲੱਬ ਖਿਡਾਰੀਆਂ, ਸਟਾਫ਼ ਅਤੇ ਅਧਿਕਾਰੀਆਂ ਦੀ ਤੰਦਰੁਸਤੀ ਨੂੰ ਪੂਰੀ ਤਰ੍ਹਾਂ ਸਮਝਦਾ ਹੈ, ਜੋ ਕਿ ਸਭ ਤੋਂ ਮਹੱਤਵਪੂਰਨ ਹੈ।"

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਖੇਡ ਜਗਤ ਪ੍ਰਭਾਵਿਤ ਹੋਇਆ ਹੈ। ਇੱਕ ਪਾਸੇ, 2020 ਵਿੱਚ ਟੋਕਿਓ ਵਿੱਚ ਆਯੋਜਿਤ ਹੋਣ ਵਾਲੀਆਂ ਓਲੰਪਿਕ ਖੇਡਾਂ ਨੂੰ ਅੱਗੇ ਵਧਾਉਣਾ ਪਿਆ, ਹੁਣ 2021 ਵਿੱਚ ਇਹ ਟੋਕਿਓ ਵਿੱਚ ਆਯੋਜਿਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਫੁੱਟਬਾਲ ਦੀਆਂ ਕਈ ਲੀਗਾਂ ਨੂੰ ਵੀ ਮੁਲਤਵੀ ਕੀਤਾ ਗਿਆ ਅਤੇ ਅੱਗੇ ਲਿਜਾਇਆ ਗਿਆ। ਇੱਥੋਂ ਤੱਕ ਕਿ ਟੈਨਿਸ ਦੇ ਐਡਰੀਆ ਕੱਪ ਵਿੱਚ ਜੋ ਹੋਇਆ ਉਹ ਕੋਵਿਡ ਦਾ ਇੱਕ ਤਾਜ਼ਾ ਮਾਮਲਾ ਸੀ।

ABOUT THE AUTHOR

...view details