ਪੈਰਿਸ (ਫ੍ਰਾਂਸ) : ਭਾਰਤ ਦੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ (PV SINDHU ) ਨੇ ਵੀਰਵਾਰ ਨੂੰ ਫਰੈਂਚ ਓਪਨ 2021 (FRENCH OPEN 2021) 'ਚ ਡੈਨਮਾਰਕ ਦੀ ਬੈਡਮਿੰਟਨ ਖਿਡਾਰਨ ਲੈਨ ਕ੍ਰਿਸਟੋਫਰਸਨ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਮਹਿਲਾ ਸਿੰਗਲਜ਼ ਦੇ ਤੀਜੇ ਰਾਊਡ 'ਚ ਪ੍ਰਵੇਸ਼ ਕੀਤਾ।
ਸਿੰਧੂ ਨੇ ਸਖ਼ਤ ਮੁਕਾਬਲੇ ਤੋਂ ਬਾਅਦ ਪਹਿਲੀ ਗੇਮ 21-19 ਨਾਲ ਜਿੱਤ ਕੇ ਮੈਚ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤੀ ਸ਼ਟਲਰ ਨੇ ਦੂਜੀ ਗੇਮ 'ਚ ਕ੍ਰਿਸਟੋਫਰਸਨ ਨੂੰ 21-9 ਨਾਲ ਹਰਾ ਕੇ ਮੈਚ 'ਤੇ ਕਬਜ਼ਾ ਕਰ ਲਿਆ। ਦੂਜੇ ਪਾਸੇ ਲਕਸ਼ਯ ਸੇਨ (LAKSHYA SEN) ਨੇ ਵੀਰਵਾਰ ਨੂੰ ਸਿੰਗਾਪੁਰ ਦੇ ਲੋਹ-ਕੀਨ-ਯੂ ਨੂੰ 21-17, 21-13 ਨਾਲ ਹਰਾ ਕੇ ਚੱਲ ਰਹੇ ਟੂਰਨਾਮੈਂਟ ਦੇ ਤੀਜੇ ਰਾਊਂਡ 'ਚ ਪਹੁੰਚ ਕੀਤੀ।
ਹਾਲਾਂਕਿ, ਬੈਡਮਿੰਟਨ ਖਿਡਾਰੀ ਸਮੀਰ ਵਰਮਾ ਰਿਟਾਇਰਡ ਹੋ ਗਏ ਅਤੇ ਪਹਿਲੀ ਗੇਮ 21-16, 12-21 ਦੇ ਸਕੋਰ ਨਾਲ ਜਿੱਤਣ ਦੇ ਬਾਵਜੂਦ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਅਸ਼ਵਨੀ ਪੋਨੱਪਾ ਅਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਦੀ ਭਾਰਤੀ ਮਿਕਸਡ ਡਬਲਜ਼ ਜੋੜੀ ਰਾਊਂਡ ਆਫ 16 ਵਿੱਚ ਹਾਰ ਗਈ।
ਕੋਰਟ 4 'ਚ ਖੇਡ ਰਹੀ ਭਾਰਤੀ ਜੋੜੀ ਨੂੰ ਇੰਡੋਨੇਸ਼ੀਆ ਦੇ ਪ੍ਰਵੀਨ ਜਾਰਡਨ ਅਤੇ ਮੇਲਾਤੀ ਦੇਵਾ ਓਕਟਾਵਿਆਂਤੀ ਤੋਂ 21-15, 17-21, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੋਨੱਪਾ ਅਤੇ ਸਾਤਵਿਕ ਨੇ ਪਹਿਲੇ ਦੌਰ 'ਚ ਖੇਡ 'ਤੇ ਦਬਦਬਾ ਬਣਾਇਆ ਪਰ ਇੰਡੋਨੇਸ਼ੀਆਈ ਜੋੜੀ ਨੇ ਦੂਜੇ ਅਤੇ ਤੀਜੇ ਦੌਰ 'ਚ ਜ਼ਬਰਦਸਤ ਵਾਪਸੀ ਕੀਤੀ।
ਇਹ ਵੀ ਪੜ੍ਹੋ :ਖੇਡ ਰਤਨ ਲਈ ਨੀਰਜ ਚੋਪੜਾ, ਰਵੀ ਦਹੀਆ, ਲਵਲੀਨਾ ਬੋਰਗੋਹੇਨ ਸਮੇਤ 11 ਨਾਵਾਂ ਦੀ ਸਿਫਾਰਸ਼