ਮੇਸਨ ਓਹੀਓਅਮਰੀਕਾ ਦੀ ਸੇਰੇਨਾ ਵਿਲੀਅਮਸ ਮੰਗਲਵਾਰ ਨੂੰ ਪੱਛਮੀ ਅਤੇ ਦੱਖਣੀ ਓਪਨ ਵਿੱਚ ਪ੍ਰਵੇਸ਼ ਕਰੇਗੀ ਜਿਸ ਵਿੱਚ ਉਸ ਦੇ ਸ਼ਾਨਦਾਰ ਕਰੀਅਰ ਦੇ ਆਖਰੀ ਕੁਝ ਮੈਚਾਂ ਵਿੱਚੋਂ ਇੱਕ ਹੋਣ ਦੀ ਉਮੀਦ ਹੈ। ਉਹ ਇਸ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਯੂਐਸ ਓਪਨ ਚੈਂਪੀਅਨ 19 ਸਾਲਾ ਐਮਾ ਰਾਦੁਕਾਨੂ ਖ਼ਿਲਾਫ਼ ਕਰੇਗੀ। ਯੂਐਸ ਓਪਨ ਦੀ ਤਿਆਰੀ ਕਰ ਰਹੇ ਖਿਡਾਰੀਆਂ ਲਈ ਇਹ ਇੱਕ ਆਦਰਸ਼ ਟੂਰਨਾਮੈਂਟ ਹੈ। ਅਜਿਹੇ 'ਚ ਟੈਨਿਸ ਦੇ ਕਈ ਵੱਡੇ ਸਿਤਾਰੇ ਇਸ 'ਚ ਚੁਣੌਤੀ ਪੇਸ਼ ਕਰਦੇ ਹਨ।
ਟੂਰਨਾਮੈਂਟ ਦੀ ਮੁੱਖ ਕਾਰਜਕਾਰੀ ਅਧਿਕਾਰੀ, ਕੇਟੀ ਹਾਸ ਨੇ ਕਿਹਾ: "ਸੇਰੇਨਾ ਵਿਲੀਅਮਸ ਇੱਕ ਗਲੋਬਲ ਸਟਾਰ ਹੈ, ਅਤੇ ਉਸਦਾ ਪ੍ਰਭਾਵ ਟੈਨਿਸ ਤੋਂ ਵੀ ਪਰੇ ਹੈ। ਅਸੀਂ ਖੁਸ਼ਕਿਸਮਤ ਹਾਂ ਕਿ ਉਸ ਨੂੰ ਇੱਥੇ ਦੋ ਵਾਰ ਜਿੱਤਦੇ ਦੇਖਿਆ। ਅਸੀਂ ਉਸਦੇ ਸ਼ਾਨਦਾਰ ਕਰੀਅਰ ਦੇ ਆਖਰੀ ਟੂਰਨਾਮੈਂਟਾਂ ਵਿੱਚੋਂ ਇੱਕ ਵਿੱਚ ਉਸਦਾ ਸਵਾਗਤ ਕਰਨ ਦੀ ਉਮੀਦ ਕਰਦੇ ਹਾਂ।