ਲੰਡਨ : ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਅਤੇ ਅਨੁਭਵੀ ਖਿਡਾਰੀ ਰਿਕੀ ਪੋਂਟਿੰਗ ਨੇ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਇੰਗਲੈਂਡ ਦੇ ਕਪਤਾਨ ਕੋਲ ਅਜਿਹਾ ਹੁਨਰ ਹੈ ਜੋ ਉਸ ਨੂੰ ਮਹਿੰਦਰ ਸਿੰਘ ਧੋਨੀ ਦੀ ਸ਼੍ਰੇਣੀ 'ਚ ਰੱਖਦਾ ਹੈ। ਤੀਜੇ ਟੈਸਟ ਮੈਚ ਤੋਂ ਪਹਿਲਾਂ ਆਸਟਰੇਲੀਆ ਦੇ ਸਾਬਕਾ ਕਪਤਾਨ ਨੇ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਦੀ ਤਾਰੀਫ ਕੀਤੀ ਹੈ। ਬੇਨ ਸਟੋਕਸ ਦੀ ਕਪਤਾਨੀ ਅਤੇ ਬੱਲੇਬਾਜ਼ੀ ਦੀ ਤਾਰੀਫ ਕਰਦੇ ਹੋਏ ਰਿਕੀ ਪੋਂਟਿੰਗ ਨੇ ਉਸ ਨੂੰ ਮਹਿੰਦਰ ਸਿੰਘ ਧੋਨੀ ਦੀ ਸ਼੍ਰੇਣੀ 'ਚ ਪਾ ਦਿੱਤਾ ਹੈ। ਹੈਡਿੰਗਲੇ 'ਚ ਖੇਡੇ ਜਾਣ ਵਾਲੇ ਤੀਜੇ ਟੈਸਟ ਮੈਚ ਦੀ ਪੂਰਵ ਸੰਧਿਆ 'ਤੇ ਪ੍ਰਸ਼ੰਸਾ ਕਰਦੇ ਹੋਏ ਮਹਾਨ ਖਿਡਾਰੀ ਰਿਕੀ ਪੋਂਟਿੰਗ ਨੇ ਇਹ ਗੱਲ ਕਹੀ ਹੈ।
ਰਿਕੀ ਪੋਂਟਿੰਗ ਨੇ ਕਪਤਾਨ ਬੇਨ ਸਟੋਕਸ 'ਚ ਦੇਖਿਆ ਧੋਨੀ ਦਾ ਖਾਸ ਗੁਣ, ਕੀਤੀ ਤਾਰੀਫ - ਮਹਿੰਦਰ ਸਿੰਘ ਧੋਨੀ
ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਦੀ ਕਪਤਾਨੀ ਅਤੇ ਬੱਲੇਬਾਜ਼ੀ ਦੀ ਤਾਰੀਫ ਕਰਦੇ ਹੋਏ ਰਿਕੀ ਪੋਂਟਿੰਗ ਨੇ ਉਸ ਨੂੰ ਮਹਿੰਦਰ ਸਿੰਘ ਧੋਨੀ ਦੀ ਸ਼੍ਰੇਣੀ 'ਚ ਪਾ ਦਿੱਤਾ ਹੈ। ਹੈਡਿੰਗਲੇ 'ਚ ਖੇਡੇ ਜਾਣ ਵਾਲੇ ਤੀਜੇ ਟੈਸਟ ਮੈਚ ਦੀ ਪੂਰਵ ਸੰਧਿਆ 'ਤੇ ਪ੍ਰਸ਼ੰਸਾ ਕਰਦੇ ਹੋਏ ਮਹਾਨ ਖਿਡਾਰੀ ਰਿਕੀ ਪੋਂਟਿੰਗ ਨੇ ਇਹ ਗੱਲ ਕਹੀ ਹੈ।
