ਹੈਦਰਾਬਾਦ : ਯੂਥ ਓਲੰਪਿਕ ਦੇ ਸੋਨ ਤਮਗਾ ਜੇਤੂ ਵੇਟਲਿਫਟਰ ਜੇਰੇਮੀ ਲਾਲਰੀਨੁੰਗਾ ਨੇ ਕਤਰ ਇੰਟਰਨੈਸ਼ਨਲ ਕੱਪ ਦੇ 67 ਕਿੱਲੋਂ ਭਾਰ ਵਰਗ 'ਚ ਚਾਂਦੀ ਦਾ ਤਮਗਾ ਜਿੱਤਿਆ ਹੈ। ਇਸ ਟੂਰਨਾਮੈਂਟ ਦੀ ਛੇਵੀਂ ਕੜੀ 'ਚ 17 ਸਾਲਾ ਜੇਰੇਮੀ ਨੇ ਸਨੈਚ, ਕਲੀਨ ਐਂਡ ਜਰਕ ਵਿੱਚ ਖ਼ੁਦ ਦੇ ਯੂਥ ਵਰਲਡ ਅਤੇ ਯੂਥ ਏਸ਼ੀਅਨ ਰਿਕਾਰਡ ਨੂੰ ਤੋੜਦੇ ਹੋਏ ਲਗਭਗ 306 ਕਿਲੋਗ੍ਰਾਮ ਭਾਰ ਚੁੱਕਿਆ।
ਕਤਰ ਇੰਟਰਨੈਸ਼ਨਲ ਕੱਪ : ਨਿੱਕੇ ਜੇਰੇਮੀ ਨੇ ਤੋੜੇ 27 ਰਿਕਾਰਡ
ਯੂਥ ਓਲੰਪਿਕ ਦੇ ਸੋਨ ਤਮਗਾ ਜੇਤੂ ਵੇਟਲਿਫਟਰ ਜੇਰੇਮੀ ਲਾਲਰੀਨੁੰਗਾ ਨੇ ਕਤਰ ਇੰਟਰਨੈਸ਼ਨਲ ਕੱਪ ਦੇ 67 ਕਿੱਲੋਂ ਭਾਰ ਵਰਗ 'ਚ ਚਾਂਦੀ ਦਾ ਤਮਗਾ ਜਿੱਤਿਆ ਹੈ। ਕਤਰ ਇੰਟਰਨੈਸ਼ਲ ਕੱਪ 'ਚ ਜੇਰੇਮੀ ਨੇ ਸਨੈਚ, ਕਲੀਨ ਐਂਡ ਜਰਕ ਵਿੱਚ ਖ਼ੁਦ ਦੇ ਰਿਕਾਰਡ ਨੂੰ ਵੀ ਤੋੜਦੇ ਹੋਏ ਕੁੱਲ 27 ਰਿਕਾਰਡ ਤੋੜੇ ਹਨ।
ਜੇਰੇਮੀ ਨੇ ਤੋੜੇ 27 ਰਿਕਾਰਡ
ਇਸ ਦੌਰਾਨ ਜੇਰੇਮੀ ਅੰਤਰ ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਆਪਣੇ ਕੁੱਲ 27 ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਨੇ ਤਿੰਨ ਯੂਥ ਵਰਲਡ ,ਯੂਥ ਏਸ਼ੀਆਈ ਵਰਲਡ ਅਤੇ 6 ਰਾਸ਼ਟਰ ਮੰਡਲ ਰਿਕਾਰਡਾਂ ਸਣੇ ਕੁੱਲ 12 ਅੰਤਰ ਰਾਸ਼ਟਰੀ ਰਿਕਾਰਡ ਤੋੜੇ। ਇਸ ਤੋਂ ਇਲਾਵਾ ਉਨ੍ਹਾਂ ਨੇ 5 ਰਾਸ਼ਟਰੀ ਯੂਵਾ ਰਿਕਾਰਡ ਅਤੇ 5 ਸੀਨੀਅਰ ਅੰਤਰ ਰਾਸ਼ਟਰੀ ਰਿਕਾਰਡ ਵੀ ਤੋੜੇ।
ਜੇਰੇਮੀ ਦੀ ਸ਼ਲਾਘਾ ਕਰਦਿਆਂ ਖੇਡ ਮੰਤਰੀ ਕਿਰਨ ਰਿਜਿਜੁ ਨੇ ਕਿਹਾ ਕਿ ਉਨ੍ਹਾਂ ਦੀ ਨਜ਼ਰ ਪਹਿਲਾਂ ਤੋਂ ਹੀ ਜੇਰੇਮੀ 'ਤੇ ਹੈ ਅਤੇ ਉਹ ਭਵਿੱਖ ਦੇ ਸੁਪਰਸਟਾਰ ਹਨ।