ਨਵੀਂ ਦਿੱਲੀ:ਟੋਕੀਓ ਖੇਡਾਂ (Tokyo Olympics) ਵਿੱਚ ਵਿਅਕਤੀਗਤ ਓਲੰਪਿਕ ਸੋਨ ਤਮਗਾ ਜਿੱਤਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਅਤੇ ਚਾਂਦੀ ਦਾ ਤਗ਼ਮਾ ਜੇਤੂ ਪਹਿਲਵਾਨ ਰਵੀ ਦਹੀਆ ਨੂੰ ਮੇਜਰ ਧਿਆਨ ਚੰਦ ਖੇਲ ਰਤਨ (Major Dhyan Chand Khel Ratna Award) ਲਈ ਸਿਫ਼ਾਰਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹ ਸਰਵਉੱਚ ਸਨਮਾਨ ਪ੍ਰਾਪਤ ਕਰਨ ਲਈ 11 ਹੋਰ ਅਥਲੀਟਾਂ ਦੀ ਸਿਫ਼ਾਰਸ਼ ਕੀਤੀ ਗਈ ਹੈ।
ਇਹ ਵੀ ਪੜੋ:Harbhajan vs Amir: ਪਾਕਿ ਕ੍ਰਿਕਟਰ ਆਮਿਰ ਲਗਾਤਾਰ ਕਰ ਰਹੇ ਸਨ ਟ੍ਰੋਲ, ਭੱਜੀ ਨੇ ਦਿੱਤਾ ਕਰਾਰਾ ਜਵਾਬ
ਚੋਣ ਕਮੇਟੀ ਨੇ ਟੋਕੀਓ ਓਲੰਪਿਕ (Tokyo Olympics) ਦੀ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਅਨੁਭਵੀ ਹਾਕੀ ਗੋਲਕੀਪਰ ਪੀਆਰ ਸ਼੍ਰੀਜੇਸ਼ ਅਤੇ ਮਹਿਲਾ ਕ੍ਰਿਕਟ ਟੈਸਟ ਕਪਤਾਨ ਮਿਤਾਲੀ ਰਾਜ ਨੂੰ ਮੇਜਰ ਧਿਆਨ ਚੰਦ ਖੇਲ ਰਤਨ (Major Dhyan Chand Khel Ratna Award) ਲਈ ਵੀ ਸਿਫਾਰਿਸ਼ ਕੀਤੀ ਹੈ।
ਇਸ ਤੋਂ ਇਲਾਵਾ ਵੱਕਾਰੀ ਸੁਨੀਲ ਛੇਤਰੀ ਇਸ ਸਨਮਾਨ ਲਈ ਚੁਣੇ ਜਾਣ ਵਾਲੇ ਦੇਸ਼ ਦੇ ਪਹਿਲੇ ਫੁੱਟਬਾਲਰ ਬਣ ਗਏ ਹਨ। ਪਿਛਲੇ ਸਾਲ ਇਸ ਪੁਰਸਕਾਰ ਲਈ ਪੰਜ ਐਥਲੀਟਾਂ ਦੀ ਚੋਣ ਕੀਤੀ ਗਈ ਸੀ, ਜਦਕਿ ਚਾਰ ਦੀ ਚੋਣ 2016 ਦੀਆਂ ਰੀਓ ਖੇਡਾਂ ਤੋਂ ਬਾਅਦ ਕੀਤੀ ਗਈ ਸੀ।
ਇਸ ਵਾਰ ਇਨ੍ਹਾਂ ਪੁਰਸਕਾਰਾਂ ਦੇ ਐਲਾਨ 'ਚ ਦੇਰੀ ਦਾ ਕਾਰਨ ਟੋਕੀਓ ਪੈਰਾਲੰਪਿਕਸ (24 ਅਗਸਤ ਤੋਂ 5 ਸਤੰਬਰ) ਸੀ, ਜਿਸ 'ਚ ਕਮੇਟੀ ਨੇ ਪੈਰਾ-ਐਥਲੀਟਾਂ ਦੇ ਪ੍ਰਦਰਸ਼ਨ 'ਤੇ ਵਿਚਾਰ ਕਰਨ ਲਈ ਕੁਝ ਸਮੇਂ ਲਈ ਰੁਕਣ ਦਾ ਫੈਸਲਾ ਕੀਤਾ ਸੀ।