ਬੇਨ ਸਟੋਕਸ ਦੇ ਪ੍ਰਦਰਸ਼ਨ ਉਤੇ ਬੋਲੇ ਰਿਕੀ ਪੋਂਟਿੰਗ :ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਰਿਕੀ ਪੋਂਟਿੰਗ ਨੇ ਕਿਹਾ ਕਿ ਇੰਗਲੈਂਡ ਦੇ ਟੈਸਟ ਕਪਤਾਨ ਬੇਨ ਸਟੋਕਸ ਦੀ ਮੈਚ ਜਿੱਤਣ ਦੀ ਕਾਬਲੀਅਤ ਉਸ ਨੂੰ ਮਹਿੰਦਰ ਸਿੰਘ ਧੋਨੀ ਦੀ ਲੀਗ 'ਚ ਰੱਖ ਰਹੀ ਹੈ। ਬੇਨ ਸਟੋਕਸ ਨੇ ਦੋ ਮੈਚਾਂ 'ਚ ਇੰਗਲੈਂਡ ਦੀ ਕਪਤਾਨੀ ਕਰਦੇ ਹੋਏ ਜਿਸ ਤਰ੍ਹਾਂ ਨਾਲ ਦਬਾਅ 'ਚ ਸਥਿਤੀ ਦਾ ਸਾਹਮਣਾ ਕੀਤਾ ਹੈ, ਉਸ ਨੇ ਸਹਿਨਸ਼ੀਲਤਾ ਦਿਖਾਈ ਹੈ। ਇਹ ਉਸ ਦੀ ਕਲਾ ਨੂੰ ਪ੍ਰਦਰਸ਼ਿਤ ਕਰ ਰਹੀ ਹੈ। ਮਹਿੰਦਰ ਸਿੰਘ ਧੋਨੀ ਨੇ ਦੂਜੇ ਟੈਸਟ 'ਚ ਆਪਣੀ ਬੱਲੇਬਾਜ਼ੀ ਨਾਲ ਮੈਚ ਨੂੰ ਇੰਗਲੈਂਡ ਦੇ ਪੱਖ 'ਚ ਕਰਨ ਦੀ ਕੋਸ਼ਿਸ਼ ਕੀਤੀ।
- SAFF Championship 2023 Final: ਭਾਰਤੀ ਟੀਮ ਨੇ 9ਵੀਂ ਵਾਰ ਕੀਤਾ ਟਰਾਫੀ 'ਤੇ ਕਬਜ਼ਾ, ਪੰਜਾਬ ਤੇ ਕੇਂਦਰੀ ਖੇਡ ਮੰਤਰੀ ਨੇ ਦਿੱਤੀ ਵਧਾਈ
- Ashes 2023: ਇਨ੍ਹਾਂ ਦੋ ਗਲਤ ਫੈਸਲਿਆਂ ਕਾਰਨ ਹਾਰਿਆ ਇੰਗਲੈਂਡ, ਟੀਮ ਬੀਅਰ ਪਾਰਟੀ ਦਾ ਕਰੇਗੀ ਬਾਈਕਾਟ
- Lausanne Diamond League 2023: ਓਲੰਪੀਅਨ ਨੀਰਜ ਚੋਪੜਾ ਨੇ ਲੁਸਾਨੇ ਵਿੱਚ ਜਿੱਤਿਆ ਲਗਾਤਾਰ ਦੂਜਾ ਡਾਇਮੰਡ ਲੀਗ ਖਿਤਾਬ
ਬੇਨ ਸਟੋਕਸ ਦੀ 214 ਗੇਂਦਾਂ 'ਤੇ 155 ਦੌੜਾਂ ਦੀ ਸ਼ਾਨਦਾਰ ਪਾਰੀ :ਤੁਹਾਨੂੰ ਦੱਸ ਦੇਈਏ ਕਿ ਬੇਨ ਸਟੋਕਸ ਨੇ ਆਸਟ੍ਰੇਲੀਆ ਖਿਲਾਫ ਦੂਜੇ ਟੈਸਟ ਮੈਚ ਦੌਰਾਨ 214 ਗੇਂਦਾਂ 'ਤੇ 155 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ ਅਤੇ ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਜੇਕਰ ਉਹ ਅੰਤ ਤੱਕ ਕ੍ਰੀਜ਼ 'ਤੇ ਬਣੇ ਰਹੇ ਤਾਂ ਇੰਗਲੈਂਡ ਆਸਾਨੀ ਨਾਲ ਮੈਚ ਜਿੱਤ ਲਵੇਗਾ। ਉਸ ਦੀ ਬੱਲੇਬਾਜ਼ੀ ਦੇ ਕਾਰਨ ਆਸਟਰੇਲੀਆ ਦੇ ਸਾਬਕਾ ਕਪਤਾਨ ਨੇ ਤਾਰੀਫ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਦਬਾਅ ਵਿੱਚ ਚੰਗੀ ਬੱਲੇਬਾਜ਼ੀ ਕਰਦਾ ਹੈ ਅਤੇ ਤਣਾਅ ਨਾਲ ਨਜਿੱਠਣ ਦੀ ਕਲਾ ਜਾਣਦਾ ਹੈ।